ਚੰਡੀਗੜ੍ਹ, 16 ਸਤੰਬਰ 2024: 5 ਅਕਤੂਬਰ 2024 ਨੂੰ ਹੋਣ ਵਾਲੀਆਂ ਹਰਿਆਣਾ ਵਿਧਾਨ ਸਭਾ ਦੀਆਂ ਆਮ ਚੋਣਾਂ (Haryana elections) ‘ਚ ਹਰਿਆਣਾ ਦੇ 2,03,54,350 ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰ ਸਕਣਗੇ। ਵੋਟਿੰਗ ਲਈ 20,629 ਪੋਲਿੰਗ ਬੂਥ ਬਣਾਏ ਗਏ ਹਨ। ਇਸ ਸੰਬੰਧੀ ਜਾਣਕਾਰੀ ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਪੰਕਜ ਅਗਰਵਾਲ ਨੇ ਦਿੱਤੀ ਹੈ |
ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ ਹਰਿਆਣਾ ‘ਚ (Haryana elections) ਵੋਟਰ ਸੂਚੀ ਦੀ ਆਖਰੀ ਪ੍ਰਕਾਸ਼ਨਾ 27 ਅਗਸਤ ਨੂੰ ਕੀਤੀ ਗਈ ਸੀ। ਉਸ ਤੋਂ ਬਾਅਦ 2 ਸਤੰਬਰ, 2024 ਤੱਕ ਵੋਟ ਬਣਾਉਣ ਲਈ ਫਾਰਮ-6 ਜਮ੍ਹਾ ਕਰਵਾਇਆ ਜਾ ਸਕਿਆ, ਜਿਸ ਦੇ ਨਤੀਜੇ ਵਜੋਂ ਸੂਚੀ ‘ਚ 1,29,392 ਨਵੇਂ ਵੋਟਰ ਸ਼ਾਮਲ ਹੋਏ, ਜਿਨ੍ਹਾਂ ‘ਚ 64,031 ਪੁਰਸ਼, 65,352 ਬੀਬੀਆਂ ਅਤੇ 9 ਥਰਡ ਜੈਂਡਰ ਦੇ ਵੋਟਰ ਸ਼ਾਮਲ ਹਨ। ਹੁਣ ਹਰਿਆਣਾ ‘ਚ ਕੁੱਲ ਵੋਟਰਾਂ ਦੀ ਗਿਣਤੀ 2,03,54,350 ਹਨ।
ਪੰਕਜ ਅਗਰਵਾਲ ਨੇ ਦੱਸਿਆ ਕਿ 2,03,54,350 ਵੋਟਰਾਂ ‘ਚੋਂ 1,07,75,957 ਪੁਰਸ਼, 95,77,926 ਬੀਬੀਆਂ ਅਤੇ 467 ਥਰਡ ਜੈਂਡਰ ਵੋਟਰ ਹਨ। ਉਨ੍ਹਾਂ ਦੱਸਿਆ ਕਿ 18 ਤੋਂ 19 ਸਾਲ ਦੀ ਉਮਰ ਦੇ 5,24,514 ਨੌਜਵਾਨ ਵੋਟਰ ਹਨ। ਇਸੇ ਤਰ੍ਹਾਂ 1,49,142 ਅਪਾਹਜ ਵੋਟਰ ਅਤੇ 85 ਸਾਲ ਤੋਂ ਵੱਧ ਉਮਰ ਦੇ 2,31,093 ਵੋਟਰ ਹਨ। ਇਸ ਤੋਂ ਇਲਾਵਾ 100 ਸਾਲ ਤੋਂ ਵੱਧ ਉਮਰ ਦੇ ਵੋਟਰਾਂ ਦੀ ਗਿਣਤੀ 8,821 ਹੈ। ਇਸ ਤੋਂ ਇਲਾਵਾ, 1,09,217 ਸਰਵਿਸ ਵੋਟਰ ਹਨ।
ਇਸਦੇ ਨਾਲ ਹੀ ਵੋਟਰ ਸੂਚੀਆਂ ਵਿਭਾਗ ਦੀ ਵੈੱਬਸਾਈਟ ceoharyana.gov.in ‘ਤੇ ਅਪਲੋਡ ਕੀਤੀਆਂ ਗਈਆਂ ਹਨ, ਕੋਈ ਵੀ ਵੋਟਰ ਵੋਟਰ ਸੂਚੀ ‘ਚ ਆਪਣਾ ਨਾਮ ਚੈੱਕ ਕਰ ਸਕਦਾ ਹੈ। ਇਸ ਤੋਂ ਇਲਾਵਾ ਵੋਟਰ ਹੈਲਪਲਾਈਨ ਨੰਬਰ-1950 ‘ਤੇ ਕਾਲ ਕਰਕੇ ਵੀ ਆਪਣੀ ਵੋਟ ਦੀ ਜਾਂਚ ਕੀਤੀ ਜਾ ਸਕਦੀ ਹੈ।