Site icon TheUnmute.com

ਛੇਹਰਟਾ ਪੁਲਿਸ ‘ਤੇ ਫਾਇਰਿੰਗ ਕਰ ਕੇ ਭੱਜਣ ਵਾਲੇ ਨੌਜਵਾਨਾਂ ਨੂੰ ਅਜਨਾਲਾ ਤੋਂ ਕੀਤਾ ਗ੍ਰਿਫ਼ਤਾਰ

ਛੇਹਰਟਾ

ਅੰਮ੍ਰਿਤਸਰ 03 ਦਸੰਬਰ 2022: ਅੰਮ੍ਰਿਤਸਰ (Amritsar) ਦੇ ਛੇਹਰਟਾ ਇਲਾਕੇ ਵਿੱਚ ਪੁਲਿਸ ‘ਤੇ ਫਾਇਰਿੰਗ ਕਰਕੇ ਭੱਜੇ ਕਥਿਤ ਗੈਂਗਸਟਰਾਂ ਨੂੰ ਪੁਲਿਸ ਨੇ ਬੀਤੀ ਰਾਤ ਗ੍ਰਿਫਤਾਰ ਕਰ ਲਿਆ ਹੈ | ਇਸ ਮਾਮਲੇ ਵਿਚ ਦੋ ਮੁਲਜਮਾਂ ਨੂੰ ਛੇ ਪਿਸਤੌਲਾਂ ਦੇ ਸਮੇਤ ਮੌਕੇ ‘ਤੇ ਹੀ ਗ੍ਰਿਫਤਾਰ ਕੀਤਾ ਸੀ ਅਤੇ ਇਹਨਾਂ ਦੀ ਨਿਸ਼ਾਨਦੇਹੀ ‘ਤੇ ਪੁਲਿਸ ਨੇ ਕਾਰਵਾਈ ਕਰਦਿਆਂ ਅਜਨਾਲਾ ਏਰੀਆ ਦੇ ਪਿੰਡ ਸਰਾਏ ਦੇ ਵਿੱਚ ਇੱਕ ਘਰ ਰੇਡ ਕੀਤੀ ਹੈ, ਜਿੱਥੇ ਤਿੰਨ ਮੁਲਜ਼ਮ ਹਰਦੇਵ ਸਿੰਘ ਵਰਿੰਦਰ ਸਿੰਘ ਤੇ ਗੁਰਜਿੰਦਰ ਸਿੰਘ ਲੁਕੇ ਹੋਏ ਸਨ|

ਪੁਲਿਸ ਨੇ ਇਨ੍ਹਾਂ ਤਿੰਨਾਂ ਮੁਲਜਮਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਇਸ ਮਾਮਲੇ ਵਿਚ ਪੁਲਿਸ ਨੇ ਅੱਜ ਤੱਕ ਕਿਸੇ ਵੀ ਤਰੀਕੇ ਦੀ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਕਿਹਾ ਜਾ ਰਿਹਾ ਹੈ ਕਿ ਜਲਦ ਹੀ ਪੁਲਿਸ ਕਮਿਸ਼ਨਰ ਇਸ ਮਾਮਲੇ ਤੇ ਪ੍ਰੈਸ ਕਾਨਫਰੰਸ ਵੀ ਕਰ ਸਕਦੇ ਹਨ |

Exit mobile version