ਚੰਡੀਗੜ੍ਹ, 15 ਮਾਰਚ 2025: Public Holiday 2025: ਪੰਜਾਬ ‘ਚ 2 ਹੋਰ ਸਰਕਾਰੀ ਛੁੱਟੀਆਂ ਹੋਣਗੀਆਂ, ਦਰਅਸਲ, 23 ਮਾਰਚ ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੇ ਸ਼ਹੀਦੀ ਦਿਵਸ ਦੇ ਕਾਰਨ ਪੰਜਾਬ ‘ਚ ਜਨਤਕ ਛੁੱਟੀ ਰਹੇਗੀ, ਹਾਲਾਂਕਿ ਕਿ ਇਸ ਦਿਨ ਐਤਵਾਰ ਹੈ, ਇਸ ਲਈ ਇਹ ਪਹਿਲਾਂ ਹੀ ਸਰਕਾਰੀ ਛੁੱਟੀ ਹੈ।
ਇਸ ਦੇ ਨਾਲ ਹੀ ਪੰਜਾਬ ‘ਚ ਈਦ-ਉਲ-ਫਿਤਰ ਦੇ ਤਿਉਹਾਰ ਕਾਰਨ 31 ਮਾਰਚ ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਦਿਨ ਸਕੂਲ, ਕਾਲਜ, ਦਫ਼ਤਰ ਅਤੇ ਹੋਰ ਵਿਦਿਅਕ ਅਦਾਰੇ ਬੰਦ ਰਹਿਣਗੇ। ਈਦ-ਉਲ-ਫਿਤਰ ਸੋਮਵਾਰ ਨੂੰ ਹੈ ਅਤੇ 30 ਮਾਰਚ ਨੂੰ ਐਤਵਾਰ ਦੀ ਛੁੱਟੀ ਹੈ। ਇਸ ਕਾਰਨ ਸੂਬੇ ‘ਚ ਲਗਾਤਾਰ 2 ਦਿਨ ਸਰਕਾਰੀ ਛੁੱਟੀ ਰਹੇਗੀ।
Read More: Complete Punjab Holidays List: ਜਨਤਕ ਛੁੱਟੀ ਪੰਜਾਬ 2025 ਸੰਬੰਧੀ ਪੜ੍ਹੋ ਪੂਰੇ ਵੇਰਵੇ