Nandankanan Express

Nandankanan Express: ਦਿੱਲੀ ਆ ਰਹੀ ਨੰਦਨਕਾਨਨ ਐਕਸਪ੍ਰੈੱਸ ‘ਤੇ ਗੋ.ਲੀ ਚੱਲਣ ਨਾਲ ਮਚਿਆ ਹੜਕੰਪ

ਚੰਡੀਗੜ੍ਹ, 5 ਨਵੰਬਰ 2024: ਦਿੱਲੀ ਆ ਰਹੀ ਨੰਦਨਕਾਨਨ ਐਕਸਪ੍ਰੈੱਸ (Nandankanan Express) ਰੇਲਗੱਡੀ ‘ਤੇ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ | ਇਹ ਰੇਲਗੱਡੀ ਉੜੀਸਾ ਦੇ ਪੁਰੀ ਤੋਂ ਦਿੱਲੀ ਆ ਰਹੀ ਸੀ | ਇਸ ਦੌਰਾਨ ਗੋਲੀਬਾਰੀ ਕਾਰਨ ਹੜਕੰਪ ਮਚ ਗਿਆ | ਇਹ ਘਟਨਾ ਭਦਰਕ ਨੇੜੇ ਵਾਪਰੀ ਹੈ ।

ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਦੱਸਿਆ ਕਿ ਮੰਗਲਵਾਰ ਨੂੰ ਪੁਰੀ ਤੋਂ ਆਨੰਦ ਵਿਹਾਰ ਆ ਰਹੀ ਨੰਦਨਕਾਨਨ ਐਕਸਪ੍ਰੈੱਸ (ਟਰੇਨ ਨੰਬਰ 12815) ‘ਚ ਗੋਲੀਬਾਰੀ ਹੋਣ ਕਾਰਨ ਟਾਇਲਟ ਦਾ ਸ਼ੀਸ਼ਾ ਟੁੱਟ ਗਿਆ ਹੈ |

ਇਸ ਘਟਨਾ ਤੋਂ ਬਾਅਦ ਮੌਕੇ ‘ਤੇ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਸਥਾਨਕ ਰੇਲਵੇ ਅਤੇ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਮਾਮਲੇ ਦੀ ਜਾਣਕਾਰੀ ਲਈ ਹੈ । ਨੰਦਨਕਾਨਨ ਐਕਸਪ੍ਰੈੱਸ (Nandankanan Express) ‘ਚ ਗੋਲੀਬਾਰੀ ਦੀ ਘਟਨਾ ‘ਤੇ ਪੁਰੀ ਸਰਕਾਰੀ ਰੇਲਵੇ ਪੁਲਿਸ (ਜੀਆਰਪੀ) ਥਾਣਾ ਇੰਚਾਰਜ ਐੱਸਕੇ ਬਹਿਨੀਪਤੀ ਨੇ ਦੱਸਿਆ ਕਿ ਮੰਗਲਵਾਰ ਸਵੇਰੇ 9 ਵਜੇ ਤੋਂ 9.30 ਵਜੇ ਦੇ ਵਿਚਕਾਰ ਸਾਨੂੰ ਸੂਚਨਾ ਮਿਲੀ ਸੀ ਕਿ ਭਦਰਕ ਪਾਰ ਕਰਨ ਤੋਂ ਬਾਅਦ ਨੰਦਨਕਾਨਨ ਐਕਸਪ੍ਰੈੱਸ ਟਰੇਨ ‘ਤੇ ਗੋਲੀਬਾਰੀ ਹੋਈ ਹੈ।

ਉਨ੍ਹਾਂ ਕਿਹਾ ਕਿ ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ, ਜੀਆਰਪੀ ਅਤੇ ਆਰਪੀਐਫ ਨੇ ਰੇਲਗੱਡੀ ਨੂੰ ਪੁਰੀ ਤੱਕ ਪਹੁੰਚਾਇਆ। ਆਰਪੀਐਫ ਅਤੇ ਸਥਾਨਕ ਪੁਲਿਸ ਸਮੇਤ 4 ਟੀਮਾਂ ਪੂਰੇ ਮਾਮਲੇ ਦੀ ਜਾਂਚ ਕਰ ਰਹੀਆਂ ਹਨ।

Scroll to Top