July 2, 2024 11:07 pm
forest department

ਜੰਗਲਾਤ ਵਿਭਾਗ ਦੇ ਕਾਮਿਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਦਫਤਰ ਸਾਹਮਣੇ ਦਿੱਤਾ ਧਰਨਾ

ਸ੍ਰੀ ਮੁਕਤਸਰ ਸਾਹਿਬ, 09 ਮਈ, 2023: ਡੈਮੋਕ੍ਰੇਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਵੱਲੋਂ ਸ੍ਰੀ ਮੁਕਤਸਰ ਸਾਹਿਬ ਵਣ ਮੰਡਲ ਅਫਸਰ (forest department) ਦੇ ਦਫਤਰ ਬਾਹਰ ਧਰਨਾ ਲਗਾਤਾਰ ਜਾਰੀ ਹੈ| ਇਸ ਦੌਰਾਨ ਧਰਨਾਕਾਰੀਆਂ ਦਾ ਕਹਿਣਾ ਹੈ ਕਿ ਜੋ ਪੰਜਾਬ ਦੀ ਸੀਨੀਆਰਤਾ ਸੂਚੀ ਬਣ ਰਹੀ ਉਸ ਵਿਚ ਦਿਹਾੜੀਦਾਰ ਕਾਮਿਆਂ ਦਾ ਰਿਕਾਰਡ ਨਹੀਂ ਜੋੜਿਆ ਜਾ ਰਿਹਾ।

ਧਰਨਾਕਾਰੀਆਂ ਨੇ ਕਿਹਾ ਕਿ ਵਣ ਮੰਡਲ ਅਫਸਰ ਦਫਤਰ ਸ੍ਰੀ ਮੁਕਤਸਰ ਸਾਹਿਬ ਵੱਲੋਂ ਰਿਕਾਰਡ ਸਹੀ ਨਾ ਭੇਜਣ ਕਾਰਨ ਵਾਰ-ਵਾਰ ਰਿਕਾਰਡ ਪਟਿਆਲਾ ਦਫਤਰ ਤੋਂ ਵਾਪਸ ਆ ਰਿਹਾ। ਉਨ੍ਹਾਂ ਨੇ ਕਿਹਾ ਕਿ ਇਹ ਰਿਕਾਰਡ ਭੇਜਣ ਦੀ ਬਜਾਏ ਉਹਨਾਂ ‘ਤੇ ਧਰਨਾ ਚੁੱਕਣ ਦਾ ਦਬਾਅ ਪਾਇਆ ਜਾ ਰਿਹਾ | ਜਿਸ ਕਾਰਨ ਉਹਨਾਂ ਨੇ ਸੰਘਰਸ਼ ਹੋਰ ਤਿੱਖਾ ਕੀਤਾ ਹੈ।ਧਰਨਾਕਾਰੀਆਂ ਨੇ ਕਿਹਾ ਮੰਗ ਮੰਨਣ ਤੱਕ ਧਰਨਾ ਜਾਰੀ ਰਹੇਗਾ |