Giani Harpreet Singh

ਪੰਜਾਬ ‘ਚ ਸ਼ਾਂਤੀ ਕਾਇਮ ਹੈ, ਪਰ ਸੂਬੇ ਨੂੰ ਬਦਨਾਮ ਕਰਨ ਦੀਆਂ ਹੋ ਰਹੀਆਂ ਹਨ ਸਾਜ਼ਿਸ਼ਾਂ: ਗਿਆਨੀ ਹਰਪ੍ਰੀਤ ਸਿੰਘ

ਚੰਡੀਗੜ੍ਹ,14 ਅਪ੍ਰੈਲ 2023: ਸ੍ਰੀ ਅਕਾਲ ਤਖ਼ਤ ਸਾਹਿਬ (Akal Takht Sahib) ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ (Giani Harpreet Singh) ਨੇ ਵਿਸਾਖੀ ਦੇ ਦਿਹਾੜੇ ਮੌਕੇ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਸਿੱਖ ਕੌਮ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਹਰ ਸਿੱਖ ਨੂੰ ਆਪਣੇ ਘਰ ਵਿੱਚ ਕਿਰਪਨ ਜ਼ਰੂਰ ਰੱਖਣ। ਅੱਜ ਦੇ ਦਿਨ ਗੁਰੂ ਸਾਹਿਬ ਜੀ ਨੇ ਖਾਲਸੇ ਦੇ ਹੱਥਾਂ ਵਿੱਚ ਕਿਰਪਨ ਦਿੱਤੀ ਸੀ। ਕਿਰਪਨ ਸਾਡੀਆਂ ਪੰਜ ਕਕਾਰਾਂ ਵਿੱਚ ਸ਼ਾਮਲ ਹੈ | ਇਸ ਦੇ ਨਾਲ ਹੀ ਕਈ ਸਿੱਖਾਂ ਦੇ ਘਰਾਂ ‘ਚ ਕਿਰਪਨ ਰੱਖਣ ਦੇ ਦੋਸ਼ ‘ਚ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਜਥੇਦਾਰ ਸਾਹਿਬ ਨੇ ਕਿਹਾ ਕਿ ਪੰਜਾਬ ਵਿੱਚ ਕੋਈ ਗੜਬੜ ਨਹੀਂ ਹੈ, ਇਥੇ ਸ਼ਾਂਤੀ ਕਾਇਮ ਹੈ, ਪਰ ਕੁਝ ਤਾਕਤਾਂ ਪੰਜਾਬ ਵਿੱਚ ਗੜਬੜ ਦੀਆਂ ਅਫਵਾਹਾਂ ਫੈਲਾ ਰਹੀਆਂ ਹਨ। ਇਸਦੇ ਬਾਵਜੂਦ ਪੰਜਾਬ ਨੂੰ ਗੜਬੜ ਵਾਲਾ ਸੂਬਾ ਦੱਸ ਕੇ ਇਸਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ।

ਗਿਆਨੀ ਹਰਪ੍ਰੀਤ ਸਿੰਘ (Giani Harpreet Singh) ਨੇ ਕਿਹਾ ਕਿ ਸੂਬੇ ਵਿਚ ਹਾਲਾਤ ਖਰਾਬ ਉਦੋਂ ਹੁੰਦੇ ਹਨ ਜਦੋਂ ਦੋ ਭਾਈਚਾਰਿਆਂ ਵਿਚ ਟਕਰਾਅ ਹੋਵੇ। ਉਹਨਾਂ ਕਿਹਾ ਕਿ ਉਦੋਂ ਵੀ ਟਕਰਾਅ ਹੁੰਦਾ ਹੈ ਜਦੋਂ ਲੋਕਾਂ ਦਾ ਕਿਸੇ ਮੁੱਦੇ ਨੂੰ ਲੈ ਕੇ ਸਰਕਾਰ ਨਾਲ ਟਕਰਾਅ ਹੋ ਜਾਵੇ, ਗੋਲੀਆਂ ਚੱਲ ਜਾਣ ਤੇ ਖੂਨ ਖਰਾਬ ਹੋ ਜਾਵੇ ਪਰ ਪੰਜਾਬ ਵਿਚ ਅਜਿਹਾ ਕੁਝ ਨਹੀਂ ਹੈ। ਉਹਨਾਂ ਕਿਹਾ ਕਿ ਨਾ ਤਾਂ ਦੋ ਭਾਈਚਾਰਿਆਂ ਵਿਚ ਕੋਈ ਟਕਰਾਅ ਹੈ ਤੇ ਨਾ ਹੀ ਸਰਕਾਰ ਨਾਲ ਕੋਈ ਅਜਿਹਾ ਟਕਰਾਅ ਹੋਇਆ ਹੈ |

Scroll to Top