heavy Rain

ਮੌਸਮ ਵਿਭਾਗ ਵੱਲੋਂ ਪੰਜਾਬ ‘ਚ ਦੋ ਦਿਨ ਬਾਰਿਸ਼ ਦਾ ਅਲਰਟ, ਸੂਬੇ ‘ਚ ਹੋਰ ਵਧੇਗੀ ਠੰਡ

ਚੰਡੀਗ੍ਹੜ, 21 ਅਕਤੂਬਰ 2023: ਪੰਜਾਬ ਦੇ ਮੌਸਮ (weather) ਵਿੱਚ ਬਦਲਾਅ ਆ ਰਿਹਾ ਜਿਸਦੇ ਚੱਲਦੇ ਸੂਬੇ ‘ਚ ਠੰਡ ਹੋਰ ਵਧ ਜਾਵੇਗੀ। ਮੌਸਮ ਵਿਭਾਗ ਮੁਤਾਬਕ ਸ਼ਨੀਵਾਰ ਅਤੇ ਐਤਵਾਰ ਨੂੰ ਸੂਬੇ ਦੇ ਕੁਝ ਜ਼ਿਲ੍ਹਿਆਂ ‘ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।

ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਦੇ ਡਾਇਰੈਕਟਰ ਅਨੁਸਾਰ ਦਿਨ ਵੇਲੇ ਪਾਰਾ (weather) ‘ਚ ਕੁਝ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ। ਇਸ ਦੇ ਨਾਲ ਹੀ ਪੰਜਾਬ ਵਿੱਚ ਦਿਨ ਦਾ ਸਭ ਤੋਂ ਵੱਧ ਤਾਪਮਾਨ ਗੁਰਦਾਸਪੁਰ ਵਿੱਚ (32.8 ਡਿਗਰੀ ਸੈਲਸੀਅਸ) ਦਰਜ ਕੀਤਾ ਗਿਆ। ਅੰਮ੍ਰਿਤਸਰ ਦਾ ਵੱਧ ਤੋਂ ਵੱਧ ਤਾਪਮਾਨ 28.8, ਲੁਧਿਆਣਾ 27.8, ਪਟਿਆਲਾ 30.1, ਜਲੰਧਰ 27.3, ਰੋਪੜ 27.7, ਪਠਾਨਕੋਟ 30.1, ਬਠਿੰਡਾ 28.0, ਐਸਬੀਐਸ ਨਗਰ 28.0, ਬਰਨਾਲਾ 27.0 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

Scroll to Top