July 7, 2024 1:45 pm
ਜਲਵਾਯੂ

ਵਿਸ਼ਵ ਨੂੰ ਲੋੜ ਹੈ ਕਿ ਜਲਵਾਯੂ ਵਿੱਤੀ ਅਤੇ ਤਕਨਾਲੋਜੀ ਦੇ ਤਬਾਦਲੇ ਦੇ ਸੰਦਰਭ ਵਿੱਚ ਠੋਸ ਕਾਰਜ ਕੀਤੇ ਜਾਣ

ਭਾਰਤ ਨੇ ਇਹ ਕਹਿੰਦਿਆਂ ਕਿ ਜਲਵਾਯੂ ਫਰੇਮਵਰਕ ਬਾਰੇ ਸੰਯੁਕਤ ਰਾਸ਼ਟਰ ਫਰੇਮਵਰਕ ਸੰਮੇਲਨ ਅਤੇ ਇਸ ਦੇ ਪੈਰਿਸ ਸਮਝੌਤੇ ਲਈ ਹਮੇਸ਼ਾ ਵਚਨਬੱਧ ਹੈ ਅਤੇ ਸੀ ਓ ਪੀ 26 ਦੀ ਸਫਲਤਾ ਅਤੇ ਸੰਤੂਲਿਤ ਸਿੱਟਿਆਂ ਲਈ ਸਕਾਰਾਤਮਕ ਕੰਮ ਕਰੇਗਾ , ਕੇਂਦਰੀ ਵਾਤਾਵਰਣ , ਵਣ ਅਤੇ ਜਲਵਾਯੂ ਮੰਤਰੀ ਸ਼੍ਰੀ ਭੁਪੇਂਦਰ ਯਾਦਵ ਨੇ ਇਸ ਸਾਲ ਨਵੰਬਰ ਵਿੱਚ ਗਲਾਸਗੋ ਵਿਖੇ ਹੋਣ ਵਾਲੇ ਸੀ ਓ ਪੀ 26 ਲਈ ਯੁਨਾਈਟੇਡ ਕਿੰਗਡਮ ਨੂੰ ਭਾਰਤ ਦਾ ਪੂਰਾ ਸਮਰਥਨ ਦਿੱਤਾ ਹੈ ।

ਵਾਤਾਵਰਣ ਮੰਤਰੀ ਨੇ ਅੱਜ ਨਵੀਂ ਦਿੱਲੀ ਵਿੱਚ ਸੀ ਓ ਪੀ 26 ਲਈ ਨਾਮਜ਼ਦ ਪ੍ਰਧਾਨ ਅਲੋਕ ਸ਼ਰਮਾ ਨਾਲ ਇੱਕ ਵਿਸਥਾਰਪੂਰਵਕ ਮੀਟਿੰਗ ਕੀਤੀ , ਜਿਸ ਵਿੱਚ ਉਹਨਾਂ ਨੇ ਜਲਵਾਯੂ ਪਰਿਵਰਤਣ , ਸੀ ਓ ਪੀ 26 ਅਤੇ ਇੰਡੀਆ ਅਤੇ ਯੂ ਕੇ 2030 ਰੋਪਮੈਪ ਅਤੇ ਹੋਰ ਸੰਬੰਧਿਤ ਮੁੱਦਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ ।

ਸ਼੍ਰੀ ਯਾਦਵ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਜਲਵਾਯੂ ਪਰਿਵਰਣ ਨਾਲ ਲੜਾਈ ਦੌਰਾਨ ਜਲਵਾਯੂ ਨਿਆਂ ਤੇ ਕੇਂਦਰਿਤ ਕਰਨ ਬਾਰੇ ਵਿਚਾਰਾਂ ਨੂੰ ਦੁਹਰਾਉਂਦਿਆਂ ਜ਼ੋਰ ਦੇ ਕੇ ਕਿਹਾ ,”ਭਾਰਤ ਇਹ ਵਿਸ਼ਵਾਸ ਕਰਦਾ ਹੈ ਕਿ ਜਲਵਾਯੂ ਕਾਰਜ ਲਾਜ਼ਮੀ ਰਾਸ਼ਟਰੀ ਤੌਰ ਤੇ ਨਿਸ਼ਚਿਤ ਹੋਣੇ ਚਾਹੀਦੇ ਹਨ ਅਤੇ ਇਸ ਗੱਲ ਦੀ ਜ਼ੋਰਦਾਰ ਵਕਾਲਤ ਕਰਦਾ ਹੈ ਕਿ ਯੂ ਐੱਨ ਐੱਫ ਸੀ ਸੀ ਸੀ ਅਤੇ ਪੈਰਿਸ ਸਮਝੌਤੇ ਵਿੱਚ ਮੁਹੱਈਆ ਕੀਤੇ ਗਏ ਅੰਤਰ ਅਤੇ ਲਚਕੀਲੇਪਨ ਦੇ ਸੰਚਾਲਨ ਨੂੰ ਵਿਕਸਿਤ ਮੁਲਕਾਂ ਦੁਆਰਾ ਫੈਸਲਾ ਕਰਦਿਆਂ ਕੇਂਦਰਿਤ ਰੱਖਿਆ ਜਾਣਾ ਚਾਹੀਦਾ ਹੈ”।

ਵਾਤਾਵਰਣ ਮੰਤਰੀ ਨੇ ਇਸ ਦਾ ਵੀ ਜਿ਼ਕਰ ਕੀਤਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਤਹਿਤ ਭਾਰਤ ਦੁਆਰਾ ਵਿਸ਼ਵ ਪੱਧਰ ਤੇ ਕਈ ਪਹਿਲਕਦਮੀਆਂ ਜਲਵਾਯੂ ਪਰਿਵਰਤਣ ਨਾਲ ਨਜਿੱਠਣ ਲਈ ਕੀਤੀਆਂ ਗਈਆਂ ਹਨ । ਜਿਵੇਂ ਇੰਡਸਟ੍ਰੀ ਟਰਾਂਜਿਸ਼ਨ ਲਈ ਲੀਡਰਸਿ਼ੱਪ ਗਰੁੱਪ (ਲੀਡ ਆਈ ਟੀ) , ਕੋਲੀਸ਼ਨ ਆਨ ਕੋਲੀਸ਼ਨ ਡਿਜ਼ਾਸਟਰ ਰਿਸਿਲੀਅੰਟ ਇਨਫਰਾਸਟਰਕਚਰ (ਸੀ ਡੀ ਆਰ ਆਈ) ਅਤੇ ਅੰਤਰਰਾਸ਼ਟਰੀ ਸੂਰਜੀ ਗਠਜੋੜ (ਆਈ ਐੱਸ ਏ) ।

ਕੋਪ 26 ਦੇ ਡੈਜ਼ੀਗਨੇਟ ਪ੍ਰਧਾਨ ਯੂ ਕੇ ਅਲੋਕ ਸ਼ਰਮਾ ਨੇ ਯੂ ਕੇ ਦੁਆਰਾ ਲਾਂਚ ਕੀਤੀ ਪਹਿਲੀਕਦਮੀ ਕੋਪ 26 ਲਈ ਭਾਰਤ ਤੋਂ ਸਮਰਥਨ ਮੰਗਿਆ ਅਤੇ ਗਲਾਸਗੋ ਵਿੱਚ ਕਾਪ ਦੀ ਸਫਲਤਾ ਅਤੇ ਮਾਨਤਾ ਲਈ ਭਾਰਤ ਦੀ ਅਗਵਾਈ ਭੂਮਿਕਾ ਨੂੰ ਮਾਨਤਾ ਦਿੱਤੀ । ਦੋਨਾਂ ਨੇਤਾਵਾਂ ਨੇ ਗਲਾਸਗੋ ਵਿੱਚ ਸੀ ਓ ਪੀ 26 ਦੌਰਾਨ ਆਉਣ ਵਾਲੇ ਮਹੱਤਵਪੂਰਨ ਜਲਵਾਯੂ ਗੱਲਬਾਤ ਏਜੰਡੇ ਦੀਆਂ ਆਈਟਮਸ ਤੇ ਵਿਚਾਰਾਂ ਦਾ ਆਦਾਨ ਪ੍ਰਦਾਨ ਕੀਤਾ ।