ਮੋਹਾਲੀ

ਮੋਹਾਲੀ ਵਿਖੇ ‘ਖੇਡਾਂ ਵਤਨ ਪੰਜਾਬ ਦੀਆਂ 2023’ ਤਹਿਤ ਬਲਾਕ ਪੱਧਰੀ ਖੇਡ ਮੁਕਾਬਲਿਆਂ ਦੇ ਆਖ਼ਰੀ ਦਿਨ ਖਿਡਾਰੀਆਂ ‘ਚ ਰਿਹਾ ਭਾਰੀ ਉਤਸ਼ਾਹ

ਐਸ.ਏ.ਐਸ ਨਗਰ, 9 ਸਤੰਬਰ, 2023: ਖੇਡਾਂ ਵਤਨ ਪੰਜਾਬ ਦੀਆਂ 2023 ਦੇ ਸੀਜ਼ਨ-2 ਦੇ ਆਗਾਜ਼ ਉਪਰੰਤ ਮੋਹਾਲੀ ਬਲਾਕ ਵਿੱਚ ਮਿਤੀ 07 ਸਤੰਬਰ ਤੋਂ  09 ਸਤੰਬਰ ਤੱਕ ਖਿਡਾਰੀਆਂ ਨੇ ਵੱਖ-ਵੱਖ ਖੇਡਾਂ ਵਿੱਚ ਵੱਧ ਚੜ ਕੇ ਭਾਗ ਲਿਆ। ਜ਼ਿਲ੍ਹਾ ਖੇਡ ਅਫਸਰ ਸ਼੍ਰੀਮਤੀ ਗੁਰਦੀਪ ਕੌਰ ਨੇ ਦੱਸਿਆ ਕਿ ਇਨ੍ਹਾਂ ਖੇਡਾਂ ਦੌਰਾਨ ਖਿਡਾਰੀਆਂ ਵਿੱਚ ਕਾਫੀ ਉਤਸ਼ਾਹ ਪਾਇਆ ਗਿਆ। ਖੇਡਾਂ ਦੇ ਅਖੀਰਲੇ ਦਿਨ ਫਾਈਨਲ ਮੁਕਾਬਲਿਆਂ ਵਿੱਚ ਖਿਡਾਰੀਆਂ ਵਿੱਚ ਫਸਵੇਂ ਮੁਕਾਬਲੇ ਹੋਏ |

ਜਿਸਦੇ ਨਤੀਜੇ ਇਸ ਪ੍ਰਕਾਰ ਹਨ –

ਅਥਲੈਟਿਕਸ –200 ਮੀਟਰ ਅੰਡਰ 21-30 ਲੜਕੇ ਵਰਗ ਵਿੱਚ ਪਹਿਲਾ ਸਥਾਨ ਕਰਨ ਕੁਮਾਰ,  ਦੂਜਾ ਸਥਾਨ ਆਦਿੱਤਿਆ ਅਤੇ ਤੀਜਾ ਸਥਾਨ ਅਕਸ਼ਿਤ ਚੱਢਾ ਨੇ ਪ੍ਰਾਪਤ ਕੀਤਾ ਅਤੇ 200 ਮੀਟਰ ਅੰਡਰ 41-55 ਔਰਤਾਂ ਵਰਗ ਵਿੱਚ ਪਹਿਲਾ ਸਥਾਨ ਬਲਪ੍ਰੀਤ ਕੌਰ,  ਦੂੱਜਾ ਸਥਾਨ ਪੂਜਾ ਰਾਣੀ ਅਤੇ ਤੀਜਾ ਸਥਾਨ ਅਵਨੀਧਾ ਗੁਪਤਾ ਨੇ ਪ੍ਰਾਪਤ ਕੀਤਾ। 200 ਮੀਟਰ ਅੰਡਰ 31-40 ਔਰਤਾਂ ਵਰਗ ਵਿੱਚ ਪਹਿਲਾ ਸਥਾਨ ਬਲਜੀਤ ਕੌਰ,  ਦੂਜਾ ਸਥਾਨ ਸਤਨਾਮ ਕੌਰ ਅਤੇ ਤੀਜਾ ਸਥਾਨ ਮਨਪ੍ਰੀਤ ਕੌਰ ਨੇ ਪ੍ਰਾਪਤ ਕੀਤਾ।
3000 ਮੀਟਰ ਵਾਕ 31-40 ਸਾਲ ਔਰਤ ਵਰਗ ਵਿਚ ਪਹਿਲਾ ਸਥਾਨ ਜੈਸਮੀਨ ਕੌਰ  ਅਤੇ ਦੂਜਾ ਸਥਾਨ ਨਵਨੀਤਾ ਨੇ ਪ੍ਰਾਪਤ ਕੀਤਾ। ਇਸ ਤੋਂ ਇਲਾਵਾ 3000 ਮੀਟਰ ਵਾਕ 56-65 ਔਰਤ ਵਰਗ ਵਿਚ ਪਹਿਲਾ ਸਥਾਨ ਲਖਵਿੰਦਰ ਕੌਰ ਅਤੇ ਦੂਜਾ ਸਥਾਨ ਡਾ. ਅਰਚਨਾ ਅਤੇ ਤੀਜਾ ਸਥਾਨ ਨਰਿੰਦਰ ਕੌਰ ਨੇ ਪ੍ਰਾਪਤ ਕੀਤਾ ਅਤੇ 800 ਮੀਟਰ ਅੰਡਰ 31-40 ਔਰਤਾਂ ਵਰਗ ਵਿੱਚ ਪਹਿਲਾ ਸਥਾਨ ਮਨਵੀਰ ਕੌਰ,  ਦੂਜਾ ਸਥਾਨ ਸਤਨਾਮ ਕੌਰ ਅਤੇ ਤੀਜਾ ਸਥਾਨ ਕਿਰਨਦੀਪ ਕੌਰ ਨੇ ਪ੍ਰਾਪਤ ਕੀਤਾ ਅਤੇ 800 ਮੀਟਰ ਅੰਡਰ 41-55 ਮਰਦ ਵਰਗ ਵਿੱਚ ਪਹਿਲਾ ਸਥਾਨ ਵਿਸਵਾਜੀਤ ,  ਦੂਜਾ ਸਥਾਨ ਹਰਦੀਪ ਸਿੰਘ  ਅਤੇ ਤੀਜਾ ਸਥਾਨ ਦਰਸ਼ਨ ਸਿੰਘ ਨੇ ਪ੍ਰਾਪਤ ਕੀਤਾ।
100 ਮੀਟਰ ਅੰਡਰ 56-65 ਸਾਲ ਔਰਤਾਂ ਦੇ ਵਰਗ ਵਿੱਚ ਪਹਿਲਾ ਸਥਾਨ ਡਾ. ਅਰਚਨਾ ਗੁਪਤਾ ਅਤੇ  ਦੂਜਾ ਸਥਾਨ ਨਰਿੰਦਰ ਕੌਰ ਨੇ ਪ੍ਰਾਪਤ ਕੀਤਾ। ਸ਼ਾਟ ਪੁੱਟ 56-65 ਸਾਲ ਔਰਤ ਵਰਗ ਵਿੱਚ ਪਹਿਲਾ ਸਥਾਨ ਨੀਲਮ ਰਾਣੀ, ਦੂਜਾ ਸਥਾਨ ਮਹਿੰਦਰ ਕੌਰ ਅਤੇ ਲਖਵਿੰਦਰ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਅਤੇ ਲਾਂਗ ਜੰਪ ਅੰਡਰ 41-55 ਔਰਤ ਵਰਗ ਵਿੱਚ ਪਹਿਲਾ ਸਥਾਨ ਰਾਜ ਰਾਣੀ, ਦੂਜਾ ਸਥਾਨ ਕੰਵਲਜੀਤ ਕੌਰ ਅਤੇ ਬੰਧਨਜੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਫੁੱਟਬਾਲ –
ਅੰਡਰ 14 – ਲੜਕੇ – ਫਾਈਨਲ ਪਹਿਲਾ ਸਥਾਨ – ਕੋਚਿੰਗ ਸੈਂਟਰ ਸੈਕਟਰ 78, ਦੂਜਾ ਸਥਾਨ –  ਸ਼ੈਮਰੋਕ ਸਕੂਲ ਤੀਜਾ ਸਥਾਨ – ਵਿਵੇਕ ਹਾਈ ਸਕੂਲ ਨੇ ਪ੍ਰਾਪਤ ਕੀਤਾ।
ਅੰਡਰ 17 – ਲੜਕੇ  – ਫਾਈਨਲ ਪਹਿਲਾ ਸਥਾਨ – ਕੋਚਿੰਗ ਸੈਂਟਰ ਸੈਕਟਰ 78, ਦੂਜਾ ਸਥਾਨ –  ਬੀ.ਐਸ.ਐਚ ਆਰੀਆ ਸਕੂਲ ਅਤੇ ਤੀਜਾ ਸਥਾਨ – ਸ਼ੈਮਰੋਕ ਸਕੂਲ  ਨੇ ਪ੍ਰਾਪਤ ਕੀਤਾ।
Scroll to Top