July 2, 2024 7:27 pm
The Archies

ਇਸ ਫ਼ਿਲਮ ਰਾਹੀਂ ਬਾਲੀਵੁੱਡ ‘ਚ ਐਂਟਰੀ ਕਰਨਗੇ ਇਹ 3 Starkids !

ਚੰਡੀਗੜ੍ਹ, 14 ਜੂਨ 2023: ਜ਼ੋਆ ਅਖਤਰ ਵੱਲੋਂ ਡਾਇਰੈਕਟ ਕੀਤੀ ਫਿਲਮ “ਦੀ ਆਰਚੀਸ” (The Archies) ਦਾ ਇੱਕ ਹੋਰ ਪੋਸਟਰ ਰਿਲੀਜ਼ ਹੋਇਆ ਹੈ। ਇਹ ਫਿਲਮ ਇੱਕ ਕਾਮਿਕ ‘ਤੇ ਅਧਾਰਿਤ ਹੈ। ਪੋਸਟਰ ਵਿੱਚ ਪੂਰੀ ਦੀ ਪੂਰੀ ਸਟਾਰਕਾਸਟ ਰੈਟਰੋ ਲੁੱਕ ਵਿੱਚ ਨਜ਼ਰ ਆ ਰਹੀ ਹੈ। ਇਸ ਫਿਲਮ ਰਾਹੀਂ ਇਹ ਤਿੰਨ ਸਤਾਰਕਿਡਸ ਬਾਲੀਵੁੱਡ ‘ਚ ਐਂਟਰੀ ਕਰਨ ਜਾ ਰਹੇ ਹਨ। ਪਹਿਲੀ ਹੈ ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖ਼ਾਨ ਦੀ ਧੀ ਸੁਹਾਨਾ ਖ਼ਾਨ।

ਸ਼ਾਹਰੁਖ ਖਾਨ ਨੇ ਟਵੀਟ ਕੀਤਾ, “‘ਮੈਨੂੰ ਯਾਦ ਹੈ ਜਦੋਂ ਮੈਂ ਸੈਂਕੜੇ ਸਾਲ ਪਹਿਲਾਂ ਜਵਾਨ ਸੀ, ਮੈਂ ਆਰਚੀਜ਼ ਡਾਇਜੈਸਟ ਨੂੰ ਕਿਰਾਏ ‘ਤੇ ਪਹਿਲਾਂ ਹੀ ਬੁੱਕ ਕਰਦਾ ਸੀ। ਮੈਨੂੰ ਉਮੀਦ ਹੈ ਕਿ ਫਿਲਮ ‘ਚ ਬਿੱਗ ਮੂਜ਼ ਵੀ ਹੋਣਗੇ। ਪੂਰੀ ਟੀਮ ਨੂੰ ਬਹੁਤ ਸਾਰਾ ਪਿਆਰ ਅਤੇ ਸ਼ੁਭਕਾਮਨਾਵਾਂ।” ਦੂਜੀ ਹੈ ਬੋਨੀ ਕਪੂਰ ਅਤੇ ਸ਼੍ਰੀਦੇਵੀ ਦੀ ਛੋਟੀ ਧੀ ਖੁਸ਼ੀ ਕਪੂਰ ਤੇ ਤੀਸਰੇ ਨੇ ਅਮਿਤਾਭ ਬੱਚਨ ਦੇ ਦੋਹਤੇ ਅਗਸਤਿਆ ਨੰਦਾ। ਇਹ ਤਿੰਨੋ ਹੀ ਇਸ ਫਿਲਮ ਰਾਹੀਂ ਬਾਲੀਵੁੱਡ ‘ਚ ਡੈਬਿਊ ਕਰਨਗੇ।

ਇਨ੍ਹਾਂ ਦੇ ਨਾਲ ਵੇਦਾਂਗ ਰੈਨਾ, ਯੁਵਰਾਜ ਮੈਂਡਾ ਅਤੇ ਮਿਹਿਰ ਆਹੂਜਾ ਵੀ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਫਿਲਮ ਦੇ ਇਸ ਨਵੇਂ ਪੋਸਟਰ ਦੀ ਤਾਂ ਹਰ ਕੋਈ ਤਾਰੀਫ ਕਰ ਰਿਹਾ ਹੈ ਪਰ ਇਹ ਤਾਂ ਫਿਲਮ ਦੇ ਆਉਣ ਤੋਂ ਬਾਅਦ ਹੀ ਪਤਾ ਲੱਗੇਗਾ ਕੇ ਦਰਸ਼ਕ ਫਿਲਮ ਨੂੰ ਤੇ ਇਨ੍ਹਾਂ 3 ਸਟਾਰਕਿਡਸ ਦੇ ਕੰਮ ਨੂੰ ਕਿੰਨੇ ਨੰਬਰ ਦੇਣਗੇ।