Gita

ਗੀਤਾ ਸਥਲ ਜਯੋਤੀਸਰ ਤੋਂ ਗੀਤਾ ਦੀਆਂ ਸਿੱਖਿਆਵਾਂ ਰਾਹੀਂ ਪੂਰੀ ਦੁਨੀਆ ਨੂੰ ਸ਼ਾਂਤੀ ਦਾ ਸੰਦੇਸ਼ ਮਿਲ ਰਿਹੈ: CM ਮਨੋਹਰ ਲਾਲ

ਚੰਡੀਗੜ੍ਹ, 23 ਦਸੰਬਰ 2023: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਗੀਤਾ (Gita) ਸਥਲੀ ਜੋਤੀਸਰ ਵਿਚ ਹਜ਼ਾਰਾਂ ਸਾਲ ਪਹਿਲਾਂ ਭਗਵਾਨ ਸ੍ਰੀਕ੍ਰਿਸ਼ਣ ਨੇ ਕਰਮ ਦੇ ਰਸਤੇ ‘ਤੇ ਚੱਲਣ ਲਈ ਗੀਤਾ ਦਾ ਉਦੇਸ਼ ਦਿੱਤਾ ਸੀ| ਇਸ ਗੀਤਾ ਥਾਂ ਜਯੋਤੀਸਰ ਨਾਲ ਅੱਜ ਵੀ ਉਪਦੇਸ਼ਾਂ ਰਾਹੀਂ ਪੂਰੀ ਦੁਨੀਆ ਨੂੰ ਸ਼ਾਂਤੀ ਦਾ ਸੰਦੇਸ਼ ਮਿਲ ਰਿਹਾ ਹੈ| ਜੋ ਵਿਅਕਤੀ ਜੋ ਦੇਸ਼ ਉਪਦੇਸ਼ਾਂ ਅਨੁਸਾਰ ਚੱਲਦਾ ਹੈ ਉਹ ਯਕੀਨੀ ਤੌਰ ‘ਤੇ ਤਰੱਕੀ ਕਰਦਾ ਹੈ |

ਮੁੱਖ ਮੰਤਰੀ ਮਨੋਹਰ ਲਾਲ ਅੱਜ ਕੌਮਾਂਤਰੀ ਗੀਤਾ (Gita) ਮਹੋਤਸਵ 2023 ਵਿਚ ਗੀਤਾ ਥਾਂ ਜਯੋਤੀਸਰ ਵਿਚ ਪਵਿੱਤਰ ਗ੍ਰੰਥ ਗੀਤਾ ਦੀ ਪੂਜਾ ਕਰਨ ਲਈ ਪੁੱਜੇ| ਇਸ ਤੋਂ ਪਹਿਲਾਂ ਮੁੱਖ ਮੰਤਰੀ ਮਨੋਹਰ ਲਾਲ, ਆਸਾਮ ਦੇ ਮੁੱਖ ਮੰਤਰੀ ਹਿਮਾਂਤਾ ਬਿਸਵਾ ਸਾਰਮਾ, ਵਿਧਾਇਕ ਸੁਭਾਸ਼ ਸੁਧਾ, ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਭਾਰਤ ਭੂਸ਼ਣ ਭਾਰਤੀ ਤੋਂ ਇਲਾਵਾ ਪ੍ਰਮੁੱਖ ਵਿਅਕਤੀਆਂ ਨੇ ਸਰਕਾਰ ਵੱਲੋਂ ਕਰੀਬ 206 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਜਾ ਰਹੇ ਜੋਤੀਸਰ ਅਨੁਭਵ ਕੇਂਦਰ ਦਾ ਦੌਰਾ ਕੀਤਾ ਅਤੇ ਇੱਕੇ ਆਸਾਮ ਦੇ ਮੁੱਖ ਮੰਤਰੀ ਨੂੰ ਸੂਬਾ ਸਰਕਾਰ ਦੇ ਇਸ ਪ੍ਰੋਜੈਕਟ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ|

