ਪੰਜਾਬ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਦੀ ਹਾਰ ਦੇ ਇਹ ਰਹੇ ਵੱਡੇ ਕਾਰਨ

Congress

ਕਾਂਗਰਸ ਪਾਰਟੀ 2022 ਦੀਆਂ ਵਿਧਾਨ ਸਭਾ ਚੋਣਾਂ 2022 ’ਚ ਬੁਰੀ ਤਰ੍ਹਾਂ ਹਾਰ ਹੋਈ | ਇਨ੍ਹਾਂ ਚੋਣਾਂ ‘ਚ ਚਰਨਜੀਤ ਸਿੰਘ ਚੰਨੀ ਸਮੇਤ ਕੇ ਵੱਡੇ ਨੇਤਾ ਆਪਣੀ ਸੀਟ ਨਹੀਂ ਬਚਾ ਸਕੇ |ਆਮ ਆਦਮੀ ਪਾਰਟੀ ਨੇ ਸ਼ਾਨਦਾਰ ਬਹੁਮਤ ਹਾਸਲ ਕੀਤਾ |

ਚੰਡੀਗੜ੍ਹ 11 ਮਾਰਚ 2022: ਸਾਲ 2017 ‘ਚ ਵਿਧਾਨ ਸਭਾ ਚੋਣਾਂ 77 ਸੀਟਾਂ ਜਿੱਤ ਕੇ ਸਮੁੱਚੀ ਸਿਆਸਤ ਨੂੰ ਹੈਰਾਨ ਕਰਨ ਵਾਲੀ ਕਾਂਗਰਸ ਪਾਰਟੀ (Congress) 2022 ਦੀਆਂ ਚੋਣਾਂ ’ਚ ਬੁਰੀ ਤਰ੍ਹਾਂ ਹਾਰ ਹੋਈ । ਕਾਂਗਰਸ ਦੀ ਆਪਣੀ ਰਣਨੀਤੀਆਂ ਕਾਰਨ ਕੁਝ ਵੱਡੇ ਚੇਹਰੇ ਵੀ ਆਪਣੀ ਸੀਟ ਨਹੀਂ ਬਚਾ ਸਕੇ । ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਚੋਣਾਂ ‘ਚ ਸ਼ਾਨਦਾਰ ਬਹੁਮਤ ਹਾਸਲ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ।

ਸਾਲ 2022 ਦੇ ਨਤੀਜਿਆਂ ਦੀ ਕਹਾਣੀ ਕਾਂਗਰਸ ਨੇ 2021 ‘ਚ ਉਦੋਂ ਲਿਖਣੀ ਸ਼ੁਰੂ ਕੀਤੀ ਸੀ, ਜਦੋਂ ਉਸ ਵੇਲੇ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਉਣ ਲਈ ਪਾਰਟੀ ‘ਚ ਸਾਜ਼ਿਸਾਂ ਚੱਲਦੀਆਂ ਰਹੀਆਂ । ਪੰਜਾਬ ‘ਚ ਚੋਣਾਂ ਤੋਂ ਪਹਿਲਾ ਹੀ ਕੈਪਟਨ ਅਮਰਿੰਦਰ ਸਿੰਘ ਨੂੰ ਹਟਾ ਕੇ ਕਾਂਗਰਸ ਨੇ ਦਲਿਤ ਪੱਤਾ ਖੇਡਦਿਆਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਪਰ ਚੋਣ ਨਤੀਜਿਆਂ ’ਚ ਕਾਂਗਰਸ ਨੂੰ ਇਸ ਦਾ ਫ਼ਾਇਦਾ ਨਹੀਂ ਮਿਲਿਆ।

