July 4, 2024 9:19 pm
virat kohli

ਨਿਊਜ਼ੀਲੈਂਡ ਕੋਲੋਂ ਮਿਲੀ ਹਾਰ ਦਾ ਇੰਨ੍ਹਾ ਦਿੱਗਜ਼ ਖਿਡਾਰੀਆਂ ਨੇ ਦੱਸਿਆ ਹਾਰ ਦਾ ਮੁੱਖ ਕਾਰਨ

ਸਪੋਰਟਸ ਡੈਸਕ; ਟੀ-20 ਵਿਸ਼ਵ ਕਪ ਦੇ ਤਹਿਤ ਦੁਬਈ ਦੇ ਮੈਦਾਨ ਤੇ ਖੇਡੇ ਗਏ ਸੁਪਰ-12 ਦੇ ਮੈਚ ਵਿਚ ਭਾਰਤੀ ਟੀਮ ਨੂੰ 8 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਭਾਰਤੀ ਟੀਮ ਦੇ ਮੈਚ ਹਾਰ ਜਾਣ ਤੋਂ ਬਾਅਦ ਟੀਮ ਕਾਫੀ ਟ੍ਰੋਲ ਹੋਈ ਹੈ। ਕ੍ਰਿਕਟ ਦਿੱਗਜ਼ਾਂ ਨੇ ਕਮਜ਼ੋਰ ਬੱਲੇਬਾਜ਼ੀ ਨੂੰ ਹਾਰ ਦਾ ਮੁੱਖ ਕਾਰਨ ਮੰਨਿਆ ਹੈ।-

ਦੱਸਦਈਏ ਕਿ ਪਾਕਿਸਤਾਨ ਤੇ ਨਿਊਜ਼ੀਲੈਂਡ ਤੋਂ ਹਾਰਨ ਤੋਂ ਬਾਅਦ ਭਾਰਤੀ ਟੀਮ ਦਾ ਸੈਮੀਫਾਈਨਲ ਦਾ ਸਫਰ ਮੁਸ਼ਕਿਲ ਹੋ ਗਿਆ ਹੈ। ਨਿਊਜ਼ੀਲੈਂਡ ਇਕ ਜਿੱਤ ਤੇ ਇਕ ਹਾਰ ਦੇ ਨਾਲ ਅੰਕ ਸੂਚੀ ਵਿਚ ਬਣੀ ਹੋਈ ਹੈ। ਉਸ ਦੇ ਲਈ ਇਕ ਹੋਰ ਹਾਰ ਟੀਮ ਨੂੰ ਮੁਸ਼ਿਕਲ ਵਿਚ ਪਾ ਸਕਦੀ ਹੈ, ਹਾਲਾਂਕਿ ਉਨ੍ਹਾਂ ਦਾ ਮੁਕਾਬਲਾ ਅਫਗਾਨਿਸਤਾਨ, ਸਕਾਟਲੈਂਡ ਤੇ ਨਾਮੀਬੀਆ ਟੀਮ ਦੇ ਨਾਲ ਹੈ ਜੀ ਕਿ ਇੰਨੀਂ ਮਜ਼ਬੂਤ ਨਹੀਂ ਹੈ। ਇਸ ਦੇ ਨਾਲ ਹੀ ਜੇਕਰ ਨਿਊਜ਼ੀਲੈਂਡ ਨੇ ਆਪਣੇ ਸਾਰੇ ਮੁਕਾਬਲੇ ਜਿੱਤ ਲਏ ਤਾ ਭਾਰਤ ਵਿਸ਼ਵ ਕਪ ਤੋਂ ਬਾਹਰ ਹੋ ਜਾਵੇਗਾ। ਨਿਊਜ਼ੀਲੈਂਡ ਦੀ ਮੌਜੂਦਾ ਫਾਰਮ ਨੂੰ ਦੇਖਦੇ ਹੋਏ ਉਹ ਹਾਰਦੀ ਹੋਏ ਲੱਗ ਨਹੀਂ ਰਹੇ ਹੈ।