ਚੰਡੀਗੜ੍ਹ, 09 ਦਸੰਬਰ 2023: ਗੁਰੂ ਤੇਗ ਬਹਾਦੁਰ ਨਗਰ, ਖਰੜ ‘ਚ ਘਰ ਦੀ ਸਫ਼ਾਈ ਕਰਨ ਆਈ ਔਰਤ ‘ਤੇ ਦੋ ਪਿਟਬੁੱਲ ਕੁੱਤਿਆਂ (bull dogs) ਨੇ ਅਚਾਨਕ ਹਮਲਾ ਕਰ ਦਿੱਤਾ, ਇਸਦੇ ਚੱਲਦੇ ਉਕਤ ਔਰਤ ਬੁਰੀ ਤਰ੍ਹਾਂ ਜ਼ਖਮੀ ਹੋ ਗਈ । ਪਿਟਬੁਲ ਕੁੱਤਿਆਂ ਨੇ ਪੀੜਤ ਰਾਖੀ ਦੇ ਮੂੰਹ ਦਾ ਪੂਰਾ ਹਿੱਸਾ ਨੋਚ ਲਿਆ ਇਸ ਤੋਂ ਇਲਾਵਾ ਉਸ ਦੀ ਗਰਦਨ,ਪੇਟ, ਹੱਥਾਂ ਤੇ ਦੋਵੇਂ ਲੱਤਾਂ ‘ਤੇ ਕਾਫ਼ੀ ਜ਼ਖ਼ਮ ਆਏ ਹਨ ।
ਦੱਸਿਆ ਰਿਹਾ ਹੈ ਕਿ ਇੱਕ ਪ੍ਰਕਾਸ਼ ਸਿੰਘ ਘਰ ਸੀ ਅਤੇ ਉਸਦੇ ਮੁੰਡੇ ਦਾ ਵਿਆਹ ਸੀ | ਉਸ ਦੀ ਸੱਸ ਘਰ ਵਿੱਚ ਇਕੱਲੀ ਸੀ। ਪ੍ਰਕਾਸ਼ ਸਿੰਘ ਨੇ ਦੱਸਿਆ ਕਿ ਦੁਪਹਿਰ ਸਮੇਂ ਉਨ੍ਹਾਂ ਦੇ ਕੁੱਝ ਰਿਸ਼ਤੇਦਾਰਾਂ ਨੇ ਕੁੱਤਿਆਂ ਨੂੰ ਰੋਟੀ ਆਦਿ ਦਿੱਤੀ ਸੀ। ਦੁਪਹਿਰ 4 ਵਜੇ ਦੇ ਕਰੀਬ ਘਰ ‘ਚ ਕੰਮ ਕਰਨ ਆਈ ਔਰਤ ਰਾਖੀ ਜਿਵੇਂ ਹੀ ਘਰ ‘ਚ ਦਾਖਲ ਹੋਈ ਤਾਂ ਦੋ ਪਿਟਬੁੱਲ ਕੁੱਤਿਆਂ ਨੇ ਅਚਾਨਕ ਹਮਲਾ ਕਰ ਦਿੱਤਾ। ਉਸ ਦੀ ਗਰਦਨ ‘ਤੇ ਵੀ ਕਾਫੀ ਜ਼ਖ਼ਮੀ ਹੋ ਗਈ।
ਉਨ੍ਹਾਂ ਦੱਸਿਆ ਕਿ ਰਾਖੀ ਕਰੀਬ ਇੱਕ ਘੰਟੇ ਤੱਕ ਇਨ੍ਹਾਂ ਕੁੱਤਿਆਂ (bull dogs) ਦੇ ਚੁੰਗਲ ਤੋਂ ਛੁਡਾਉਣ ਲਈ ਜੱਦੋ-ਜਹਿਦ ਕਰਦੀ ਰਹੀ ਅਤੇ ਆਪਣੀ ਰੱਖਿਆ ਲਈ ਆਸ-ਪਾਸ ਦੇ ਲੋਕਾਂ ਨੂੰ ਬਲਾਉਂਦੀ ਰਹੀ, ਪਰ ਆਸ-ਪਾਸ ਰਹਿਣ ਵਾਲੇ ਕਿਸੇ ਨੇ ਵੀ ਵਿਅਕਤੀ ਨੇ ਇਨ੍ਹਾਂ ਕੁੱਤਿਆਂ ਤੋਂ ਔਰਤ ਨੂੰ ਛੁਡਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਇਸ ਦੌਰਾਨ ਗਲੀ ਵਿੱਚੋਂ ਲੰਘ ਰਹੇ ਇੱਕ ਵਿਅਕਤੀ ਨੇ ਹਿੰਮਤ ਜਤਾਈ ਅਤੇ ਕਿਸੇ ਤਰ੍ਹਾਂ ਪੱਥਰ ਆਦਿ ਸੁੱਟ ਕੇ ਜ਼ਖ਼ਮੀ ਔਰਤ ਨੂੰ ਇਨ੍ਹਾਂ ਕੁੱਤਿਆਂ ਤੋਂ ਛੁਡਵਾਇਆ ਅਤੇ ਘਰੋਂ ਬਾਹਰ ਕੱਢਿਆ।
ਇਸਦੇ ਨਾਲ ਹੀ ਆਸ-ਪਾਸ ਦੇ ਲੋਕਾਂ ਦੀ ਮੱਦਦ ਨਾਲ ਜ਼ਖਮੀ ਰਾਖੀ ਨੂੰ ਸਰਕਾਰੀ ਹਸਪਤਾਲ ਖਰੜ ਵਿੱਚ ਲਿਜਾਇਆ ਗਿਆ, ਜਿੱਥੇ ਉਸ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਉਸ ਨੂੰ ਜੀਐਮਸੀਐਚ ਸੈਕਟਰ 32 ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ।