ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਲਈ ਰਸਤਿਆਂ ਤੋਂ ਬਰਫ ਹਟਾਉਣ ਦਾ ਕੰਮ 20 ਅਪ੍ਰੈਲ ਤੋਂ ਹੋਵੇਗਾ ਸ਼ੁਰੂ

Sri Hemkunt Sahib

ਚੰਡੀਗੜ੍ਹ, 15 ਅਪ੍ਰੈਲ 2024: ਉੱਤਰਾਖੰਡ ਦੇ ਚਮੋਲੀ ‘ਚ ਸਥਿਤ ਵਿਸ਼ਵ ਪ੍ਰਸਿੱਧ ਅਤੇ ਸਿੱਖਾਂ ਦੇ ਪਵਿੱਤਰ ਤੀਰਥ ਸਥਾਨ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ (Sri Hemkunt Sahib) ਗੁਰਦੁਆਰੇ ਦੇ ਕਿਵਾੜ ਇਸ ਸਾਲ ਆਉਣ ਵਾਲੀ 25 ਮਈ 2024 ਨੂੰ ਖੁੱਲ੍ਹਣਗੇ ਅਤੇ 10 ਅਕਤੂਬਰ 2024 ਨੂੰ ਯਾਤਰਾ ਸਮਾਪਤ ਹੋਵੇਗੀ ।

ਇਨ੍ਹਾਂ ਦਿਨਾਂ ‘ਚ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ (Sri Hemkunt Sahib) 12 ਤੋਂ 15 ਫੁੱਟ ਤੱਕ ਬਰਫ ਨਾਲ ਢੱਕਿਆ ਹੋਇਆ ਹੈ, ਇੱਥੇ ਸਥਿਤ ਝੀਲ ਵੀ ਬਰਫ ਦੀ ਸਫੈਦ ਚਾਦਰ ਨਾਲ ਢਕੀ ਹੋਈ ਹੈ | ਸ੍ਰੀ ਹੇਮਕੁੰਟ ਸਾਹਿਬ ਤੋਂ ਕਰੀਬ ਦੋ ਕਿਲੋਮੀਟਰ ਪਹਿਲਾਂ ਅਟਲਕੁਟੀ ਗਲੇਸ਼ੀਅਰ ਤੋਂ ਬਰਫ਼ ਕੱਟ ਕੇ ਰਸਤਾ ਬਣਾਇਆ ਜਾਵੇਗਾ | ਬਰਫ਼ ਨੂੰ ਹਟਾਉਣ ਦੀ ਸੇਵਾ ਰਵਾਇਤੀ ਤੌਰ ‘ਤੇ ਭਾਰਤੀ ਸੈਨਾ ਦੁਆਰਾ ਕੀਤੀ ਜਾਂਦੀ ਹੈ।

ਉਸ ਸਾਲ ਫੌਜ ਦੇ ਜਵਾਨਾਂ ਨੇ 15 ਅਪ੍ਰੈਲ ਤੋਂ ਘਗਰੀਆ ਲਈ ਰਵਾਨਾ ਹੋਣਾ ਸੀ, ਜਿੱਥੇ ਉਹ ਗੁਰਦੁਆਰਾ ਕੰਪਲੈਕਸ ਵਿਚ ਆਪਣਾ ਟਿਕਾਣਾ ਬਣਾ ਕੇ ਹਰ ਰੋਜ਼ ਬਰਫ ਹਟਾਉਣ ਦਾ ਕੰਮ ਸ਼ੁਰੂ ਕਰਨਾ ਸੀ, ਪਰ 19 ਅਪ੍ਰੈਲ ਨੂੰ ਵੋਟਾਂ ਪੈਣ ਕਾਰਨ ਗੁਰਦੁਆਰਾ ਟਰੱਸਟ ਦੇ ਕਹਿਣ ‘ਤੇ ਇਹ ਕੰਮ ਹੁਣ 20 ਅਪ੍ਰੈਲ ਤੋਂ ਸ਼ੁਰੂ ਕੀਤਾ ਜਾਵੇਗਾ ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।