Punjab Cabinet

ਪੰਜਾਬ ਮੰਤਰੀ ਮੰਡਲ ਦੀ ਬੈਠਕ ‘ਚ ਅੱਜ ਇਨ੍ਹਾਂ ਫੈਸਲਿਆਂ ‘ਤੇ ਲੱਗ ਸਕਦੀ ਹੈ ਮੋਹਰ

ਚੰਡੀਗੜ੍ਹ, 24 ਜਨਵਰੀ 2024: ਪੰਜਾਬ ਮੰਤਰੀ ਮੰਡਲ (Punjab Cabinet) ਦੀ ਬੈਠਕ ਹੋਣ ਜਾ ਰਹੀ ਹੈ, ਸਵੇਰੇ 11 ਵਜੇ ਪੰਜਾਬ ਸਿਵਲ ਸਕੱਤਰੇਤ ਵਿਖੇ ਹੋਣ ਵਾਲੀ ਇਸ ਬੈਠਕ ‘ਚ ਕਈ ਅਹਿਮ ਫ਼ੈਸਲਿਆਂ ‘ਤੇ ਮੋਹਰ ਲੱਗ ਸਕਦੀ ਹੈ। ਸੂਤਰਾਂ ਦੇ ਮੁਤਾਬਕ ਬਜਟ ਇਜਲਾਸ ਤੋਂ ਪਹਿਲਾਂ ਹੋਣ ਵਾਲੀ ਇਸ ਬੈਠਕ ‘ਚ ਮੰਤਰੀ ਮੰਡਲ ਅਧਿਆਪਕਾਂ ਦੀ ਤਬਾਦਲਾ ਨੀਤੀ ਤੇ ਠੇਕੇ ਦੇ ਆਧਾਰ ‘ਤੇ ਪਾਇਲਟ ਰੱਖਣ ਤੇ ਪੰਜਾਬ ਦੀਆਂ ਅਨਾਜ ਮੰਡੀਆਂ ‘ਚ ਹਾੜੀ ਸਾਉਣੀ ਦੇ ਸੀਜ਼ਨ ਦੌਰਾਨ ਫ਼ਸਲ ਦੀ ਸਫ਼ਾਈ ਵੇਲ਼ੇ ਨਿਕਲਣ ਵਾਲੇ ਝਾੜ ਫੂਸ ਨੂੰ ਮੁਫ਼ਤ ‘ਚ ਚੁਕਾਉਣ ਦੇ ਏਜੰਡੇ ਨੂੰ ਚਰਚਾ ਕੀਤੀ ਜਾ ਸਕਦੀ ਹੈ |

ਇਸਦੇ ਨਾਲ ਹੀ ਗਣਤੰਤਰ ਦਿਹਾੜੇ ਮੌਕੇ ਅੱਧਾ ਦਰਜਨ ਤੋਂ ਵੱਧ ਕੈਦੀਆਂ ਦੀ ਰਿਹਾਈ, ਗੁਰੂ ਰਵਿਦਾਸ ਯੂਨੀਵਰਸਿਟੀ ‘ਚ ਠੇਕੇ ਦੇ ਅਧਾਰ ‘ਤੇ ਭਰਤੀ ਕਰਨ ਬਾਰੇ ਅਸਾਮੀਆਂ ਸੁਰਜੀਤ ਕਰਨ ਸਮੇਤ 1944 ਦੇ ਐਕਟ ‘ਚ ਸੋਧ ਦਾ ਏਜੰਡਾ ਵੀ ਮੰਤਰੀ ਮੰਡਲ (Punjab Cabinet) ‘ਚ ਰੱਖਿਆ ਜਾ ਸਕਦਾ ਹੈ। ਸੂਬੇ ਵਿੱਚ ਧਰਤੀ ਹੇਠਲੇ ਪਾਣੀ ਦੇ ਡਿੱਗਦੇ ਪੱਧਰ ਨੂੰ ਰੋਕਣ ਅਤੇ ਗੈਰ ਸਿੰਚਾਈ ਕੰਮਾਂ ਲਈ ਚਾਰਜ ਨੀਤੀ ਨੂੰ ਪ੍ਰਵਾਨਗੀ ਦਿੱਤੇ ਜਾਣ ਦੀ ਸੰਭਾਵਨਾ ਹੈ।

ਬੈਠਕ ‘ਚ ਜਲ ਪ੍ਰਬੰਧਨ ਨੀਤੀ-2024 ਨੂੰ ਪ੍ਰਵਾਨਗੀ ਦਿੱਤੀ ਜਾ ਸਕਦੀ ਹੈ। ਜਲ ਪ੍ਰਬੰਧਨ ਨੀਤੀ 2024 ਦੇ ਤਹਿਤ ਪਾਣੀ ਦੇ ਭੰਡਾਰਨ ਲਈ ਤਲਾਬ ਬਣਾਉਣ ਦੀ ਯੋਜਨਾ ਹੈ। ਧਰਤੀ ਹੇਠਲੇ ਪਾਣੀ ਨੂੰ ਰੀਚਾਰਜ ਕਰਨ ਲਈ ਇੱਕ-ਇੱਕ ਏਕੜ ਦੇ ਤਲਾਅ ਬਣਾਉਣ ਦੀ ਯੋਜਨਾ ਹੈ। ਇਨ੍ਹਾਂ ਛੱਪੜਾਂ ਦੀ ਮਿੱਟੀ ਦੀ ਵਰਤੋਂ ਉਸਾਰੀ ਪ੍ਰਾਜੈਕਟਾਂ ਵਿੱਚ ਕੀਤੀ ਜਾਵੇਗੀ।

Scroll to Top