Amit Shah

ਜੰਮੂ-ਕਸ਼ਮੀਰ ‘ਚ ਸ਼ਾਂਤੀ ਹੋਣ ਤੱਕ ਪਾਕਿਸਤਾਨ ਨਾਲ ਕੋਈ ਗੱਲਬਾਤ ਨਹੀਂ ਹੋਵੇਗੀ: ਅਮਿਤ ਸ਼ਾਹ

ਚੰਡੀਗੜ੍ਹ, 07 ਸਤੰਬਰ 2024: ਜੰਮੂ-ਕਸ਼ਮੀਰ ‘ਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂਤੇਜ਼ ਹੋ ਗਈਆਂ ਹਨ | ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (Amit Shah) ਨੇ ਅੱਜ ਜੰਮੂ ਦੇ ਪਲੌਰਾ ‘ਚ ਜਨਸਭਾ ਕੀਤੀ ਹੈ। ਵਿਧਾਨ ਸਭਾ ਚੋਣਾਂ ਨੂੰ ਲੈ ਕੇ ਅਮਿਤ ਸ਼ਾਹ ਦੀ ਇਹ ਪਹਿਲੀ ਰੈਲੀ ਹੈ। ਇਸ ਦੌਰਾਨ ਉਨ੍ਹਾਂ ਨੇ ਕਾਂਗਰਸ ਅਤੇ ਨੈਸ਼ਨਲ ਕਾਨਫਰੰਸ ‘ਤੇ ਘਾਟੀ ‘ਚ ਫਿਰ ਤੋਂ ਦਹਿਸ਼ਤ ਫੈਲਾਉਣ ਦਾ ਦੋਸ਼ ਲਾਇਆ ਹੈ ।

ਇਸ ਮੌਕੇ ਅਮਿਤ ਸ਼ਾਹ ਨੇ ਕਿਹਾ ਕਿ ਕਾਂਗਰਸ-ਨੈਸ਼ਨਲ ਕਾਨਫਰੰਸ ਗਠਜੋੜ LOC (ਭਾਰਤ-ਪਾਕਿਸਤਾਨ ਸਰਹੱਦ) ‘ਤੇ ਵਪਾਰ ਮੁੜ ਸ਼ੁਰੂ ਕਰਨਾ ਚਾਹੁੰਦਾ ਹੈ। ਉਸ ਦਾ ਪੈਸਾ ਅ.ਤਿ.ਵਾ.ਦੀਆਂ ਦੇ ਸਮਰਥਕਾਂ ਤੱਕ ਪਹੁੰਚ ਜਾਵੇਗਾ ਅਤੇ ਇਲਾਕੇ ‘ਚ ਫਿਰ ਤੋਂ ਅਸ਼ਾਂਤੀ ਫੈਲ ਜਾਵੇਗੀ। ਹਾਲਾਂਕਿ ਭਾਜਪਾ ਸਰਕਾਰ ਨਾਲ ਅਜਿਹਾ ਸੰਭਵ ਨਹੀਂ ਹੋਵੇਗਾ।

ਗ੍ਰਹਿ ਮੰਤਰੀ (Amit Shah) ਨੇ ਕਿਹਾ ਕਿ ਜਦੋਂ ਤੱਕ ਜੰਮੂ-ਕਸ਼ਮੀਰ ‘ਚ ਸ਼ਾਂਤੀ ਨਹੀਂ ਆਵੇਗੀ, ਉਦੋਂ ਤੱਕ ਪਾਕਿਸਤਾਨ ਨਾਲ ਕੋਈ ਗੱਲਬਾਤ ਨਹੀਂ ਹੋਵੇਗੀ, ਕਾਂਗਰਸ ਜੇਲ੍ਹ ‘ਚ ਬੰਦ ਪੱਥਰਬਾਜ਼ਾਂ ਅਤੇ ਦੇਸ਼ ਵਿਰੋਧੀ ਗਤੀਵਿਧੀਆਂ ‘ਚ ਸ਼ਾਮਲ ਲੋਕਾਂ ਨੂੰ ਰਿਹਾਅ ਕਰਨਾ ਚਾਹੁੰਦੀ ਹੈ |

ਅਮਿਤ ਸ਼ਾਹ ਨੇ ਕਿਹਾ ਕਿ ਨੈਸ਼ਨਲ ਕਾਨਫਰੰਸ ਅਤੇ ਕਾਂਗਰਸ ਕਹਿੰਦੇ ਹਨ ਕਿ ਅਸੀਂ ਜੰਮੂ-ਕਸ਼ਮੀਰ ਨੂੰ ਰਾਜ ਦਾ ਦਰਜਾ ਦੇਵਾਂਗੇ। ਮੈਂ ਅਬਦੁੱਲਾ ਸਾਹਬ ਅਤੇ ਰਾਹੁਲ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਤੁਸੀਂ ਜੰਮੂ-ਕਸ਼ਮੀਰ ਨੂੰ ਰਾਜ ਦਾ ਦਰਜਾ ਕਿਵੇਂ ਵਾਪਸ ਦਿਓਗੇ? ਤੁਸੀਂ ਜਨਤਾ ਨੂੰ ਮੂਰਖ ਬਣਾ ਰਹੇ ਹੋ ਕਿਉਂਕਿ ਸਿਰਫ ਭਾਰਤ ਸਰਕਾਰ ਹੀ ਜੰਮੂ-ਕਸ਼ਮੀਰ ਨੂੰ ਰਾਜ ਦਾ ਦਰਜਾ ਦੇ ਸਕਦੀ ਹੈ।

Scroll to Top