ਚੰਡੀਗੜ੍ਹ 3 ਜਨਵਰੀ 2022: ਦੁਨੀਆ ‘ਚ ਕੋਰੋਨਾ (corona) ਵਾਇਰਸ ਦੇ ਨਵੇਂ ਰੂਪ ਓਮੀਕਰੋਨ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਕੈਨੇਡਾ ਵਿੱਚ ਵੀ ਕੋਰੋਨਾ (corona)ਦੀ ਰਫ਼ਤਾਰ ਵੱਧ ਗਈ ਹੈ। ਕੋਰੋਨਾ (corona) ਦੀ ਨਵੀਂ ਲਹਿਰ ਨਾਲ ਨਜਿੱਠਣ ਲਈ ਕੈਨੇਡੀਅਨ ਸੂਬੇ ਕਿਊਬਿਕ ਦੀ ਸਰਕਾਰ ਨੇ ਪ੍ਰਚੂਨ ਦੀਆਂ ਦੁਕਾਨਾਂ ਨੂੰ ਵੀ ਬੰਦ ਕਰਨ ਦਾ ਫੈਸਲਾ ਕੀਤਾ ਹੈ। ਕਿਊਬਿਕ ਸਰਕਾਰ ਨੇ ਐਤਵਾਰ ਨੂੰ ਪ੍ਰਚੂਨ ਸਟੋਰਾਂ ਨੂੰ ਬੰਦ ਕਰਨ ਲਈ ਆਪਣੀ ਤਿੰਨ-ਪੜਾਵੀ ਪ੍ਰਕਿਰਿਆ ਦੇ ਪਹਿਲੇ ਪੜਾਅ ਦੀ ਸ਼ੁਰੂਆਤ ਕੀਤੀ।
ਕਿਊਬਿਕ (Quebec) ਦੇ ਪ੍ਰੀਮੀਅਰ ਫ੍ਰੈਂਕੋਇਸ ਲੇਗੌਲਟ ਨੇ ਪਿਛਲੇ ਹਫਤੇ ਘੋਸ਼ਣਾ ਕੀਤੀ ਸੀ ਕਿ ਫਾਰਮੇਸੀਆਂ, ਕਰਿਆਨੇ ਦੀਆਂ ਦੁਕਾਨਾਂ ਅਤੇ ਗੈਸ ਸਟੇਸ਼ਨਾਂ ਨੂੰ ਛੱਡ ਕੇ ਸੂਬੇ ਦੀਆਂ ਸਾਰੀਆਂ ਦੁਕਾਨਾਂ ਅਗਲੇ ਤਿੰਨ ਐਤਵਾਰਾਂ ਲਈ ਬੰਦ ਰਹਿਣਗੀਆਂ। ਕਿਊਬਿਕ ਫੈਡਰੇਸ਼ਨ ਆਫ ਚੈਂਬਰਜ਼ ਆਫ ਕਾਮਰਸ ਦੇ ਪ੍ਰਧਾਨ ਚਾਰਲਸ ਮਿਲੀਅਰਡ ਨੇ ਸਰਕਾਰ ਨੂੰ ਇਨ੍ਹਾਂ ਪਾਬੰਦੀਆਂ ਨੂੰ ਜਲਦੀ ਤੋਂ ਜਲਦੀ ਹਟਾਉਣ ਦੀ ਅਪੀਲ ਕੀਤੀ ਹੈ। ਇਹ ਕਦਮ ਅਜਿਹੇ ਸਮੇਂ ਚੁੱਕਿਆ ਗਿਆ ਹੈ ਜਦੋਂ ਕਿਊਬਿਕ ਵਿੱਚ ਕੋਵਿਡ-19 ਦੇ 15,845 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਇਨਫੈਕਸ਼ਨ ਨਾਲ 13 ਹੋਰ ਲੋਕਾਂ ਦੀ ਮੌਤ ਹੋ ਗਈ ਹੈ।