July 7, 2024 6:24 am
ਚਿੱਟੇ ਦੇ ਦੈਂਤ

ਚਿੱਟੇ ਦੇ ਦੈਂਤ ਨੇ ਨਿਗਲਿਆ ਮਾਪਿਆਂ ਦਾ ਇਕਲੌਤਾ ਪੁੱਤਰ

ਜਲੰਧਰ 02 ਅਗਸਤ 2022: ਚਿੱਟੇ ਦੇ ਦੈਂਤ ਨੇ ਅਨੇਕਾਂ ਹੀ ਘਰਾਂ ਦੇ ਚਿਰਾਗ ਬੁਝਾ ਦਿੱਤੇ ਹਨ, ਅਜਿਹਾ ਇਕ ਹੋਰ ਮਾਮਲਾ ਹਲਕਾ ਧਰਮਕੋਟ ਦੇ ਅਧੀਨ ਪੈਂਦੇ ਪਿੰਡ ਰੇੜਵਾ ਜੰਗਲ ਤੋਂ ਸਾਹਮਣੇ ਆਇਆ, ਜਿੱਥੇ ਇਕ ਨੌਜਵਾਨ ਦੀ ਚਿੱਟੇ ਦੀ ਉਵਰਡੋਜ ਨਾਲ ਮੌਤ ਹੋ ਗਈ | ਇਹ ਨੋਜਵਾਨ ਪਿੰਡ ਤਲਵੰਡੀ ਬੂਟਿਆਂ ਸ਼ਾਹਕੋਟ ਜ਼ਿਲ੍ਹਾ ਜਲੰਧਰ ਦਾ ਸੀ ਜੋ ਨਸ਼ੇ ਦੇ ਦਲਦਲ ਵਿੱਚ ਫਸ ਗਿਆ ਤੇ ਆਪਣੀ ਜਾਨ ਗੁਆ ਬੈਠਾ |

ਦੱਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁੱਖ ਗਿੱਲ ਤੇ ਬਲਵੀਰ ਮਾਨ ਸੰਗਲਾਂ ਨੇ ਦੱਸਿਆ ਕਿ ਅਸੀਂ ਚਿੱਟੇ ਖਿਲਾਫ ਮੁਹਿੰਮ ਵਿੱਢੀ ਹੋਈ ਹੈ, ਪਰ ਲੋਕ ਸਾਡਾ ਸਾਥ ਨਹੀਂ ਦੇ ਰਹੇ ਕਿਉਂਕਿ ਪਿੰਡਾਂ ਵਿੱਚ ਲੋਕਾਂ ਨੂੰ ਪਤਾ ਹੁੰਦਾ ਹੈ ਕਿ ਨਸ਼ਾ ਕਿੱਥੇ ਵਿਕਦਾ ਹੈ |

ਆਪਾਂ ਸਰਕਾਰਾਂ ਤੇ ਦੋਸ਼ ਮੜ ਦਿੰਦੇ ਹਾਂ ਕਿ ਕੋਈ ਕਾਰਵਾਈ ਨਹੀਂ ਕਰਦੇ ਜਦੋ ਪੁਲਿਸ ਪ੍ਰਸ਼ਾਸਨ ਇਹ ਗੱਲ ਕਹਿੰਦਾ ਹੈ ਕਿ ਤੁਹਾਡੀ ਪਹਿਚਾਣ ਗੁਪਤ ਰੱਖੀ ਜਾਵੇਗੀ, ਫਿਰ ਵੀ ਆਪਾ ਡਰਦੇ ਹਾਂ ਫਿਰ ਆਪਾਂ ਨੂੰ ਸਰਕਾਰ ਤੇ ਪ੍ਰਸ਼ਾਸਨ ਨੂੰ ਕੋਸਣ ਦਾ ਕੋਈ ਹੱਕ ਨਹੀਂ ਹੈ | ਸਾਨੂੰ ਸਾਰਿਆਂ ਨੂੰ ਚਿੱਟੇ ਨੂੰ ਬੰਦ ਕਰਨਾ ਹੈ, ਇਹ ਇਕੱਲਾ ਐਮ ਐਲ ਏ ਜਾਂ ਇੱਕਲਾ ਪ੍ਰਸ਼ਾਸਨ ਨਹੀਂ ਕਰ ਸਕਦਾ | ਇਸਦੇ ਨਾਲ ਹੀ ਪੁਲਿਸ ਪਾਰਟੀ ਦੇ ਏਐਸਆਈ ਮਨਜੀਤ ਸਿੰਘ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ |