China

ਚੀਨ ਦੇ ਦੱਖਣੀ ਤੱਟ ਨਾਲ ਟਕਰਾਇਆ ਦੁਨੀਆ ਦਾ ਦੂਜਾ ਸਭ ਤੋਂ ਸ਼ਕਤੀਸ਼ਾਲੀ ਤੂਫਾਨ, 4 ਲੱਖ ਨਾਗਰਿਕਾਂ ਨੂੰ ਸੁਰੱਖਿਅਤ ਕੱਢਿਆ

ਚੰਡੀਗੜ੍ਹ, 06 ਸਤੰਬਰ 2024: ਦੱਖਣੀ ਚੀਨ ਸਾਗਰ ਤੋਂ ਉੱਠ ਰਹੇ ਤੂਫਾਨ ਯਾਗੀ ਚੀਨ ਦੇ ਦੱਖਣੀ ਤੱਟ ਨਾਲ ਟਕਰਾ ਗਿਆ ਹੈ। ਚੀਨ (China) ਦੇ ਹੈਨਾਨ ਸੂਬੇ ‘ਚ ਤੂਫਾਨ ਦੀ ਲਪੇਟ ‘ਚ ਆ ਗਿਆ ਹੈ। ਜਾਣਕਾਰੀ ਮੁਤਾਬਕ ਇਸ ਕਾਰਨ ਹੈਨਾਨ ਦੇ 40 ਲੱਖ ਨਾਗਰਿਕ ਆਪਣੇ ਘਰ ਛੱਡਣ ਲਈ ਮਜਬੂਰ ਹੋਏ ਹਨ।

ਚੱਕਰਵਾਤ ਯਾਗੀ ਭਾਰਤੀ ਸਮੇਂ ਅਨੁਸਾਰ ਦੁਪਹਿਰ 2 ਵਜੇ ਹੈਨਾਨ ਦੇ ਵੇਨਚਾਂਗ ਸ਼ਹਿਰ ਨਾਲ ਟਕਰਾ ਗਿਆ। ਸੁਪਰ ਤੂਫਾਨ ਕਾਰਨ 250 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲ ਰਹੀਆਂ ਹਨ। ਯਾਗੀ ਇਸ ਸਾਲ ਦੁਨੀਆ ਦਾ ਦੂਜਾ ਸਭ ਤੋਂ ਸ਼ਕਤੀਸ਼ਾਲੀ ਤੂਫਾਨ ਹੈ। ਇਸ ਕਾਰਨ ਹੈਨਾਨ ‘ਚ ਸਕੂਲ ਅਤੇ ਕਾਲਜ ਬੰਦ ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਰੇਲ ਅਤੇ ਕਿਸ਼ਤੀ ਸੇਵਾਵਾਂ ਵੀ ਬੰਦ ਕਰ ਦਿੱਤੀਆਂ ਗਈਆਂ ਹਨ।

ਚੀਨ (China) ਦੀ ਸਰਕਾਰੀ ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ ਤੂਫਾਨ ਦੇ ਆਉਣ ਤੋਂ ਪਹਿਲਾਂ ਹੀ ਪ੍ਰਭਾਵਿਤ ਇਲਾਕਿਆਂ ਤੋਂ 419367 ਜਣਿਆਂ ਨੂੰ ਸੁਰੱਖਿਅਤ ਕੱਢ ਲਿਆ ਗਿਆ ਸੀ। ਸ਼ਕਤੀਸ਼ਾਲੀ ਤੂਫ਼ਾਨ ਯਾਗੀ ਦੇ ਕਾਰਨ ਹੈਨਾਨ ਦੇ ਸਮੁੰਦਰੀ ਆਫ਼ਤ ਐਮਰਜੈਂਸੀ ਰਿਸਪਾਂਸ ਸਿਸਟਮ ਨੇ ਲੈਵਲ-1 ਚਿਤਾਵਨੀ ਜਾਰੀ ਕੀਤੀ ਹੈ।

ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਸ਼ੁੱਕਰਵਾਰ ਤੋਂ ਸ਼ਨੀਵਾਰ ਦੁਪਹਿਰ ਤੱਕ ਹੈਨਾਨ ਦੇ ਉੱਤਰੀ ਤੱਟ ‘ਤੇ 150-230 ਸੈਂਟੀਮੀਟਰ ਦੀਆਂ ਤੂਫਾਨ ਲਹਿਰਾਂ ਦੇਖੀਆਂ ਜਾ ਸਕਦੀਆਂ ਹਨ।
ਇਸ ਦੇ ਨਾਲ ਹੀ ਭਾਰੀ ਮੀਂਹ ਦਾ ਅਲਰਟ ਵੀ ਜਾਰੀ ਕੀਤਾ ਗਿਆ ਹੈ।

Scroll to Top