                            ਚਰਨਜੀਤ ਸਿੰਘ ਚੰਨੀ ਤੇ ਨਵਜੋਤ ਸਿੱਧੂ ਵਿਚਾਲੇ ਖਿੱਚੋਤਾਣ

Congress

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਿਚਾਲੇ ਚੱਲ ਰਹੀ ਖਿੱਚੋਤਾਣ ਕਾਰਨ ਕਾਂਗਰਸ ਪਾਰਟੀ (Congress) ਮਹਿਜ਼ 18 ਸੀਟਾਂ ’ਤੇ ਹੀ ਸਿਮਟਦੀ ਨਜ਼ਰ ਆ ਰਹੀ ਹੈ। ਕਾਂਗਰਸ ਦੇ 16 ਦੇ ਕਰੀਬ ਮੰਤਰੀ ਵੀ ਚੋਣ ਹਾਰ ਰਹੇ ਹਨ। ਚੋਣਾਂ ਦੌਰਾਨ ਵੀ ਕਾਂਗਰਸ ਅੰਦਰ ਤਕਰਾਰ ਦਾ ਦੌਰ ਜਾਰੀ ਰਿਹਾ। ਨਵਜੋਤ ਸਿੰਘ ਸਿੱਧੂ ਚੰਨੀ ’ਤੇ ਹਮਲੇ ਕਰਦੇ ਰਹੇ ਅਤੇ ਕਾਂਗਰਸ ਇਹ ਮੰਨਦੀ ਰਹੀ ਕਿ ਸਿੱਧੂ ਜਿੰਨਾ ਚੰਨੀ ’ਤੇ ਹਮਲਾ ਕਰ ਰਹੇ ਹਨ, ਆਮ ਆਦਮੀ ਦਾ ਅਕਸ ਓਨਾ ਮਜ਼ਬੂਤ ਹੁੰਦਾ ਜਾ ਰਿਹਾ ਹੈ।

ਸਿੱਧੂ ਤੇ ਚੰਨੀ ਦੀ ਲੜਾਈ ਦਾ ਇਹ ਨਤੀਜਾ ਨਿਕਲਿਆ ਕਿ ਨਾ ਤਾਂ ਚੰਨੀ ਆਪਣੀਆਂ ਦੋਵੇਂ ਸੀਟਾਂ ਬਚਾ ਸਕੇ ਤੇ ਨਾ ਹੀ ਨਵਜੋਤ ਸਿੰਘ ਸਿੱਧੂ।ਚੰਨੀ ਭਦੌੜ ਅਤੇ ਚਮਕੌਰ ਸਾਹਿਬ ਦੀਆਂ ਦੋਨਾਂ ਸੀਟਾਂ ਹਰ ਗਏ | ਨਵਜੋਤ ਸਿੱਧੂ ਨੂੰ ਪੂਰਬੀ ਅਮ੍ਰਿਤਸਰ ਦੀ ਸੀਟ ਟੋਹ ਹਰ ਦਾ ਮੂੰਹ ਦੇਖਣਾ ਪਿਆ | ਇਸ ਤੋਂ ਇਲਾਵਾ ਮੁੱਖ ਮੰਤਰੀ ਸਮੇਤ 16 ਕਾਂਗਰਸੀ ਮੰਤਰੀ ਵੀ ਚੋਣ ਹਾਰ ਗਏ ਹਨ। ਚੋਣਾਂ ਦੌਰਾਨ ਨਾ ਤਾਂ ਅਨੁਸੂਚਿਤ ਜਾਤੀ ਦੇ ਵੋਟਰਾਂ ਨੂੰ ਕਾਂਗਰਸ ’ਤੇ ਭਰੋਸਾ ਸੀ ਅਤੇ ਨਾ ਹੀ ਸ਼ਹਿਰੀ ਵੋਟਰਾਂ ਨੂੰ।

ਕਾਂਗਰਸ ਨੇ ਹਿੰਦੂਆਂ ਦਾ ਵਿਸ਼ਵਾਸ ਖੋਹਿਆ

ਕਾਂਗਰਸ ਨੇ ਹਿੰਦੂਆਂ ਦਾ ਵਿਸ਼ਵਾਸ ਉਦੋਂ ਹੀ ਗੁਆ ਦਿੱਤਾ ਸੀ, ਜਦੋਂ ਪਾਰਟੀ ਨੇ ਸੁਨੀਲ ਜਾਖੜ (Sunil jakhad) ਦੀ ਥਾਂ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਗਿਆ। ਚੋਣਾਂ ਦੌਰਾਨ ਸੁਨੀਲ ਜਾਖੜ ਲਗਾਤਾਰ ਇਹ ਮੁੱਦਾ ਉਠਾਉਂਦੇ ਰਹੇ ਸਨ ਕਿ ਜਿਸ ਨੂੰ 41 ਵੋਟਾਂ ਮਿਲੀਆਂ, ਉਹ ਮੁੱਖ ਮੰਤਰੀ ਨਹੀਂ ਬਣ ਸਕੇ, ਜਿਸ ਨੂੰ ਤਿੰਨ ਵੋਟਾਂ ਮਿਲੀਆਂ, ਉਹ ਮੁੱਖ ਮੰਤਰੀ ਬਣ ਗਿਆ। ਚੋਣਾਂ ਦੌਰਾਨ ਹੀ ਸੁਨੀਲ ਜਾਖੜ ਦੇ ਸਰਗਰਮ ਸਿਆਸਤ ਤੋਂ ਦੂਰ ਰਹਿਣ ਨੇ ਵੀ ਹਿੰਦੂਆਂ ਨੂੰ ਕਾਂਗਰਸ ਤੋਂ ਦੂਰ ਰੱਖਿਆ।

