Punjab Vidhan Sabha

ਪੰਜਾਬ ਵਿਧਾਨ ਸਭਾ ਦਾ ਦੋ ਰੋਜ਼ਾ ਇਲਜਸ ਅੱਜ ਤੋਂ, ਕਈ ਅਹਿਮ ਬਿੱਲ ਹੋਣਗੇ ਪੇਸ਼

ਚੰਡੀਗੜ੍ਹ, 28 ਨਵੰਬਰ 2023: ਪੰਜਾਬ ਵਿਧਾਨ ਸਭਾ (Punjab Vidhan Sabha) ਦਾ ਇਜਲਾਸ ਮੰਗਲਵਾਰ ਯਾਨੀ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਸੁਪਰੀਮ ਕੋਰਟ ਵਿੱਚ ਪਿਛਲੇ ਇਜਲਾਸ ਨੂੰ ਜਾਇਜ਼ ਕਰਾਰ ਦਿੱਤੇ ਜਾਣ ਤੋਂ ਬਾਅਦ ਪੰਜਾਬ ਸਰਕਾਰ ਇਸ ਇਜਲਾਸ ਦੌਰਾਨ ਅਹਿਮ ਬਿੱਲਾਂ ਨੂੰ ਪੇਸ਼ ਕਰ ਸਕਦੀ ਹੈ। ਇਸ ਦੇ ਨਾਲ ਹੀ ਵਿਰੋਧੀ ਧਿਰ ਨੇ ਵੀ ਅੱਜ ਤੋਂ ਸ਼ੁਰੂ ਹੋ ਰਹੇ ਇਜਲਾਸ ਲਈ ਕਮਰ ਕੱਸ ਲਈ ਹੈ। ਵਿਰੋਧੀ ਧਿਰ ਨਸ਼ਿਆਂ, ਕਾਨੂੰਨ ਵਿਵਸਥਾ, ਨਾਜਾਇਜ਼ ਮਾਈਨਿੰਗ ਦੇ ਮੁੱਦਿਆਂ ‘ਤੇ ‘ਆਪ’ ਸਰਕਾਰ ਨੂੰ ਘੇਰਨ ਦੀ ਤਿਆਰੀ ਕੀਤੀ ਜਾ ਰਹੀ ਹੈ।

ਮੁੱਖ ਮੰਤਰੀ ਭਗਵੰਤ ਨੇ ਬੀਤੇ ਦਿਨ ਕਿਹਾ ਕਿ ਵਿਧਾਨ ਸਭਾ (Punjab Vidhan Sabha) ਦਾ ਇਜਲਾਸ ਸ਼ੁਰੂ ਹੋ ਰਿਹਾ ਹੈ, ਜਿਸ ਦੌਰਾਨ ਬਹੁਤ ਸਾਰੇ ਬਿੱਲ ਲੋਕਾਂ ਦੇ ਹੱਕ ‘ਚ ਲਿਆਂਦੇ ਜਾਣਗੇ | ਉਨ੍ਹਾਂ ਕਿਹਾ ਤੁਹਾਡੀ ਆਪਣੀ ਸਰਕਾਰ ਲੋਕ ਸੇਵਾ ‘ਚ ਪੂਰੀ ਮਿਹਨਤ ਨਾਲ ਲੱਗੀ ਹੋਈ ਹੈ । 1 ਨਵੰਬਰ ਨੂੰ ਖੁੱਲ੍ਹੀ ਬਹਿਸ ਵਿੱਚ ਸ਼ਾਮਲ ਨਾ ਹੋਣ ਤੋਂ ਬਾਅਦ ਵਿਰੋਧੀ ਧਿਰ ਦੇ ਆਗੂਆਂ ਅਤੇ ਸੀਐਮ ਭਗਵੰਤ ਮਾਨ ਪਹਿਲੀ ਵਾਰ ਸਾਹਮਣੇ ਹੋਣਗੇ।

Scroll to Top