July 2, 2024 9:08 pm
ਖੁਦਕੁਸ਼ੀ

ਨੌਜਵਾਨ ਨੇ ਫੇਸਬੁੱਕ ‘ਤੇ ਲਾਈਵ ਹੋਣ ਤੋਂ ਬਾਅਦ ਜ਼ਹਿਰੀਲੀ ਚੀਜ਼ ਨਿਗਲ ਕੇ ਕੀਤੀ ਖੁਦਕੁਸ਼ੀ

ਮੋਗਾ, 26 ਮਾਰਚ 2024: ਇੱਕ ਨੌਜਵਾਨ ਨੇ ਫੇਸਬੁੱਕ ‘ਤੇ ਲਾਈਵ ਹੋਣ ਤੋਂ ਬਾਅਦ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ (Suicide) ਕਰ ਲਈ | ਮੋਗਾ ਜ਼ਿਲ੍ਹੇ ਦੇ ਪਿੰਡ ਮੀਣੀਆਂ ਦੇ ਰਹਿਣ ਵਾਲੇ 40 ਸਾਲਾ ਨੌਜਵਾਨ ਜਗਰਾਜ ਸਿੰਘ ਨੇ 22 ਮਾਰਚ ਨੂੰ ਫੇਸਬੁੱਕ ‘ਤੇ ਲਾਈਵ ਹੋ ਕੇ ਆਪਣੇ ਛੋਟੇ ਭਰਾ ਅਤੇ ਇਕ ਬੀਬੀ ਰਿਸ਼ਤੇਦਾਰ ਨੂੰ ਤੰਗ-ਪ੍ਰੇਸ਼ਾਨ ਕਰਨ ਅਤੇ ਜ਼ਮੀਨੀ ਝਗੜੇ ਦੇ ਦੋਸ਼ ਲਾਉਂਦਿਆਂ ਕਿਹਾ ਕਿ ਉਸ ਦਾ ਵੀ ਕੁਝ ਸਮਾਂ ਪਹਿਲਾਂ ਐਕਸੀਡੈਂਟ ਹੋਇਆ ਸੀ। ਉਸਨੇ ਕਿਹਾ ਕਿ ਉਸ ਦੇ ਛੋਟੇ ਭਰਾ ਅਤੇ ਰਿਸ਼ਤੇਦਾਰ ਬੀਬੀ ਵੱਲੋਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਉਹ ਡਿਪਰੈਸ਼ਨ ਕਾਰਨ ਆਪਣੀ ਜੀਵਨ ਲੀਲਾ ਸਮਾਪਤ ਕਰ ਰਿਹਾ ਹੈ ਅਤੇ ਇਸ ਤੋਂ ਬਾਅਦ ਜਗਰਾਜ ਸਿੰਘ ਨੇ ਫੇਸਬੁੱਕ ‘ਤੇ ਲਾਈਵ ਹੋ ਕੇ ਉਸ ਤੋਂ ਪੰਜ ਕਿਲੋਮੀਟਰ ਦੂਰ ਪਿੰਡ ਲੋਪੋ ਵਿਖੇ ਬੱਸ ਸਟੈਂਡ ਕੋਲ ਜਾ ਕੇ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਕੀਤੀ ਖੁਦਕੁਸ਼ੀ ਕਰ ਲਈ |

ਸਥਾਨਕ ਪੁਲਿਸ ਨੇ ਜਗਰਾਜ ਸਿੰਘ ਦੇ ਭਰਾ ਦਿਲਬਾਗ ਸਿੰਘ ਉਰਫ ਬੱਗੂ ਅਤੇ ਰਿਸ਼ਤੇਦਾਰ ਪਿੰਕੀ ਦੇ ਖ਼ਿਲਾਫ਼ ਧਾਰਾ 306 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਪੁਲਿਸ ਨੇ ਦਿਲਬਾਗ ਸਿੰਘ ਉਰਫ ਬੱਗੂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਪੁਲਿਸ ਪਿੰਕੀ ਦੀ ਭਾਲ ਕਰ ਰਹੀ ਹੈ।ਉੱਥੇ ਹੀ ਪੁਲਿਸ ਦਿਲਬਾਗ ਸਿੰਘ ਨੂੰ ਪੇਸ਼ ਕਰੇਗੀ। ਅੱਜ ਮਾਣਯੋਗ ਅਦਾਲਤ ‘ਚ ਪੇਸ਼ ਕਰਕੇ ਰਿਮਾਂਡ ‘ਤੇ ਲੈ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ।

ਮ੍ਰਿਤਕ ਜਗਤਾਰ ਸਿੰਘ ਦੀ ਪਤਨੀ ਰਾਜ ਬੀਰ ਕੌਰ ਅਤੇ ਪਿੰਡ ਦੇ ਸਾਬਕਾ ਸਰਪੰਚ ਗੁਰਸੇਵਕ ਨੇ ਦੱਸਿਆ ਕਿ ਜਗਰਾਜ ਸਿੰਘ ਉਰਫ਼ ਕਾਲੂ ਨਸ਼ੇ ਦਾ ਆਦੀ ਸੀ ਅਤੇ ਉਹ ਨਸ਼ੇ ਦੀ ਪੂਰਤੀ ਲਈ ਆਪਣੀ ਪਤਨੀ ਨਾਲ ਲੜਾਈ-ਝਗੜਾ ਕਰਦਾ ਸੀ ਅਤੇ ਕਈ ਵਾਰ ਆਪਣੀ ਪਤਨੀ ਦੀ ਕੁੱਟਮਾਰ ਵੀ ਕਰਦਾ ਸੀ ਅਤੇ ਉਨ੍ਹਾਂ ਦੇ ਝਗੜੇ ਨਿਪਟਾਉਣ ਲਈ ਉਸ ਦੀ ਛੋਟੀ ਭੈਣ-ਭਰਾ ਅਕਸਰ ਉਸ ਨੂੰ ਸਮਝਾਉਣ ਲਈ ਆਉਂਦੇ ਸਨ ਅਤੇ ਉਹ ਉਨ੍ਹਾਂ ਨਾਲ ਝਗੜਾ ਵੀ ਕਰਦਾ ਸੀ।

ਮਰਨ ਤੋਂ ਪਹਿਲਾਂ ਉਸ ਦੇ ਪਿਓ ਨੇ ਆਪਣੇ ਜੀਵਨ ਕਾਲ ਦੌਰਾਨ ਹੀ ਦੋਵਾਂ ਵਿਚਕਾਰ ਜ਼ਮੀਨ ਦੀ ਵੰਡ ਕਰ ਦਿੱਤੀ ਸੀ।ਕੁਝ ਮਹੀਨੇ ਪਹਿਲਾਂ ਜਗਰਾਜ ਦਾ ਇਕ ਐਕਸੀਡੈਂਟ ਹੋ ਗਿਆ ਸੀ, ਜਿਸ ਕਾਰਨ ਉਸ ਦੇ ਇਲਾਜ ਦਾ ਸਾਰਾ ਖਰਚਾ ਜਗਰਾਜ ਦੇ ਛੋਟੇ ਭਰਾ ਦਿਲਬਾਗ ਨੇ ਚੁੱਕਿਆ ਸੀ ਅਤੇ ਇਹ ਦਿਲਬਾਗ ਹੀ ਸੀ ਜਿਸ ਨੇ ਸਮੇਂ-ਸਮੇਂ ‘ਤੇ ਇਸ ਦੀ ਹਰ ਤਰ੍ਹਾਂ ਦੀ ਮੱਦਦ ਕੀਤੀ।

ਓਹਨਾ ਨੇ ਦੱਸਿਆ ਕਿ ਮ੍ਰਿਤਕ ਨਸ਼ੇ ਦੇ ਆਦੀ ਸੀ, ਉਸ ਨੇ ਸ਼ਰਾਬ ਪੀ ਕੇ ਅਜਿਹਾ ਕੀਤਾ, ਜਦਕਿ ਜਗਰਾਜ ਦਾ ਛੋਟਾ ਭਰਾ ਅਤੇ ਰਿਸ਼ਤੇਦਾਰ ਬਿਲਕੁਲ ਬੇਕਸੂਰ ਹਨ।ਇਸ ਮਾਮਲੇ (Suicide) ਵਿਚ ਉਨ੍ਹਾਂ ਦਾ ਕੋਈ ਕਸੂਰ ਨਹੀਂ ਹੈ। ਮ੍ਰਿਤਕ ਦੀ ਪਤਨੀ ਨੇ ਰੋਂਦੇ ਹੋਏ ਉਸ ਦੀ ਰਿਹਾਈ ਦੀ ਮੰਗ ਕੀਤੀ ਹੈ ਕਿਉਂਕਿ ਉਸ ਤੋਂ ਬਿਨਾਂ ਪਰਿਵਾਰ ਵਿਚ ਹੋਰ ਕੋਈ ਨਹੀਂ ਹੈ। ਉਸਦੀ ਮਾਤਾ ਬਜ਼ੁਰਗ ਬੁੱਢੀ ਹਨ ਅਤੇ ਜਗਰਾਜ ਦੀ ਇੱਕ ਬੇਟੀ ਹੈ | ਜਿਸਦੀ ਉਮਰ ਕਰੀਬ 9 ਜਾਂ 10 ਸਾਲ ਹੈ। ਦਿਲਬਾਗ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਹੁਣ ਪਰਿਵਾਰ ਵਿੱਚ ਇੱਕ ਹੀ ਬਜ਼ੁਰਗ ਮਾਂ ਹੈ | ਜਗਰਾਜ ਦੀ ਪਤਨੀ ਅਤੇ ਉਸਦੀ ਬੇਟੀ, ਬਾਕੀਆਂ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਉੱਥੇ ਹੀ ਸਾਬਕਾ ਸਰਪੰਚ ਨੇ ਦੱਸਿਆ ਕਿ ਸਾਰਾ ਪਿੰਡ ਜਾਣਦਾ ਹੈ ਕਿ ਜਗਰਾਜ ਨਸ਼ੇੜੀ ਹੈ ਅਤੇ ਉਸਦਾ ਛੋਟਾ ਭਰਾ ਦਿਲਬਾਗ ਉਸਦੀ ਦੇਖਭਾਲ ਕਰਦਾ ਹੈ।ਦਿਲਬਾਗ ਇੱਕ ਸਮਾਜ ਸੇਵੀ ਲੜਕਾ ਹੈ ਅਤੇ ਪਿੰਡ ਵਿੱਚ ਸਮਾਜ ਸੇਵੀ ਕੰਮ ਬਹੁਤ ਵਧੀਆ ਢੰਗ ਨਾਲ ਕਰਦਾ ਹੈ।ਪੂਰਾ ਪਿੰਡ ਉਸਦੀ ਰਿਹਾਈ ਦੀ ਮੰਗ ਕਰ ਰਿਹਾ ਹੈ ਕਿਉਂਕਿ ਇਹ ਬੇਕਸੂਰ ਹੈ।