                              ਨਵਜੋਤ ਸਿੰਘ ਸਿੱਧੂ ਦੇ ਬਗਾਵਤੀ ਸੁਰ

Congress

ਨਵਜੋਤ ਸਿੰਘ ਸਿੱਧੂ ਨੇ ਪਹਿਲਾਂ ਕੈਪਟਨ ਅਮਰਿੰਦਰ ਸਿੰਘ (Captain Amrinder Singh) ਖ਼ਿਲਾਫ਼ ਬਗਾਵਤ ਕੀਤੀ ਅਤੇ ਬਾਅਦ ’ਚ ਮੁੱਖ ਮੰਤਰੀ ਅਹੁਦੇ ਦੀ ਦੌੜ ’ਚ ਅਜਿਹਾ ਸ਼ਾਮਿਲ ਹੋਏ ਕਿ ਉਹ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖ਼ਿਲਾਫ਼ ਵੀ ਖੁੱਲ੍ਹ ਕੇ ਬੋਲਣ ਲੱਗੇ। ਸਿੱਧੂ ਖੁੱਲ੍ਹ ਕੇ ਕਹਿੰਦਾ ਸੀ ਕਿ ਉਹ ਦਿਸਣ ਵਾਲਾ ਘੋੜਾ ਨਹੀਂ ਬਣੇਗਾ ਤੇ ਇੱਟ ਨਾਲ ਇੱਟ ਵਜਾ ਦੇਵੇਗਾ। ਚੰਨੀ ਤੇ ਸਿੱਧੂ ਵਿਚਾਲੇ ਚੱਲ ਰਹੀ ਤਕਰਾਰ ਨੇ ਕਾਂਗਰਸ ਨੂੰ ਘੇਰ ਲਿਆ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ 111 ਦਿਨਾਂ ਦੀ ਸਰਕਾਰ ਵਿਚ ਆਪਣੀ ਸ਼ਖ਼ਸੀਅਤ ਦੇ ਵਿਕਾਸ ’ਤੇ ਸਭ ਤੋਂ ਵੱਧ ਧਿਆਨ ਕੇਂਦਰਿਤ ਕੀਤਾ।

                               ਹਰੀਸ਼ ਰਾਵਤ ਤੇ ਨਵਜੋਤ ਸਿੰਘ ਸਿੱਧੂ

Congress
ਆਸ਼ਾ ਕੁਮਾਰੀ ਨੂੰ ਪੰਜਾਬ ਇੰਚਾਰਜ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਕਾਂਗਰਸ ਨੇ ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ( Harish Rawat) ਨੂੰ ਸੂਬਾ ਇੰਚਾਰਜ ਦੀ ਕਮਾਨ ਸੌਂਪ ਦਿੱਤੀ। ਰਾਵਤ ਦੇ ਪੰਜਾਬ ਆਉਂਦਿਆਂ ਹੀ ਕਾਂਗਰਸ ਦੀ ਆਪਸੀ ਲੜਾਈ ਸ਼ੁਰੂ ਹੋ ਗਈ। ਕੈਬਨਿਟ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਕਾਂਗਰਸ ਦੀ ਸਰਗਰਮ ਰਾਜਨੀਤੀ ਤੋਂ ਭੱਜ ਰਹੇ ਨਵਜੋਤ ਸਿੰਘ ਸਿੱਧੂ ਨੂੰ ਰਾਵਤ ਨੇ ਹਵਾ ਦਿੱਤੀ, ਜਿਸ ਤੋਂ ਬਾਅਦ ਸਿੱਧੂ ਨੇ ਕੈਪਟਨ ਖ਼ਿਲਾਫ਼ ਟਵੀਟ ਜੰਗ ਸ਼ੁਰੂ ਕਰ ਦਿੱਤੀ। ਹੌਲੀ-ਹੌਲੀ ਕੈਬਨਿਟ ਮੰਤਰੀ ਵੀ ਕੈਪਟਨ ਨੂੰ ਅਹੁਦੇ ਤੋਂ ਹਟਾਉਣ ਲਈ ਬਗਾਵਤ ’ਤੇ ਆ ਗਏ। ਅਖ਼ੀਰ ਕੈਪਟਨ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਅਤੇ ਮੁੱਖ ਮੰਤਰੀ ਦੀ ਵਾਗਡੋਰ ਚਰਨਜੀਤ ਸਿੰਘ ਚੰਨੀ ਨੇ ਸੰਭਾਲ ਲਈ। ਪਾਰਟੀ ਹਾਈਕਮਾਂਡ ਕੈਪਟਨ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉਣ ਲਈ ਇੰਨੀ ਬਜ਼ਿੱਦ ਸੀ ਕਿ ਉਸ ਨੇ ਪਾਰਟੀ ਅੰਦਰ ਉੱਠ ਰਹੀ ਬਗ਼ਾਵਤ ਨੂੰ ਸੰਭਾਲਣ ਦੀ ਕੋਸ਼ਿਸ਼ ਤਕ ਨਹੀਂ ਕੀਤੀ, ਜਿਸ ਕਾਰਨ ਲੋਕਾਂ ’ਚ ਕਾਂਗਰਸ ਪ੍ਰਤੀ ਸਹੀ ਸੁਨੇਹਾ ਨਹੀਂ ਗਿਆ।

