July 5, 2024 7:45 pm
Transfer policy

ਯੋਗੀ ਸਰਕਾਰ ਦੀ ਮੰਤਰੀ ਮੰਡਲ ਬੈਠਕ ‘ਚ ਤਬਾਦਲਾ ਨੀਤੀ 2024-25 ਨੂੰ ਮਨਜ਼ੂਰੀ

ਚੰਡੀਗੜ੍ਹ, 11 ਜੂਨ 2024: ਅੱਜ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੀ ਪ੍ਰਧਾਨਗੀ ‘ਚ ਹੋਈ ਮੰਤਰੀ ਮੰਡਲ ਦੀ ਬੈਠਕ ‘ਚ ਤਬਾਦਲਾ ਨੀਤੀ 2024-25 (Transfer policy)  ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਬੈਠਕ ਵਿੱਚ ਕੁੱਲ 41 ਪ੍ਰਸਤਾਵ ਰੱਖੇ ਗਏ ਹਨ।

ਯੂਪੀ ਮੰਤਰੀ ਮੰਡਲ ਬੈਠਕ ਵਿੱਚ ਬੁੰਦੇਲਖੰਡ ਖੇਤਰ ਦੇ 50 ਵਿੱਚੋਂ 26 ਪ੍ਰਾਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਜਿਸ ਦੀ ਕੁੱਲ ਲਾਗਤ 10858 ਕਰੋੜ ਰੁਪਏ ਹੈ। ਇਸ ‘ਚ 1394 ਕਰੋੜ ਰੁਪਏ ਦਾ ਵਾਧਾ ਹੋਇਆ ਹੈ। ਬੈਠਕ ਤੋਂ ਬਾਅਦ ਮੰਤਰੀ ਮੰਡਲ ਮੰਤਰੀ ਸੁਤੰਤਰ ਦੇਵ ਸਿੰਘ ਨੇ ਕਿਹਾ ਕਿ ਸਾਰੇ ਪ੍ਰਾਜੈਕਟ ਦੋ ਮਹੀਨਿਆਂ ਵਿੱਚ ਮੁਕੰਮਲ ਕਰ ਲਏ ਜਾਣਗੇ।

ਇਸਦੇ ਨਾਲ ਹੀ ਪ੍ਰਾਈਵੇਟ ਯੂਨੀਵਰਸਿਟੀਆਂ ਨੂੰ ਉਤਸ਼ਾਹਿਤ ਕਰਨਾ ਅਤੇ ਹਰ ਡਿਵੀਜ਼ਨ ਵਿੱਚ ਇੱਕ ਸਰਕਾਰੀ ਯੂਨੀਵਰਸਿਟੀ ਨੂੰ ਮਨਜ਼ੂਰੀ ਦਿੱਤੀ ਹੈ। ਮੁਰਾਦਾਬਾਦ ਯੂਨੀਵਰਸਿਟੀ ਦਾ ਨਾਂ ਗੁਰੂ ਜੰਭੇਸ਼ਵਰ ਯੂਨੀਵਰਸਿਟੀ ਰੱਖਿਆ ਗਿਆ ਹੈ। ਬਰੇਲੀ ਵਿੱਚ ਗਰੀਨ ਗਾਜ਼ੀਆਬਾਦ ਅਤੇ ਫਿਊਚਰ ਯੂਨੀਵਰਸਿਟੀ ਖੋਲ੍ਹੀ ਜਾਵੇਗੀ।

ਇਸਦੇ ਨਾਲ ਹੀ ਪ੍ਰਯਾਗਰਾਜ ਵਿੱਚ ਹੋਣ ਵਾਲੇ ਮਹਾਕੁੰਭ ਦੀਆਂ ਤਿਆਰੀਆਂ ਦੇ ਮੱਦੇਨਜ਼ਰ 2019 ਵਿੱਚ 3200 ਹੈਕਟੇਅਰ ਦੇ ਮੁਕਾਬਲੇ 2025 ਵਿੱਚ 4000 ਹੈਕਟੇਅਰ ਖੇਤਰ ਦਾ ਵਿਸਤਾਰ ਕੀਤਾ ਗਿਆ ਹੈ। ਨੋਇਡਾ ‘ਚ 500 ਬੈੱਡ ਦੇ ਹਸਪਤਾਲ ਨੂੰ ਮਿਲੀ ਮਨਜ਼ੂਰੀ। ਇਹ 15 ਏਕੜ ਜ਼ਮੀਨ ‘ਤੇ ਬਣਾਇਆ ਜਾਵੇਗਾ।

ਆਈਆਈਟੀ ਕਾਨਪੁਰ ਵਿੱਚ ਮੈਡੀਕਲ ਖੋਜ ਲਈ ਸਕੂਲ ਆਫ਼ ਮੈਡੀਕਲ ਰਿਸਰਚ ਐਂਡ ਟੈਕਨਾਲੋਜੀ ਬਣਾਇਆ ਜਾਵੇਗਾ। ਇਸ ਦੇ ਲਈ ਸੂਬਾ ਸਰਕਾਰ ਹਰ ਸਾਲ 10 ਕਰੋੜ ਰੁਪਏ ਦੇਵੇਗੀ। ਇਸ ਤਰ੍ਹਾਂ ਪੰਜ ਸਾਲਾਂ ਵਿੱਚ 50 ਕਰੋੜ ਰੁਪਏ ਦਿੱਤੇ ਜਾਣਗੇ। ਬਾਕੀ ਮੱਦਦ ਕੇਂਦਰ ਸਰਕਾਰ ਤੋਂ ਆਵੇਗੀ।