July 8, 2024 8:19 pm
G-20 summit

ਜੀ-20 ਸ਼ਿਖਰ ਸੰਮੇਲਨ ਨੂੰ ਲੈ ਕੇ ਗਲਿਆਰਾ ਵਿਖੇ ਸਟਰੀਟ ਲਾਈਟਾਂ ਲਗਾਉਣ ਦਾ ਕੰਮ ਸ਼ੁਰੂ

ਅੰਮ੍ਰਿਤਸਰ 2 ਫਰਵਰੀ 2023 : ਅੰਮ੍ਰਿਤਸਰ ਵਿਖੇ 15 ਤੋਂ 17 ਮਾਰਚ 2023 ਨੂੰ ਹੋਣ ਵਾਲੇ ਜੀ-20 ਸ਼ਿਖਰ ਸੰਮੇਲਨ (G-20 summit) ਦੀਆਂ ਕਾਫ਼ੀ ਤੇਜੀ ਨਾਲ ਕੀਤੀਆਂ ਜਾ ਰਹੀਆਂ ਹਨ। ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਦੀ ਅਗਵਾਈ ਹੇਠ ਅੰਮ੍ਰਿਤਸਰ ਵਿਕਾਸ ਅਥਾਰਿਟੀ ਵਲੋਂ ਹਰਿਮੰਦਰ ਸਾਹਿਬ ਗਲਿਆਰਾ ਕੰਪਲੈਕਸ ਵਿਖੇ ਨਵੀਆਂ ਸਟਰੀਟ ਲਾਈਟਾਂ/ਰਿਪੇਅਰ ਦਾ ਕੰਮ ਤੇਜੀ ਨਾਲ ਚਲ ਰਿਹਾ ਹੈ। ਜਿਸ ਤੇ ਲਗਭਗ 13 ਲੱਖ ਰੁਪਏ ਖਰਚ ਆਉਣਗੇ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਪੁਡਾ ਦੇ ਐਸ.ਡੀ.ਓ. ਸ: ਵਿਜੈ ਪਾਲ ਸਿੰਘ ਨੇ ਦੱਸਿਆ ਕਿ ਜੀ-20 ਸ਼ਿਖਰ ਸੰਮੇਲਨ ਨੂੰ ਲੈ ਕੇ ਗਲਿਆਰਾ ਕੰਪਲੈਕਸ ਵਿਖੇ ਡੈਕੋਰੇਟਿਵ ਲਾਈਟਾਂ ਲਗਾਈਆਂ ਜਾ ਰਹੀਆਂ ਹਨ ਅਤੇ ਸਪੈਸ਼ਲ ਰਿਪੇਅਰ ਦਾ ਕੰਮ ਵੀ ਚੱਲ ਰਿਹਾ ਹੈ। ਉਨਾਂ ਦੱਸਿਆ ਕਿ ਇਨਾਂ ਲਾਈਟਾਂ ਦੇ ਲੱਗਣ ਨਾਲ ਰਾਤ ਵੇਲੇ ਗਲਿਆਰਾ ਕੰਪਲੈਕਸ ਦੀ ਖੂਬਸੂਰਤੀ ਹੋਰ ਵੀ ਵੱਧ ਜਾਵੇਗੀ।