High Court

ਝੋਨੇ ਦੀ ਖਰੀਦ ਨੂੰ ਲੈ ਕੇ ਪੰਜਾਬ ਤੇ ਕੇਂਦਰ ਦੀ ਹੋਵੇਗੀ ਬੈਠਕ

29 ਅਕਤੂਬਰ 2024: ਝੋਨੇ ਦੀ ਖਰੀਦ ਨੂੰ ਲੈ ਕੇ ਪੰਜਾਬ ਅਤੇ ਕੇਂਦਰ ਸਰਕਾਰ ( PUNJAB AND CENTER GOVERMENT) ਵਿਚਕਾਰ ਅਹਿਮ ਬੈਠਕ ਹੋਣ ਜਾ ਰਹੀ ਹੈ, ਦੱਸ ਦੇਈਏ ਕਿ ਇਹ ਬੈਠਕ 31 ਅਕਤੂਬਰ ਨੂੰ ਰੱਖੀ ਗਈ ਹੈ| ਉੱਥੇ ਹੀ ਪੰਜਾਬ ਹਰਿਆਣਾ ਹਾਈਕੋਰਟ ਦੇ ਵੱਲੋਂ ਬੈਠਕ ‘ਚ ਮਸਲੇ ਹੱਲ ਕਰਨ ਦੇ ਆਦੇਸ਼ ਦਿੱਤੇ ਗਏ ਹਨ, ਤੇ ਕਿਹਾ ਕਿ ਬੈਠਕ ‘ਚ ਆਪਸੀ ਸਹਿਮਤੀ ਦੇ ਨਾਲ ਇਹ ਸਾਰਾ ਨਿਪਟਾਰਾ ਕੀਤਾ ਜਾਵੇ| ਕੇਂਦਰ ਸਰਕਾਰ ਨੇ ਪੰਜਾਬ ਹਰਿਆਣਾ ਹਾਈਕੋਰਟ punjab and haryana highcourt) ‘ਚ ਆਪਣਾ ਜਵਾਬ ਦਾਖ਼ਲ ਕੀਤਾ ਹੈ| ਝੋਨੇ ਦੀ ਖਰੀਦ ਨੂੰ ਲੈਕੇ ਜੋ ਮੁਸ਼ਕਿਲਾਂ ਆ ਰਿਹਾ ਹਨ ਉਸ ਸਬੰਧੀ ਇਕ ਜਨਹਿਤ ਪਟੀਸ਼ਨ ਦਾਇਰ ਕੀਤੀ ਗਈ ਸੀ|

 

ਦੱਸ ਦੇਈਏ ਕਿ ਪਿੱਛਲੇ ਕਈ ਦਿਨਾਂ ਤੋਂ ਝੋਨੇ ਦੀ ਖਰੀਦ ਨੂੰ ਲੈ ਪੰਜਾਬ ਦੇ ਵਿੱਚ ਧਰਨੇ ਲੱਗ ਰਹੇ ਸੀ, ਕਿਸਾਨਾਂ ਦੇ ਵਲੋਂ ਹਾਈਵੇਅ ਬੰਦ ਕੀਤੇ ਜਾ ਰਹੇ ਸਨ ਜਿਸ ਨਾਲ ਆਮ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣੇ ਕਰਨਾ ਪੈ ਰਿਹਾ ਸੀ| ਜਿਸ ਨੂੰ ਦੇਖਦੇ ਇਕ ਪਟੀਸ਼ਨ ਦਾਇਰ ਕੀਤੀ ਗਈ ਸੀ|, ਜਿਸ ਦੀ ਸੁਣਵਾਈ ਅੱਜ ਹੋਈ ਜਿਸ ਦੇ ਵਿਚ ਸੁਣਵਾਈ ਕਰਦੇ ਹਾਈਕੋਰਟ ਦੇ ਵਲੋਂ ਇਹ ਜਵਾਬ ਦਿੱਤਾ ਗਿਆ, ਕਿ ਦੋਹੇ ਸਰਕਾਰਾਂ ਮਿਲਕੇ ਬੈਠਕ ਕਰਨ ਤੇ ਇਸਦਾ ਜਲਦ ਹੀ ਨਿਪਟਾਰਾ ਕੀਤਾ ਜਾਵੇ|

 

Scroll to Top