                      ਕਾਂਗਰਸ ਨੂੰ ਕੈਪਟਨ ਦੇ ਪਾਰਟੀ ਛੱਡਣ ਦਾ ਹੋਇਆ ਨੁਕਸਾਨ

Congress
ਨਵਜੋਤ ਸਿੰਘ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਖਿਲਾਫ ਬਗਾਵਤ ਸ਼ੁਰੂ ਕਰ ਦਿੱਤੀ | ਜਿਸਦੇ ਚੱਲਦੇ ਕੈਬਨਿਟ ‘ਚ ਵੀ ਬਗਾਵਤੀ ਸੁਰ ਨਜ਼ਰ ਆਏ | ਪੰਜਾਬ ਵਿਧਾਨ ਸਭਾ ਚੋਣਾਂ ਨੂੰ ਦੇਖਦਿਆਂ ਕੈਪਟਨ ਨੂੰ ਪਾਰਟੀ ਤੋਂ ਬਾਹਰ ਕਰ ਦਿੱਤਾ | ਉਨ੍ਹਾਂ ਨੂੰ ਬਾਹਰ ਕਰਨ ਦੇ ਕਾਫੀ ਹਵਾਲੇ ਦਿੱਤੇ ਗਏ ਜਿਸ ‘ਚੋਂ ਇਕ ਸੀ ਕਿ ਪੰਜਾਬ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ | ਉਹ ਪਾਵੇ ਨਸ਼ੇ ਨੂੰ ਲੈ ਕੇ ਹੋਵੇ ਜਾਂ ਫਿਰ ਰੁਜਗਾਰ | ਉਨ੍ਹਾਂ ਨੇ ਬਾਅਦ ‘ਚ ਆਪਣੀ ਪਾਰਟੀ ਪੰਜਾਬ ਲੋਕ ਕਾਂਗਰਸ ਦਾ ਐਲਾਨ ਕਰ ਦਿੱਤਾ |ਇਸਦੇ ਨਾਲ ਹੀ ਕੁਝ ਐੱਮਐੱਲ ਏ ਵੀ ਕੈਪਟਨ ਨਾਲ ਆ ਮਿਲੇ | ਉਨ੍ਹਾਂ ਨੇ ਕਿਹਾ ਸੀ ਕਿ ਉਨ੍ਹਾਂ ਦਾ ਮੁਖ ਟੀਚਾ ਨਵਜੋਤ ਸਿੱਧੂ ਨੂੰ ਹਰਾਉਣਾ ਹੋਵੇਗਾ | ਇਸਦੇ ਨਾਲ ਹੀ ਉਨ੍ਹਾਂ ਨੇ ਭਾਜਪਾ ਨਾਲ ਗਠਜੋੜ ਕਰਕੇ ਚੋਣਾਂ ਲੜਨ ਦਾ ਫੈਸਲਾ ਕੀਤਾ | ਇਸ ਦੌਰਾਨ ਉਹ ਅਮਿਤ ਸ਼ਾਹ ਬੈਠਕ ਕਰਦੇ ਰਹੇ | ਬਾਅਦ ‘ਚ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਤੇ ਭਾਜਪਾ ਨਾਲ ਮਿਲ ਕੇ ਚੋਣਾਂ ਲੜਨ ਦਾ ਫੈਸਲਾ ਕੀਤਾ | ਇਸਦਾ ਸਿੱਧਾ ਨੁਕਸਾਨ ਕਾਂਗਰਸ ਨੂੰ ਹੋਇਆ | ਇਸਦਾ ਖਾਮਿਆਜਾ ਕਾਂਗਰਸ ਨੂੰ ਚੋਣਾਂ ਭੁਗਤਣਾ ਪਿਆ | ਇਸਦੇ ਨਾਲ ਹੀ ਕੈਪਟਨ ਆਪਣੀ ਵੀ ਸੀਟ ਨਹੀਂ ਬਚਾ ਸਕੇ ਤੇ ਅਜੀਤਪਾਲ ਕੋਹਲੀ ਤੋਂ ਕਰਾਰੀ ਹਰ ਮਿਲੀ |

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।