July 7, 2024 6:31 pm
5994 TEACHERS

ਵਿਦਿਆਰਥੀ ਜੀਵਨ ‘ਚ ਮਿਹਨਤ ਤੋਂ ਵੱਡਾ ਕੋਈ ਧਨ ਨਹੀਂ: ਜੇ.ਪੀ ਦਲਾਲ

ਚੰਡੀਗੜ੍ਹ, 12 ਦਸੰਬਰ 2023: ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਜੈਯ ਪ੍ਰਕਾਸ਼ ਦਲਾਲ ਨੇ ਕਿਹਾ ਕਿ ਮਨੁੱਖ ਜੀਵਨ ਵਿਚ ਮਿਹਨਤ ਤੋਂ ਵੱਡਾ ਕੋਈ ਧਨ ਨਹੀਂ ਹੈ। ਅਜਿਹੇ ਵਿਚ ਵਿਦਿਆਰਥੀ (Student) ਜੀਵਨ ਵਿਚ ਜੋ ਨੌਜੁਆਨ ਆਪਣੇ ਗੁਰੂਜਨਾਂ ਤੇ ਮਾਂਪਿਆਂ ਦਾ ਸਨਮਾਨ ਕਰਦੇ ਹੋਏ ਵਿਦਿਆ ਰੂਪੀ ਹੋਣ ਦੇ ਲਈ ਲਗਾਤਾਰ ਮਿਹਨਤ ਕਰੇਗਾ ਆਉਣ ਵਾਲੇ ਸਮੇਂ ਵਿਚ ਉਹ ਯਕੀਨੀ ਦੇਸ਼ ਦਾ ਨਾਂਅ ਰੋਸ਼ਨ ਕਰੇਗਾ। ਵਿਦਿਆਰਥੀ ਜੀਵਨ ਵਿਚ ਨੌਜਵਾਨ ਆਪਣੇ ਪ੍ਰਤਿਭਾ ਨੂੰ ਜਿੰਨ੍ਹਾਂ ਨਿਖਾਰਣਗੇ ਆਉਣ ਵਾਲੇ ਸਮੇਂ ਵਿਚ ਉਨ੍ਹਾਂ ਦਾ ਜੀਵਨ ਉਨ੍ਹਾਂ ਹੀ ਸੁਗਮ ਹੋਵੇਗਾ।

ਖੇਤੀਬਾੜੀ ਮੰਤਰੀ ਸੋਮਵਾਰ ਦੇਰ ਸ਼ਾਮ ਗੁਰੂਗ੍ਰਾਮ ਦੇ ਸੈਕਟਰ 23 ਸਥਿਤ ਸਵਿਸ ਕਾਟੇਜ ਸਕੂਲ ਦੇ ਸਾਲਾਨਾ ਉਤਸਵ ਵਿਚ ਬਤੌਰ ਮੁੱਖ ਮਹਿਮਾਨ ਸੰਬੋਧਿਤ ਕਰ ਰਹੇ ਸਨ। ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਜੇ ਪੀ ਦਲਾਲ ਨੇ ਕਿਹਾ ਕਿ ਮੌਜੂਦਾ ਵਿਚ ਦੇਸ਼ ਦੀ ਨੌਜੁਆਨ ਪੀੜੀ ਲਗਾਤਾਰ ਵਿਸ਼ਵ ਪੱਧਰ ‘ਤੇ ਵੱਖ-ਵੱਖ ਖੇਤਰਾਂ ਵਿਚ ਸਾਡੇ ਦੇਸ਼ ਦਾ ਨਾਂਅ ਰੋਸ਼ਨ ਕਰ ਰਹੀ ਹੈ। ਅੱਜ ਦੁਨੀਆ ਦੇ ਜਿੰਨ੍ਹੇ ਵੀ ਮੰਨੇ-ਪ੍ਰਮੰਨੇ ਸੰਸਥਾਨ ਹਨ, ਉਨ੍ਹਾਂ ਦੀ ਕਮਾਨ ਨੌਜੁਆਨ ਭਾਰਤੀਆਂ ਦੇ ਹੱਥਾਂ ਵਿਚ ਹੈ।

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਅੱਜ ਵਿਸ਼ਵ ਪੱਧਰ ‘ਤੇ ਭਾਰਤ ਇਕ ਗਲੋਬਲ ਲੀਡਰ ਬਣ ਕੇ ਉਭਰਿਆ ਹੈ। ਅੱਜ ਜਦੋਂ ਦੁਨੀਆ ਪ੍ਰਦੂਸ਼ਣ, ਅਨਾਜਾਂ ਦੀ ਕਮੀ ਸਮੇਤ ਕਈ ਸਥਾਨਾਂ ‘ਤੇ ਯੁੱਧ ਵਰਗੇ ਵਿਸ਼ਿਆਂ ਤੋਂ ਜੂਝ ਰਹੀ ਹੈ, ਅਜਿਹੇ ਸਮੇਂ ਵਿਚ ਸਮੂਚਾ ਵਿਸ਼ਵ ਸਾਡੇ ਵੱਲ ਇਕ ਉਮੀਦ ਦੀ ਨਜਰ ਨਾਲ ਦੇਖ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਊਹ ਦਿਨ ਦੂਰ ਨਹੀਂ ਜਦੋਂ ਅਸੀਂ ਸਾਡੇ ਦੇਸ਼ ਦੀ ਕੁਸ਼ਲ ਅਗਵਾਈ ਤੇ ਸਾਡੀ ਨੌਜੁਆਨ ਸ਼ਕਤੀ ਦੀ ਬਦੌਲਤ ਮੁੜ ਵਿਸ਼ਵ ਗੁਰੂ ਕਹਿਲਾਉਣਗੇ।

ਖੇਤੀਬਾੜੀ ਮੰਤਰੀ ਨੇ ਸਕੂਲ ਦੇ ਸਾਲਾਨਾ ਉਤਸਵ ਦਾ ਜਿਕਰ ਕਰਦੇ ਹੋਏ ਕਿਹਾ ਕਿ ਵਿਦਿਆਰਥੀ ਜੀਵਨ ਵਿਚ ਇਸ ਦਿਨ ਦਾ ਵੱਡਾ ਮਹਤੱਵ ਹੁੰਦਾ ਹੈ, ਜਿਸ ਦੇ ਰਾਹੀਂ ਪੂਰੇ ਸਾਲ ਪੜਾਈ ਵਿਚ ਰੁੱਝੇ ਰਹਿਣ ਵਾਲੇ ਵਿਦਿਆਰਥੀ (Student) ਆਪਣੇ ਗੁਰੂਜਨਾਂ ਤੇ ਮਾਂਪਿਆਂ ਨੁੰ ਆਪਣੀ ਹੋਰ ਪ੍ਰਤਿਭਾਵਾਂ ਨਾਲ ਰੁਬਰੂ ਕਰਾਉਂਦੇ ਹਨ। ਉਨ੍ਹਾਂ ਨੇ ਸਕੂਲੀ ਬੱਚਿਆਂ ਨੂੰ ਅਪੀਲ ਕੀਤੀ ਕਿ ਪੜਾਈ ਦੇ ਨਾਲ-ਨਾਲ ਤੁਹਾਡੇ ਅੰਦਰ ਜੋ ਹੋਰ ਕਲਾਵਾਂ ਨੂੰ ਲੈ ਕੇ ਦਿਲਚਸਪੀ ਹੈ, ਉਸ ਨੂੰ ਕਦੀ ਖਤਮ ਨਾ ਹੋਣ ਦੇਣ। ਖੇਤੀਬਾੜੀ ਮੰਤਰੀ ਨੇ ਇਸ ਦੌਰਾਨ ਵੱਖ-ਵੱਖ ਖੇਤਰਾਂ ਵਿਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕਰਦੇ ਹੋਏ ਉਨ੍ਹਾਂ ਨੁੰ ਉਨ੍ਹਾਂ ਦੇ ਉਜਵਲ ਭਵਿੱਖ ਦੀ ਸ਼ੁਭਕਾਮਨਾਵਾਂ ਵੀ ਦਿੱਤੀਆਂ।