July 3, 2024 11:41 am
Yamuna

ਤੇਜ਼ੀ ਨਾਲ ਵਧ ਰਿਹੈ ਯਮੁਨਾ ਨਦੀ ‘ਚ ਪਾਣੀ ਦਾ ਪੱਧਰ, ਦਿੱਲੀ ਦੇ ਕਈ ਇਲਾਕਿਆਂ ‘ਚ ਹੜ੍ਹ ਦਾ ਖਤਰਾ

ਚੰਡੀਗੜ੍ਹ, 12 ਜੁਲਾਈ 2023: ਪਿਛਲੇ ਹਫ਼ਤੇ ਦਿੱਲੀ ਸਮੇਤ ਉੱਤਰੀ ਭਾਰਤ ਦੇ ਜ਼ਿਆਦਾਤਰ ਸੂਬਿਆਂ ਵਿੱਚ ਮਾਨਸੂਨ ਦੀ ਬਾਰਿਸ਼ ਹੋਈ। ਦਿੱਲੀ ਵਾਸੀਆਂ ਦੀਆਂ ਮੁਸ਼ਕਲਾਂ ਵਧਣ ਦੀ ਸੰਭਾਵਨਾ ਹੈ ਕਿਉਂਕਿ ਰੁਕੀ ਹੋਈ ਬਾਰਿਸ਼ ਮੁੜ ਸ਼ੁਰੂ ਹੋਣ ਵਾਲੀ ਹੈ ਅਤੇ ਯਮੁਨਾ (Yamuna) ਦੇ ਪਾਣੀ ਦਾ ਪੱਧਰ ਵਧ ਰਿਹਾ ਹੈ। ਇਸ ਹਫ਼ਤੇ ਵੀ ਦਿੱਲੀ-ਐਨਸੀਆਰ ਵਿੱਚ ਬਾਰਿਸ਼ ਦੀ ਚਿਤਾਵਨੀ ਦਿੱਤੀ ਹੈ ਅਤੇ 15-16 ਜੁਲਾਈ ਤੱਕ ਨੂੰ ਬਾਰਿਸ਼ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ | ਦਿੱਲੀ ਦਾ ਯਮੁਨਾ ਨਦੀ ਪਾਰ ਕਰਨ ਵਾਲਾ ਅੰਗਰੇਜ਼ਾਂ ਦੇ ਜ਼ਮਾਨੇ ਦਾ ਸਭ ਤੋਂ ਪੁਰਾਣਾ ਪੁੱਲ ਜਿਸ ਨੂੰ ਲੋਹਾ ਪੁੱਲ ਕਿਹਾ ਜਾਂਦਾ ਹੈ। ਉਹ ਪੁਲਿਸ ਸੜਕੀ ਆਵਾਜਾਈ ਅਤੇ ਰੇਲ ਆਵਾਜਾਈ ਲਈ ਪੂਰਨ ਤੌਰ ਤੇ ਬੰਦ ਕਰ ਦਿੱਤਾ ਹੈ।

ਯਮੁਨਾ (Yamuna) ਦੇ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ। ਦੁਪਹਿਰ 12 ਵਜੇ ਨਦੀ ਦੇ ਪਾਣੀ ਦਾ ਪੱਧਰ 207.48 ਤੱਕ ਪਹੁੰਚ ਗਿਆ ਹੈ। 1978 ਦਾ 207.49 ਮੀਟਰ ਜਲ ਪੱਧਰ ਦਾ ਰਿਕਾਰਡ ਟੁੱਟਣ ਵਾਲਾ ਹੈ। ਯਮੁਨਾ ਦੇ ਪਾਣੀ ਦਾ ਵਧਦਾ ਪੱਧਰ ਦਿੱਲੀ ਵਾਸੀਆਂ ਦੀਆਂ ਮੁਸ਼ਕਿਲਾਂ ਵਧਾ ਰਿਹਾ ਹੈ। ਨਦੀ ਦਾ ਪਾਣੀ ਨੋਇਡਾ-ਦਿੱਲੀ ਲਿੰਕ ਰੋਡ ਤੱਕ ਪਹੁੰਚ ਗਿਆ ਹੈ।