ਚੰਡੀਗੜ੍ਹ, 28 ਸਤੰਬਰ 2023: ਚੀਨ ਦੇ ਹਾਂਗਜ਼ੂ ਵਿੱਚ ਚੱਲ ਰਹੀਆਂ 19ਵੀਆਂ ਏਸ਼ੀਆਈ ਖੇਡਾਂ ਦਾ ਅੱਜ 5ਵਾਂ ਦਿਨ ਹੈ। ਭਾਰਤੀ ਪੁਰਸ਼ ਤੈਰਾਕੀ ਟੀਮ 4×100 ਮੀਟਰ ਫਰੀ ਸਟਾਈਲ ਵਿੱਚ ਕੌਮੀ ਰਿਕਾਰਡ ਦੇ ਨਾਲ ਫਾਈਨਲ ਵਿੱਚ ਪਹੁੰਚ ਗਈ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਭਾਰਤੀ ਪੁਰਸ਼ ਟੀਮ ਨੇ 10 ਮੀਟਰ ਏਅਰ ਪਿਸਟਲ ‘ਚ ਦਿਨ ਦਾ ਪਹਿਲਾ ਸੋਨ ਤਮਗਾ ਜਿੱਤਿਆ।
ਸਰਬਜੀਤ ਸਿੰਘ, ਅਰਜੁਨ ਸਿੰਘ ਚੀਮਾ (Arjun Singh Cheema) ਅਤੇ ਸ਼ਿਵ ਨਰਵਾਲ ਦੀ ਤਿਕੜੀ ਨੇ ਇਸ ਈਵੈਂਟ ਵਿੱਚ 1734 ਸਕੋਰ ਕਰਕੇ ਸੋਨ ਤਮਗਾ ਜਿੱਤਿਆ। ਭਾਰਤੀ ਖਿਡਾਰੀਆਂ ਨੇ ਏਸ਼ੀਆਈ ਖੇਡਾਂ 2022 ਵਿੱਚ ਹੁਣ ਤੱਕ 6 ਸੋਨ, 8 ਚਾਂਦੀ ਅਤੇ 10 ਕਾਂਸੀ ਸਮੇਤ ਕੁੱਲ 24 ਤਮਗੇ ਜਿੱਤ ਹਨ।
ਭਾਰਤੀ ਤਿਕੜੀ ਨੇ ਕੁਆਲੀਫਿਕੇਸ਼ਨ ਵਿੱਚ ਕੁੱਲ 1734 ਅੰਕ ਬਣਾਏ, ਜੋ ਚੀਨੀ ਟੀਮ ਨਾਲੋਂ ਇੱਕ ਅੰਕ ਵੱਧ ਹਨ। ਚੀਨ ਨੂੰ ਚਾਂਦੀ ਜਦਕਿ ਵੀਅਤਨਾਮ (1730) ਨੂੰ ਕਾਂਸੀ ਦਾ ਤਗਮਾ ਮਿਲਿਆ।
ਸਰਬਜੋਤ ਨੇ 580, ਚੀਮਾ ਨੇ 578 ਅਤੇ ਨਰਵਾਲ ਨੇ 576 ਸਕੋਰ ਬਣਾਏ।