ਚੰਡੀਗੜ੍ਹ, 8 ਫਰਵਰੀ 2022 : ਪੰਜਾਬ ਵਿਧਾਨ ਸਭਾ ਚੋਣਾਂ 2022 ਨੂੰ ਲੈ ਕੇ ਚੋਣ ਪ੍ਰਚਾਰ ਪੂਰੀ ਤਰਾਂ ਗਰਮਾਇਆ ਹੋਇਆ ਹੈ| ਜਿਸ ਦੇ ਚਲਦਿਆਂ PM ਮੋਦੀ ਨੇ ਪੰਜਾਬ ’ਚ ‘ਫਤਿਹ ਰੈਲੀ’ ਦੌਰਾਨ ਲੁਧਿਆਣਾ ਅਤੇ ਫਤਿਹਗੜ੍ਹ ਸਾਹਿਬ ਜ਼ਿਲ੍ਹਿਆਂ ਦੇ ਵੋਟਰਾਂ ਨੂੰ ਵਰੁਅਚਲ ਰੈਲੀ ਰਾਹੀਂ ਸੰਬੋਧਿਤ ਕੀਤਾ।
PM ਮੋਦੀ ਨੇ ਵੋਟਰਾਂ ਨੂੰ ਕਿਹਾ ਕਿ ਇਸ ਵਾਰ ਤਾਂ ਮੈਂ ਵਰੁਅਚਲੀ ਮਿਲ ਰਿਹਾ ਹੈ, ਪਰ ਜਲਦ ਹੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਨੂੰ ਧਿਆਨ ‘ਚ ਰੱਖਦੇ ਹੋਏ ਕੁਝ ਦਿਨਾਂ ਬਾਅਦ ਮੇਰਾ ਪੰਜਾਬ ਆਉਣ ਦਾ ਪ੍ਰੋਗਰਾਮ ਜ਼ਰੂਰ ਬਣੇਗਾ। ਮੈਨੂੰ ਪੰਜਾਬ ਦੀ ਮਿੱਟੀ ਨੂੰ ਮੱਥੇ ’ਤੇ ਲਾਉਣ ਦਾ ਮੌਕਾ ਮਿਲੇਗਾ। ਮੈਂ ਆਪਣੇ ਪੰਜਾਬ ਦੇ ਭੈਣ ਭਰਾਵਾਂ ਨੂੰ ਜ਼ਰੂਰ ਮਿਲਾਗਾ, ਅਸੀਂ ਸਾਰੇ ਮਿਲ ਕੇ ਨਵਾਂ ਪੰਜਾਬ ਦੇ ਸੰਕਲਪ ਨੂੰ ਪੂਰਾ ਕਰਨ ਲਈ ਜੁੱਟ ਜਾਵਾਂਗੇ।
ਪ੍ਰਧਾਨ ਮੰਤਰੀ ਮੋਦੀ ਨੇ ਵਰਚੂਅਲ ਰੈਲੀ ਦੌਰਾਨ ਇਨ੍ਹਾਂ ਗੱਲਾਂ ਦਾ ਲਿਆ ਸੰਕਲਪ
- ਪੰਜਾਬ ‘ਚ ਹਰ ਗਰੀਬ ਨੂੰ ਪੱਕਾ ਘਰ ਦੇਵਾਂਗੇ।ਸਰਹੱਦ ਪਾਰ ਨਸ਼ੀਲੇ ਪਦਾਰਥ ਅਤੇ ਹਥਿਆਰਾਂ ਦੀ ਸਪਲਾਈ ਨੂੰ ਰੋਕਾਂਗੇ।
- ਸਾਡਾ ਸੰਕਲਪ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਹੈ।
- ਐੱਨ. ਡੀ. ਏ. ਕੋਲ ਨਵਾਂ ਪੰਜਾਬ ਦਾ ਵਿਜ਼ਨ ਹੈ।
- ਸਾਡਾ ਟੀਚਾ ਪੰਜਾਬ ਨੂੰ ਮਜ਼ਬੂਤ ਕਰਨਾ ਹੈ।
- ਅੱਜ ਪੰਜਾਬ ਨੂੰ ਆਧੁਨਿਕਤਾ ਦੀ ਜ਼ਰੂਰਤ ਹੈ, ਇਹ ਕੰਮ ਕਾਂਗਰਸ ਦੇ ਵੱਸ ‘ਚ ਨਹੀਂ ਹਨ।
- ਪੰਜਾਬ ਨੂੰ ਅੱਜ ਕੋਰੇ ਵਾਅਦੇ ਨਹੀਂ ਚਾਹੀਦੇ, ਐੱਨ. ਡੀ. ਏ. ਸਰਕਾਰ ਦੀਆਂ ਇਮਾਨਦਾਰ ਕੋਸ਼ਿਸ਼ਾਂ ਚਾਹੀਦੀਆਂ ਹਨ।
- ਅਸੀਂ ਸੰਕਲਪ ਲਿਆ ਹੈ ਕਿ ਪੰਜਾਬ ਦੇ ਵਿਕਾਸ ਲਈ ਅਗਲੇ 5 ਸਾਲ ‘ਚ ਸਿਰਫ਼ ਇਨਫਰਾਸਟਕਚ ‘ਤੇ 1 ਹਜ਼ਾਰ ਕਰੋੜ ਰੁਪਏ ਖ਼ਰਚੇ ਜਾਣਗੇ।
- ਅੱਤਵਾਦ ਕਾਰਨ ਜਿਨ੍ਹਾਂ ਨੇ ਆਪਣੇ ਪੁੱਤਾਂ ਨੂੰ ਗੁਆਇਆ, ਉਨ੍ਹਾਂ ਲਈ ਕਮਿਸ਼ਨ ਦਾ ਗਠਨ ਕਰਾਂਗੇ।