June 30, 2024 7:57 pm
Vietnam

ਵੀਅਤਨਾਮ ‘ਚ 1 ਲੱਖ ਕਰੋੜ ਰੁਪਏ ਦੀ ਧੋਖਾਧੜੀ ਕਰਨ ਵਾਲੀ ਬੀਬੀ ਨੂੰ ਸੁਣਾਈ ਮੌਤ ਦੀ ਸਜ਼ਾ

ਚੰਡੀਗੜ੍ਹ, 11 ਅਪ੍ਰੈਲ 2024: ਵੀਅਤਨਾਮੀ (Vietnam) ਪ੍ਰਾਪਰਟੀ ਟਾਈਕੂਨ ਟਰੂੰਗ ਮਾਈ ਲੈਨ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ। ਉਸ ‘ਤੇ 11 ਸਾਲਾਂ ‘ਚ ਸਾਈਗਨ ਕਮਰਸ਼ੀਅਲ ਬੈਂਕ (SCB) ਨੂੰ 1 ਲੱਖ ਕਰੋੜ ਰੁਪਏ ਦੀ ਧੋਖਾਧੜੀ ਕਰਨ ਦਾ ਦੋਸ਼ ਹੈ। ਲੈਨ ਪ੍ਰਾਪਰਟੀ ਡਿਵੈਲਪਰ ਕੰਪਨੀ ‘ਵਾਨ ਥਿੰਹ ਫੈਟ’ ਦੀ ਚੇਅਰਵੂਮੈਨ ਹੈ। ਉਨ੍ਹਾਂ ਨੂੰ 2022 ਵਿਚ ਗ੍ਰਿਫਤਾਰ ਕੀਤਾ ਗਿਆ ਸੀ। ਧੋਖਾਧੜੀ ਦੇ ਨਾਲ-ਨਾਲ ਉਸ ‘ਤੇ ਬੈਂਕਿੰਗ ਨਿਯਮਾਂ ਦੀ ਉਲੰਘਣਾ ਅਤੇ ਰਿਸ਼ਵਤਖੋਰੀ ਦਾ ਵੀ ਦੋਸ਼ ਹੈ।

ਬ੍ਰਿਟਿਸ਼ ਮੀਡੀਆ ਦਿ ਗਾਰਡੀਅਨ ਮੁਤਾਬਕ ਲੈਨ ਤੋਂ ਇਲਾਵਾ 85 ਹੋਰ ਲੋਕਾਂ ਨੂੰ ਜੇਲ ਦੀ ਸਜ਼ਾ ਸੁਣਾਈ ਗਈ ਹੈ। ਇਨ੍ਹਾਂ ਵਿੱਚ ਸਾਬਕਾ ਕੇਂਦਰੀ ਬੈਂਕਰ, ਸਾਬਕਾ ਸਰਕਾਰੀ ਅਧਿਕਾਰੀ ਅਤੇ ਕੁਝ ਸਾਬਕਾ ਐਸਸੀਬੀ ਅਧਿਕਾਰੀ ਸ਼ਾਮਲ ਹਨ। ਇਸ ਮਾਮਲੇ ਦੀ ਸੁਣਵਾਈ 5 ਹਫ਼ਤਿਆਂ ਤੋਂ ਚੱਲ ਰਹੀ ਸੀ। ਲੈਨ ਖਿਲਾਫ ਕੇਸ ਲੜ ਰਹੇ ਵਕੀਲਾਂ ਨੇ ਅਦਾਲਤ ਤੋਂ ਸਖਤ ਕਾਰਵਾਈ ਦੇ ਨਾਲ-ਨਾਲ ਲੈਨ ਨੂੰ ਮੌਤ ਦੀ ਸਜ਼ਾ ਦੇਣ ਦੀ ਮੰਗ ਕੀਤੀ ਸੀ।