ਇਸ ਤੋਂ ਬਾਅਦ ਮੁੱਖ ਮੰਤਰੀ ਮਨੋਹਰ ਲਾਲ ਤੇ ਆਸਾਮ ਦੇ ਮੁੱਖ ਮੰਤਰੀ ਹਿਮਾਂਤਾ ਬਿਸਵਾ ਸਾਰਮਾ ਨੇ ਗੀਤਾ ਜੈਯੰਤੀ ‘ਤੇ ਚਲ ਰਹੇ ਯੱਗ ਵਿਚ ਆਹੁਤੀ ਪਾਈ ਅਤੇ ਵਿਸ਼ਵ ਸ਼ਾਂਤੀ ਲਈ ਪੂਜਾ ਕੀਤੀ| ਇਸ ਤੋਂ ਬਾਅਦ ਪਵਿੱਤਰ ਗ੍ਰੰਥ ਗੀਤਾ ਦੀ ਪੂਜਾ ਕੀਤੀ ਅਤੇ ਜਿਸ ਵਟ ਰੁੱਖ ਦੇ ਹੇਠਾਂ ਹਜਾਰਾਂ ਸਾਲ ਪਹਿਲਾਂ ਭਗਵਾਨ ਸ੍ਰੀਕ੍ਰਿਸ਼ਣ ਨੇ ਅਰਜੁਨ ਨੂੰ ਗੀਤਾ ਦਾ ਸੰਦੇਸ਼ ਦਿੱਤਾ ਸੀ ਉਸ ਰੁੱਖ ਨੂੰ ਵੀ ਵੇਖਿਆ| ਇਸ ਦੌਰਾਨ ਮੁੱਖ ਮੰਤਰੀ ਮਨੋਹਰ ਲਾਲ ਨੇ ਇਸ ਥਾਂ ਨੂੰ ਸੁੰਦਰ ਅਤੇ ਅਧਿਆਤਮਕ ਨਜ਼ਰ ਨਾਲ ਕੁਝ ਸੁਧਾਰ ਕਰਨ ਲਈ ਅਧਿਕਾਰੀਆ ਨੂੰ ਕੁਝ ਲੋਂੜੀਦੇ ਦਿਸ਼ਾ-ਨਿਰਦੇਸ਼ ਦਿੱਤੇ|

ਮੁੱਖ ਮੰਤਰੀ ਮਨੋਹਰ ਲਾਲ ਨੇ ਆਪਣੇ ਵਿਚਾਰਾਂ ਨੂੰ ਸਾਂਝਾ ਕਰਦੇ ਹੋਏ ਕਿਹਾ ਕਿ ਇਸ ਪਵਿੱਤਰ ਧਰਤੀ ‘ਤੇ ਆਉਣ ਵਾਲੇ ਵਿਅਕਤੀ ਦੇ ਸਾਰੇ ਪਾਪ ਦੂਰ ਹੋ ਜਾਂਦਾ ਹਨ ਅਤੇ ਉਸ ਨੂੰ ਪੁੰਨ ਦੀ ਪ੍ਰਾਪਤੀ ਹੁੰਦੀ ਹੈ| ਇਸ ਲਈ ਇਸ ਪਵਿੱਤਰ ਧਰਤੀ ਅਤੇ ਤੀਰਥ ਨੂੰ ਵਿਕਸਿਤ ਕਰਨ ਲਈ ਸੂਬਾ ਸਰਕਾਰ ਵੱਲੋਂ ਮਹਾਭਾਰਤ ਥੀਮ ‘ਤੇ ਆਧਾਰਿਤ ਇਕ ਵੱਡਾ ਪ੍ਰੋਜੈਕਟ ਤਿਆਰ ਕੀਤਾ ਹੈ| ਇਹ ਪ੍ਰੋਜੈਕਟ ਸੈਰ-ਸਪਾਟਾ ਮੰਤਰਾਲੇ ਵੱਲੋਂ ਪ੍ਰਵਾਨ ਕੀਤਾ ਗਿਆ ਅਤੇ ਸਵਦੇਸ਼ ਦਰਸ਼ਨ ਯੋਜਨਾ ਦੇ ਤਹਿਤ ਸ੍ਰੀਕ੍ਰਿਸ਼ਣ ਸਰਕਿਟ ਦੇ ਤਹਿਤ 8054.70 ਲੱਖ ਰੁਪਏ ਦਾ ਬਜਟ ਪਾਸ ਹੋਇਆ ਹੈ| ਇਸ ਬਜਟ ਵਿਚ ਬ੍ਰਹਮ ਸਰੋਵਰ, ਜੋਤੀਸਰ, ਨਕਰਾਤਾਰੀ, ਸੰਨਹਿਤ ਸਰੋਵਰ ਤੇ ਸ਼ਹਿਰ ਨੂੰ ਸੁੰਦਰ ਬਣਾਉਣ ‘ਤੇ ਖਰਚ ਕੀਤਾ ਜਾਵੇਗਾ|

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਜੋਤੀਸਰ ਵਿਚ ਮਹਾਭਾਰਤ ਥੀਮ ‘ਤੇ ਆਧਾਰਿਤ ਭਵਨ, ਆਟਿਸਟਿਕ ਪ੍ਰਦਰਸ਼ਨੀ, ਥੀਮੇਟਿਕ, ਮਲਟੀਮੀਡਿਆ ਪ੍ਰੋਜੈਕਟ ਲਈ 205.58 ਕਰੋੜ ਰੁਪਏ ਦਾ ਬਜਟ ਪਾਸ ਕੀਤਾ| ਇਸ ਬਜਟ ਵਿਚੋਂ ਦੋ ਗੈਲਰੀਆਂ ਦੇ ਨਿਰਮਾਣ ਕੰਮ ‘ਤੇ ਕਰੀਬ 65 ਕਰੋੜ ਰੁਪਏ ਦਾ ਬਜਟ ਖਰਚ ਕੀਤਾ ਜਾ ਚੁੱਕਿਆ ਹੈ|

Scroll to Top