ਫਿਰੋਜ਼ਪੁਰ, 21 ਨਵੰਬਰ 2024: ਫਿਰੋਜ਼ਪੁਰ ਤੋਂ ਬੈਂਕ ਡਕੈਤੀ (Bank Robbery) ਦਾ ਹੈਰਾਨ ਕਰ ਦੇਣਾ ਵਾਲਾ ਮਾਮਲਾ ਸਾਹਮਣੇ ਆਇਆ ਹੈ | ਫਿਰੋਜ਼ਪੁਰ ਪੁਲਿਸ ਨੇ ਅੱਜ ਕਸਬਾ ਜ਼ੀਰਾ ਵਿੱਚ ਸਥਿਤ ਐਚਡੀਐਫਸੀ ਬੈਂਕ ਅਤੇ ਬੈਂਕ ਆਫ਼ ਬੜੌਦਾ ਦੇ ਕੈਸ਼ ਸੇਫ਼ ਅਤੇ ਲਾਕਰ ਨੂੰ ਤੋੜਨ ਦੀ ਕੋਸ਼ਿਸ਼ ਕਰਨ ਵਾਲੇ ਤਿੰਨ ਮੁਲਜ਼ਮਾਂ ਨੂੰ ਕਾਬੂ ਕੀਤਾ |
ਪੁਲਿਸ ਮੁਤਾਬਕ ਇਨ੍ਹਾਂ ਚੋਰਾਂ ਨੇ ਐਚਡੀਐਫਸੀ ਬੈਂਕ ਅਤੇ ਬੈਂਕ ਆਫ਼ ਬੜੌਦਾ ਦੇ ਕੈਸ਼ ਸੇਫ਼ ਅਤੇ ਲਾਕਰ ਨੂੰ ਤੋੜਨ ਦੀ ਕੋਸ਼ਿਸ਼ ਪਰ ਜਦੋਂ ਉਹ ਨਾਕਾਮ ਰਹੇ ਤਾਂ ਉਨ੍ਹਾਂ ਨੇ ਬੈਂਕ ਦੇ ਲੈਪਟਾਪ ਚੋਰੀ ਕਰ ਲਏ |
ਇਸਤੋਂ ਬਾਅਦ ਉਨ੍ਹਾਂ ਨੇ ਦੂਜੀ ਵਾਰ ਬੈਂਕ ਆਫ ਬੜੌਦਾ ਨੂੰ ਨਿਸ਼ਾਨਾ ਬਣਾਇਆ, ਪਰ ਉੱਥੇ ਵੀ ਉਹ ਅਸਫਲ ਰਹੇ। ਇਸ ਦੌਰਾਨ ਉਹ ਸੁਰੱਖਿਆ ਗਾਰਡ ਕੋਲ ਪਏ ਦੁਨਾਲੀ ਅਤੇ ਜਿੰਦਾ ਕਾਰਤੂਸ ਲੈ ਕੇ ਉਥੋਂ ਫ਼ਰਾਰ ਹੋ ਗਏ। ਇਨ੍ਹਾਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਸਰਗਨਾ ਨੇ ਵੱਖ-ਵੱਖ ਬੈਂਕਾਂ ਤੋਂ ਕਰਜ਼ਾ ਲਿਆ ਸੀ ਅਤੇ ਕਰਜ਼ਾ ਨਾ ਮੋੜਨ ਤੋਂ ਬਾਅਦ ਉਸ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਬੈਂਕ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ।
ਇਨ੍ਹਾਂ ਵਿਅਕਤੀਆਂ ਨੇ ਸੋਸ਼ਲ ਮੀਡੀਆ ‘ਤੇ ਬੈਂਕ ਲੁੱਟਣ (Bank Robbery) ਦੀਆਂ ਵੱਖ-ਵੱਖ ਘਟਨਾਵਾਂ ਨੂੰ ਦੇਖਿਆ | ਸੋਸ਼ਲ ਮੀਡੀਆ ਦੇ ‘ਤੇ ਅਲੱਗ-ਅਲੱਗ ਚੋਰੀ ਅਤੇ ਲੁੱਟ ਖੋਹ ਦੇ ਤਰੀਕੇ ਦੇਖ ਕੇ ਨੌਜਵਾਨ ਨੇ ਬੈਂਕ ਦੇ ‘ਚ ਡਕੈਤੀ ਕਰਨ ਦੇ ਤਰੀਕੇ ਸਿੱਖੇ | ਪੁਲਿਸ ਨੇ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਉਸਨੇ ਬੈਂਕ ਤੋਂ ਕਰਜ਼ਾ ਲਿਆ ਸੀ ਅਤੇ ਕਰਜ਼ਾ ਮੋੜਨ ਲਈ ਉਸਦੇ ਕੋਲ ਪੈਸੇ ਨਹੀਂ ਸਨ, ਜਿਸ ਕਰਕੇ ਉਸਨੇ ਬੈਂਕ ਨੂੰ ਲੁੱਟਣ ਦਾ ਪਲਾਨ ਬਣਾਇਆ ਅਤੇ ਲਗਾਤਾਰ ਸੋਸ਼ਲ ਮੀਡੀਆ ‘ਤੇ ਚੋਰੀ ਅਤੇ ਲੁੱਟ ਦੀਆਂ ਵਾਰਦਾਤਾਂ ਨੂੰ ਦੇਖਿਆ |
ਦੇਖਦਿਆਂ ਹੀ ਦੇਖਦਿਆਂ ਦੋ ਬੈਂਕਾਂ ਨੂੰ ਨਿਸ਼ਾਨਾ ਬਣਾਇਆ, ਪਰ ਇਸ ‘ਚ ਕਾਮਯਾਬ ਨਾ ਹੋ ਸਕੇ ਤਾਂ ਬੈਂਕ ਵਿੱਚ ਪਏ ਦੋ ਡਰੇਨਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ ਅਤੇ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |