26 ਨਵੰਬਰ 2025: ਖੁਸ਼ੀ ਦਾ ਕੋਈ ਠਿਕਾਣਾ ਨਹੀਂ ਰਿਹਾ ਦੱਸ ਦੇਈਏ ਕਿ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਕੰਮ ਕਰਨ ਵਾਲੇ ਲੋਕ ਕਲਾਕਾਰ ਪਾਲ ਸਿੰਘ ਸਮਾਉਂ (Pal Singh Samaon) ਦੇ ਘਰ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ। ਉਨ੍ਹਾਂ ਦੇ ਘਰ ਧੀ ਨੇ ਜਨਮ ਲਿਆ ਹੈ|
ਜਾਣਕਾਰੀ ਅਨੁਸਾਰ, ਲੋਕ ਕਲਾਕਾਰ ਪਾਲ ਸਿੰਘ ਸਮਾਉਂ ਪਿਤਾ ਬਣ ਗਏ ਹਨ ਅਤੇ ਉਨ੍ਹਾਂ ਦੇ ਘਰ ਇੱਕ ਬੱਚੀ ਨੇ ਜਨਮ ਲਿਆ ਹੈ। ਪਾਲ ਸਿੰਘ ਸਮਾਓ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰਕੇ ਬੱਚੀ ਦੇ ਜਨਮ ਦੀ ਖੁਸ਼ੀ ਸਾਂਝੀ ਕੀਤੀ।
ਆਪਣੀ ਫੇਸਬੁੱਕ ‘ਤੇ ਆਪਣੀ ਧੀ ਦੇ ਜਨਮ ਦੀ ਖ਼ਬਰ ਸਾਂਝੀ ਕਰਦੇ ਹੋਏ ਪਾਲ ਸਿੰਘ ਸਮਾਉਂ ਨੇ ਲਿਖਿਆ, “ਵਾਹਿਗੁਰੂ ਜੀ ਦਾ ਲੱਖ ਲੱਖ ਸ਼ੁਕਰ ਹੈ, ਅੱਜ ਸਾਡੇ ਘਰ ਇੱਕ ਧੀ ਨੇ ਜਨਮ ਲਿਆ… ਅੱਜ ਸਾਡਾ ਵਿਹੜਾ ਖੁਸ਼ੀ ਨਾਲ ਭਰ ਗਿਆ ਹੈ, ਵਾਹਿਗੁਰੂ ਜੀ ਨੇ ਮੇਰੇ ਦਿਲ ਦੀ ਇੱਛਾ ਪੂਰੀ ਕੀਤੀ ਹੈ।”
Read More: Health: ਨਵਜੰਮੇ ਬੱਚੇ ਦਾ ਰੱਖੋ ਖ਼ਾਸ ਖਿਆਲ, ਕੀਤੇ ਤੁਸੀਂ ਤਾਂ ਨਹੀਂ ਕਰ ਰਹੇ ਇਹ ਗਲਤੀ ?




