Ahmedabad Plane Crash

ਕੇਂਦਰੀ ਹਵਾਬਾਜ਼ੀ ਮੰਤਰਾਲੇ ਨੇ ਦੱਸੀ ਹਵਾਈ ਜਹਾਜ਼ ਹਾਦਸੇ ਦੀ ਕਹਾਣੀ, ਬਲੈਕ ਬਾਕਸ ‘ਚ ਕੀ ?

ਚੰਡੀਗੜ੍ਹ, 14 ਜੂਨ 2025: Ahmedabad Plane Crash: 12 ਜੂਨ ਨੂੰ 242 ਯਾਤਰੀਆਂ ਅਤੇ ਚਾਲਕ ਦਲ ਨੂੰ ਲੈ ਕੇ ਲੰਡਨ ਜਾਣ ਵਾਲਾ ਏਅਰ ਇੰਡੀਆ ਦਾ ਹਵਾਈ ਜਹਾਜ਼ AI171, ਅਹਿਮਦਾਬਾਦ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਹੀ ਗੁਜਰਾਤ ਦੇ ਇੱਕ ਮੈਡੀਕਲ ਕਾਲਜ ਕੈਂਪਸ ਨਾਲ ਟਕਰਾਅ ਕੇ ਹਾਦਸਾਗ੍ਰਸਤ ਹੋ ਗਿਆ।

ਇਸ ਹਾਦਸੇ ‘ਚ ਸਵਾਰ 52 ਬ੍ਰਿਟਿਸ਼ ਨਾਗਰਿਕਾਂ ਸਮੇਤ 241 ਯਾਤਰੀ ਮਾਰੇ ਗਏ। ਹਾਦਸੇ ‘ਚ ਇੱਕ ਵਿਅਕਤੀ ਬਚ ਗਿਆ, ਜਿਸਦਾ ਇਲਾਜ ਚੱਲ ਰਿਹਾ ਹੈ। ਇਸ ਮਾਮਲੇ ‘ਚ ਸਰਕਾਰ ਨੇ ਸ਼ਨੀਵਾਰ ਦੁਪਹਿਰ ਨੂੰ ਇੱਕ ਪ੍ਰੈਸ ਕਾਨਫਰੰਸ ਕੀਤੀ ਅਤੇ ਹਾਦਸੇ ਦੀ ਪੂਰੀ ਕਹਾਣੀ ਦੱਸੀ। ਪ੍ਰੈਸ ਕਾਨਫਰੰਸ ‘ਚ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਕਿੰਜਾਰਾਪੂ ਅਤੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੇ ਸਕੱਤਰ ਸਮੀਰ ਕੁਮਾਰ ਸਿਨਹਾ ਨੇ ਮੀਡੀਆ ਨੂੰ ਮਾਮਲੇ ਬਾਰੇ ਵਿਸਥਾਰ ‘ਚ ਜਾਣਕਾਰੀ ਦਿੱਤੀ।

ਜਹਾਜ਼ ਨਾਲ ਟੁੱਟ ਗਿਆ ਸੀ ਸੰਪਰਕ

ਉਨ੍ਹਾਂ ਦੱਸਿਆ ਕਿ ਦੁਪਹਿਰ 1:39 ਵਜੇ ਪਾਇਲਟ ਨੇ ਅਹਿਮਦਾਬਾਦ ਏਟੀਸੀ ਨੂੰ ਮੇ ਡੇ ਬਾਰੇ ਸੂਚਿਤ ਕੀਤਾ, ਯਾਨੀ ਕਿ ਇਹ ਇੱਕ ਪੂਰੀ ਤਰ੍ਹਾਂ ਐਮਰਜੈਂਸੀ ਸੀ। ਏਟੀਸੀ ਦੇ ਮੁਤਾਬਕ ਜਦੋਂ ਉਨ੍ਹਾਂ ਨੇ ਜਹਾਜ਼ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਉਸਨੂੰ ਕੋਈ ਜਵਾਬ ਨਹੀਂ ਮਿਲਿਆ। ਠੀਕ ਇੱਕ ਮਿੰਟ ਬਾਅਦ, ਜਹਾਜ਼ ਮੇਧਾਨੀਨਗਰ ‘ਚ ਹਾਦਸਾਗ੍ਰਸਤ ਹੋ ਗਿਆ, ਜੋ ਹਵਾਈ ਅੱਡੇ ਤੋਂ ਲਗਭਗ ਦੋ ਕਿਲੋਮੀਟਰ ਦੂਰ ਸਥਿਤ ਹੈ।

