ਚੰਡੀਗੜ੍ਹ, 07 ਅਪ੍ਰੈਲ 2023: ਜਾਪਾਨ ਆਰਮੀ ਦਾ ਇੱਕ ਫੌਜੀ ਹੈਲੀਕਾਪਟਰ (Army Helicopter) ਵੀਰਵਾਰ ਨੂੰ ਲਾਪਤਾ ਹੋ ਗਿਆ ਸੀ। ਸ਼ੁੱਕਰਵਾਰ ਨੂੰ ਰੱਖਿਆ ਮੰਤਰਾਲੇ ਨੇ ਦੱਸਿਆ ਕਿ ਇਹ ਕਰੈਸ਼ ਹੋ ਗਿਆ ਹੈ। ਹੁਣ ਖ਼ਬਰ ਸਾਹਮਣੇ ਆ ਰਹੀ ਹੈ ਕਿ ਜਹਾਜ਼ ‘ਚ ਸਵਾਰ ਸਾਰੇ 10 ਜਣਿਆਂ ਦੀ ਮੌਤ ਹੋ ਗਈ ਹੈ। ਇਸ ਦਾ ਮਲਬਾ ਸਮੁੰਦਰ ਵਿੱਚ ਦਿਖਾਈ ਦਿੱਤਾ ਹੈ। ਜਲ ਸੈਨਾ ਵਲੋਂ ਇਸ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਰੱਖਿਆ ਮੰਤਰਾਲੇ ਮੁਤਾਬਕ ਇਹ ਹੈਲੀਕਾਪਟਰ ਇੱਕ ਟਰੇਨਿੰਗ ਡ੍ਰਿਲ ‘ਤੇ ਸੀ। ਇਸ ਦੌਰਾਨ ਇਹ ਮਿਆਕੋ ਟਾਪੂ ‘ਤੇ ਰਡਾਰ ਤੋਂ ਅਚਾਨਕ ਗਾਇਬ ਹੋ ਗਿਆ। ਇਹ ਇਲਾਕਾ ਤਾਇਵਾਨ ਦੇ ਬਹੁਤ ਨੇੜੇ ਹੈ ਅਤੇ ਚੀਨੀ ਲੜਾਕੂ ਜਹਾਜ਼ ਅਕਸਰ ਇੱਥੇ ਉਡਾਣ ਭਰਦੇ ਹਨ।
ਮੀਡੀਆ ਰਿਪੋਰਟਾਂ ਮੁਤਾਬਕ ਇਹ ਇੱਕ UH60 ਹੈਲੀਕਾਪਟਰ ਸੀ। ਇਸਨੂੰ ਆਮ ਤੌਰ ‘ਤੇ ਬਲੈਕ ਹਾਕ ਹੈਲੀਕਾਪਟਰ ਕਿਹਾ ਜਾਂਦਾ ਹੈ। ਇਹ ਅਮਰੀਕਾ ਤੋਂ ਖਰੀਦਿਆ ਗਿਆ ਸੀ। ਕੁਝ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਇਸ ਵਿੱਚ 10 ਜਣੇ ਸਵਾਰ ਸਨ। 8 ਜਵਾਨਾਂ ਤੋਂ ਇਲਾਵਾ 2 ਪਾਇਲਟ ਦੱਸੇ ਗਏ ਹਨ। ਹੈਲੀਕਾਪਟਰ ਦੇ ਮਲਬੇ ਦੀ ਸ਼ੁੱਕਰਵਾਰ ਨੂੰ ਜਲ ਸੈਨਾ ਨੇ ਖੋਜ ਕੀਤੀ ਸੀ।