Site icon TheUnmute.com

ਕਾਦੀਆਂ ਸੀਟ ‘ਤੇ ਦੋਵਾਂ ਭਰਾਵਾਂ ‘ਚ ਨਹੀਂ ਹੋਵੇਗਾ ਕੋਈ ਮੁਕਾਬਲਾ : ਸੂਤਰ

ਕਾਦੀਆਂ ਸੀਟ

ਚੰਡੀਗੜ੍ਹ, 21 ਜਨਵਰੀ 2022 : ਬਾਜਵਾ ਭਰਾਵਾਂ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ, ਕਿਹਾ ਜਾ ਰਿਹਾ ਹੈ ਕਿ ਕਾਦੀਆਂ ਸੀਟ ਤੋਂ ਦੋਵਾਂ ਭਰਾਵਾਂ ਵਿੱਚ ਕੋਈ ਮੁਕਾਬਲਾ ਨਹੀਂ ਹੋਵੇਗਾ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਫਤਿਹਜੰਗ ਬਾਜਵਾ ਹੁਣ ਕਾਦੀਆਂ ਸੀਟ ਤੋਂ ਚੋਣ ਨਹੀਂ ਲੜਨਗੇ। ਭਾਜਪਾ ਅੱਜ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰਨ ਜਾ ਰਹੀ ਹੈ। ਇਸ ਸੂਚੀ ਵਿੱਚ 30-35 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤੇ ਜਾਣ ਦੀ ਸੰਭਾਵਨਾ ਹੈ। ਇਸ ਸੂਚੀ ‘ਚ ਫਤਿਹਜੰਗ ਬਾਜਵਾ ਦਾ ਨਾਂ ਵੀ ਸ਼ਾਮਲ ਹੋਵੇਗਾ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਾਰਟੀ ਉਨ੍ਹਾਂ ਨੂੰ ਬਟਾਲਾ ਸੀਟ ਤੋਂ ਉਮੀਦਵਾਰ ਬਣਾ ਸਕਦੀ ਹੈ।

Exit mobile version