ਜਹਾਜ਼ ਦੇ ਕੈਪਟਨ ਸੁਮਿਤ ਸੱਭਰਵਾਲ ਸਨ ਅਤੇ ਪਹਿਲੇ ਅਧਿਕਾਰੀ ਕਲਾਈਵ ਸੁੰਦਰ ਸਨ। ਜਿੱਥੋਂ ਤੱਕ ਜਹਾਜ਼ ਦਾ ਸਵਾਲ ਹੈ, ਇਸ ਹਾਦਸੇ ਤੋਂ ਪਹਿਲਾਂ, ਜਹਾਜ਼ ਨੇ ਪੈਰਿਸ-ਦਿੱਲੀ-ਅਹਿਮਦਾਬਾਦ ਸੈਕਟਰ ਦੀ ਉਡਾਣ ਬਿਨਾਂ ਕਿਸੇ ਮੁਸ਼ੀਲ ਦੇ ਪੂਰੀ ਕਰ ਲਈ ਸੀ। ਹਾਦਸੇ ਕਾਰਨ, ਰਨਵੇਅ ਦੁਪਹਿਰ 2:30 ਵਜੇ ਬੰਦ ਕਰ ਦਿੱਤਾ ਗਿਆ ਸੀ ਅਤੇ ਸਾਰੇ ਪ੍ਰੋਟੋਕੋਲ ਪੂਰੇ ਕਰਨ ਤੋਂ ਬਾਅਦ, ਅਹਿਮਦਾਬਾਦ ਦੇ ਰਨਵੇਅ ਨੂੰ ਸ਼ਾਮ 5 ਵਜੇ ਤੋਂ ਸੀਮਤ ਉਡਾਣਾਂ ਲਈ ਖੋਲ੍ਹ ਦਿੱਤਾ ਗਿਆ ਸੀ।

ਬਲੈਕ ਬਾਕਸ ਦੀ ਬਰਾਮਦਗੀ

ਕੇਂਦਰੀ ਮੰਤਰੀ ਨੇ ਕਿਹਾ ਕਿ AAIB ਦੁਆਰਾ ਕੀਤੀ ਜਾ ਰਹੀ ਤਕਨੀਕੀ ਜਾਂਚ ਤੋਂ ਇੱਕ ਮਹੱਤਵਪੂਰਨ ਅਪਡੇਟ ਕੱਲ੍ਹ ਸ਼ਾਮ 5 ਵਜੇ ਦੇ ਕਰੀਬ ਮੌਕੇ ਤੋਂ ਬਲੈਕ ਬਾਕਸ ਦੀ ਬਰਾਮਦਗੀ ਹੈ। AAIB ਟੀਮ ਦਾ ਮੰਨਣਾ ਹੈ ਕਿ ਬਲੈਕ ਬਾਕਸ ਦੀ ਇਹ ਡੀਕੋਡਿੰਗ ਡੂੰਘੀ ਜਾਣਕਾਰੀ ਦੇਣ ਜਾ ਰਹੀ ਹੈ। ਹਾਦਸੇ ਦੀ ਪ੍ਰਕਿਰਿਆ ਦੌਰਾਨ ਜਾਂ ਹਾਦਸੇ ਤੋਂ ਪਹਿਲਾਂ ਦੇ ਪਲਾਂ ‘ਚ ਅਸਲ ਵਿੱਚ ਕੀ ਹੋਇਆ ਹੋਵੇਗਾ? ਇਹ ਜਾਣਕਾਰੀ ਬਲੈਕ ਬਾਕਸ ਰਾਹੀਂ ਵੀ ਉਪਲਬੱਧ ਹੋਵੇਗੀ। ਅਸੀਂ ਇਸ ਗੱਲ ਦੀ ਵੀ ਬੇਸਬਰੀ ਨਾਲ ਉਡੀਕ ਕਰ ਰਹੇ ਹਾਂ ਕਿ AAIB ਦੁਆਰਾ ਪੂਰੀ ਜਾਂਚ ਤੋਂ ਬਾਅਦ ਕੀ ਨਤੀਜਾ ਜਾਂ ਰਿਪੋਰਟ ਸਾਹਮਣੇ ਆਵੇਗੀ।

ਉਨ੍ਹਾਂ ਕਿਹਾ ਕਿ ਜਾਨ ਗੁਆਉਣ ਵਾਲੇ ਲੋਕਾਂ ਦੀਆਂ ਕਹਾਣੀਆਂ ਦੇਖ ਕੇ ਬਹੁਤ ਦੁੱਖ ਹੋਇਆ ਹੈ। ਅਸੀਂ ਏਅਰ ਇੰਡੀਆ ਨੂੰ ਨਿਰਦੇਸ਼ ਦਿੱਤੇ ਹਨ ਕਿ ਯਾਤਰੀਆਂ ਦੇ ਪਰਿਵਾਰਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾਵੇ। ਇੱਕ ਪਾਸੇ, ਡੀਐਨਏ ਟੈਸਟਿੰਗ ਵੀ ਚੱਲ ਰਹੀ ਹੈ ਤਾਂ ਜੋ ਲਾਸ਼ਾਂ ਦੀ ਪਛਾਣ ਕੀਤੀ ਜਾ ਸਕੇ ਅਤੇ ਸਬੰਧਤ ਪਰਿਵਾਰਾਂ ਨੂੰ ਦਿੱਤੀਆਂ ਜਾ ਸਕਣ।

Read More: Ahmedabad Plane Crash: ਅਹਿਮਦਾਬਾਦ ਜਹਾਜ਼ ਹਾਦਸੇ ‘ਚ ਇਕਲੌਤੇ ਬਚੇ ਯਾਤਰੀ ਨੇ ਦੱਸੀ ਅੱਖੀਂ ਦੇਖੀ ਘਟਨਾ

Scroll to Top