Rahul Gandhi

ਦੇਸ਼ ‘ਚ ਦੋ ਵਿਚਾਰਧਾਰਾਵਾਂ ਦੀ ਲੜਾਈ ਚੱਲ ਰਹੀ ਹੈ: ਰਾਹੁਲ ਗਾਂਧੀ

ਚੰਡੀਗ੍ਹੜ, 8 ਅਪ੍ਰੈਲ 2024: ਕਾਂਗਰਸ ਦੇ ਸਟਾਰ ਪ੍ਰਚਾਰਕ ਰਾਹੁਲ ਗਾਂਧੀ (Rahul Gandhi) ਨੇ ਸ਼ਾਹਡੋਲ ਦੀ ਚੋਣ ਰੈਲੀ ਵਿੱਚ ਕਿਹਾ ਕਿ ਜੇਕਰ ਸਾਡੀ ਸਰਕਾਰ ਬਣੀ ਤਾਂ ਅਸੀਂ ਦੇਸ਼ ਦੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰ ਦੇਵਾਂਗੇ। ਇਸ ਤੋਂ ਇਲਾਵਾ ਕਾਨੂੰਨ ਕਿਸਾਨਾਂ ਨੂੰ ਸਮਰਥਨ ਮੁੱਲ ਮੁਹੱਈਆ ਕਰਵਾਏਗਾ।

ਰਾਹੁਲ ਗਾਂਧੀ (Rahul Gandhi) ਨੇ ਕਿਹਾ ਕਿ ਦੇਸ਼ ‘ਚ ਦੋ ਵਿਚਾਰਧਾਰਾਵਾਂ ਦੀ ਲੜਾਈ ਚੱਲ ਰਹੀ ਹੈ। ਇੱਕ ਪਾਸੇ ਕਾਂਗਰਸ, ਦੂਜੇ ਪਾਸੇ ਭਾਜਪਾ ਤੇ ਆਰ.ਐਸ.ਐਸ. ਅਸੀਂ ਤੁਹਾਨੂੰ ਆਦਿਵਾਸੀ ਕਹਿੰਦੇ ਹਾਂ। ਉਹ ਤੁਹਾਨੂੰ ਵਣਵਾਸੀ ਵਾਸੀ ਕਹਿੰਦੇ ਹਨ। ਆਦਿਵਾਸੀ ਸ਼ਬਦ ਦਾ ਅਰਥ ਹੈ ਉਹ ਲੋਕ ਜੋ ਇਸ ਧਰਤੀ ਅਤੇ ਇਸ ਦੇਸ਼ ਦੇ ਪਹਿਲੇ ਮਾਲਕ ਹਨ। ਵਣਵਾਸੀ ਦਾ ਅਰਥ ਹੈ ਜੰਗਲ ਵਿਚ ਰਹਿਣ ਵਾਲੇ। ਅੱਜ ਤੁਹਾਨੂੰ ਆਪਣਾ ਹੱਕ ਨਹੀਂ ਮਿਲ ਰਿਹਾ।

ਕਾਂਗਰਸ ਦੇ ਵਾਅਦੇ ਨੂੰ ਦੁਹਰਾਉਂਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ ਮਹਾਂਲਕਸ਼ਮੀ ਯੋਜਨਾ ਦੇ ਤਹਿਤ ਕਾਂਗਰਸ ਪਾਰਟੀ ਇੱਕ ਸਾਲ ਵਿੱਚ ਦੇਸ਼ ਦੇ ਹਰ ਗਰੀਬ ਪਰਿਵਾਰ ਦੀ ਇੱਕ ਬੀਬੀ ਦੇ ਬੈਂਕ ਖਾਤੇ ਵਿੱਚ 1 ਲੱਖ ਰੁਪਏ ਜਮ੍ਹਾ ਕਰਵਾਏਗੀ। ਹਰ ਮਹੀਨੇ ਤੁਹਾਡੇ ਬੈਂਕ ਖਾਤੇ ਵਿੱਚ ਪੈਸੇ ਆਉਣਗੇ। ਇੱਕ ਸਾਲ ਵਿੱਚ ਕੁੱਲ ਰਕਮ 1 ਲੱਖ ਰੁਪਏ ਹੋਵੇਗੀ।

ਇਸ ਤੋਂ ਪਹਿਲਾਂ ਉਨ੍ਹਾਂ ਮੰਡਲਾ ਲੋਕ ਸਭਾ ਹਲਕੇ ਦੇ ਸਿਓਨੀ ਜ਼ਿਲ੍ਹੇ ਦੇ ਧਨੌਰਾ ਵਿਖੇ ਕਾਂਗਰਸੀ ਉਮੀਦਵਾਰ ਓਮਕਾਰ ਸਿੰਘ ਮਾਰਕਾਮ ਦੇ ਹੱਕ ਵਿੱਚ ਬੈਠਕ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ, ਆਦਿਵਾਸੀ ਇਸ ਦੇਸ਼ ਅਤੇ ਇਸ ਜ਼ਮੀਨ ਦੇ ਪਹਿਲੇ ਮਾਲਕ ਹਨ।

Scroll to Top