ਚੰਡੀਗੜ੍ਹ, 20 ਅਗਸਤ 2024: (Supreme Court’s YouTube channel) ਨਿਊਜ਼ ਏਜੰਸੀ ਏਐਨਆਈ ਦੇ ਮੁਤਾਬਕ ਅੱਜ ਸੁਪਰੀਮ ਕੋਰਟ (Supreme Court) ਦਾ ਯੂਟਿਊਬ ਚੈਨਲ ਹੈਕ ਹੋ ਗਿਆ ਸੀ। ਫਿਲਹਾਲ ਸੁਪਰੀਮ ਕੋਰਟ ਦੇ ਯੂਟਿਊਬ ਚੈਨਲ ‘ਤੇ ਅਮਰੀਕੀ ਕੰਪਨੀ ਰਿਪਲ ਦੀਆਂ ਵੀਡੀਓਜ਼ ਦਿਖਾਈ ਦੇ ਰਹੀਆਂ ਹਨ।
ਦੇਸ਼ ‘ਚ ਹੈਕਰਾਂ ਦਾ ਮਨੋਬਲ ਬਹੁਤ ਉੱਚਾ ਹੋ ਗਿਆ ਹੈ। ਬਾਰ ਐਂਡ ਬੈਂਚ ਮੁਤਾਬਕ ਅੱਜ ਹੈਕਰਾਂ ਨੇ ਸੁਪਰੀਮ ਕੋਰਟ ਦੇ ਯੂ-ਟਿਊਬ ਚੈਨਲ ਨੂੰ ਹੈਕ ਕਰ ਲਿਆ। ਕੁਝ ਸਮੇਂ ਲਈ, ਚੈਨਲ ‘ਤੇ ਕ੍ਰਿਪਟੋਕੁਰੰਸੀ XRP ਦਾ ਇੱਕ ਵਿਗਿਆਪਨ ਵੀਡੀਓ ਚੱਲਣਾ ਸ਼ੁਰੂ ਹੋ ਗਿਆ ਸੀ। ਹੈਕਰਾਂ ਨੇ ‘ਬ੍ਰੈਡ ਗਾਰਲਿੰਗਜ਼ ਹਾਊਸ: ਰਿਪਲ ਰਿਸਪੌਂਡਜ਼ ਟੂ ਦ ਐਸਈਸੀ ਦੇ $2 ਬਿਲੀਅਨ ਫਾਈਨ’ ਸਿਰਲੇਖ ਵਾਲੇ ਚੈਨਲ ‘ਤੇ ਇੱਕ ਵੀਡੀਓ ਚਲਾਇਆ ਅਤੇ XRP ਕੀਮਤ ਦਾ ਵਿਗਿਆਪਨ ਚਲਾ ਦਿੱਤਾ |
Supreme Court of India’s YouTube channel appears to be hacked and is currently showing videos of US-based company Ripple. pic.twitter.com/zuIMQ5GTFZ
— ANI (@ANI) September 20, 2024
ਦਰਅਸਲ, ਇਸ (Supreme Court) ਯੂ-ਟਿਊਬ ਚੈਨਲ ‘ਤੇ ਸੰਵਿਧਾਨਕ ਬੈਂਚਾਂ ਵਿੱਚ ਚੱਲ ਰਹੇ ਕੇਸਾਂ ਦੀ ਸੁਣਵਾਈ ਅਤੇ ਜਨਹਿੱਤ ਨਾਲ ਸਬੰਧਤ ਕੇਸਾਂ ਦੀ ਸੁਣਵਾਈ ਦਾ ਸਿੱਧਾ ਪ੍ਰਸਾਰਣ ਕੀਤਾ ਜਾਂਦਾ ਹੈ। ਹਾਲ ਹੀ ‘ਚ ਆਰਜੀ ਕਰ ਮੈਡੀਕਲ ਕਾਲਜ ਅਤੇ ਹਸਪਤਾਲ ‘ਚ ਬੀਬੀ ਡਾਕਟਰ ਦੇ ਬ.ਲਾ.ਤ.ਕਾ.ਰ ਅਤੇ ਕ.ਤ.ਲ ਕੇਸ ‘ਚ ਸੁਓ ਮੋਟੋ ਪਟੀਸ਼ਨ ਉੱਤੇ ਸੁਣਵਾਈ ਦਾ ਯੂਟਿਊਬ ਉੱਤੇ ਲਾਈਵ ਟੈਲੀਕਾਸਟ ਕੀਤਾ ਗਿਆ ਸੀ। ਹੈਕਰਾਂ ਨੇ ਪਹਿਲਾਂ ਹੋਈ ਸੁਣਵਾਈ ਦੇ ਵੀਡੀਓਜ਼ ਨੂੰ ਪ੍ਰਾਈਵੇਟ ਕਰ ਦਿੱਤੇ ਅਤੇ ਕ੍ਰਿਪਟੋਕੁਰੰਸੀ XRP ਲਈ ਇੱਕ ਵਿਗਿਆਪਨ ਚਲਾ ਦਿੱਤਾ |