ਤਰਨ ਤਾਰਨ 12 ਮਈ 2023: ਰਾਹਗੀਰਾਂ ਨੂੰ ਜਾਗਰੂਕ ਕਰਨ ਦੇ ਲਈ ਤਰਨ ਤਾਰਨ ਟਰੈਫਿਕ ਪੁਲਿਸ (Traffic Police) ਵੱਲੋਂ ਬਾਈਪਾਸ ‘ਤੇ ਟਰੈਫਿਕ ਅਵੇਅਰਨੈਸ ਕੈਂਪ ਲਗਾਇਆ ਗਿਆ, ਜਿਸ ਵਿਚ ਟਰੈਫਿਕ ਪੁਲਿਸ ਦਾ ਸਹਿਯੋਗ ਐਨਐਸਯੂਆਈ ਵੱਲੋਂ ਕੀਤਾ ਗਿਆ | ਇਸ ਮੌਕੇ ਐਨਐਸਯੂਆਈ ਦੇ ਪੰਜਾਬ ਦੇ ਸੀਨੀਅਰ ਵਾਇਸ ਪ੍ਰਧਾਨ ਰਿਤਿਕ ਅਰੋੜਾ, ਟਰੈਫਿਕ ਪੁਲੀਸ ਦੇ ਉੱਚ ਅਧਿਕਾਰੀ ਅਤੇ ਤਰਨ ਤਾਰਨ ਟ੍ਰੈਫਿਕ ਪੁਲਿਸ ਇੰਚਾਰਜ ਬਲਜੀਤ ਕੌਰ ਵੱਲੋ ਮੋਟਰਸਾਈਕਲ ਸਵਾਰ ਰਾਹਗੀਰਾਂ ਨੂੰ ਹੈਲਮਟ ਵੰਡੇ ਗਏ|
ਉਨ੍ਹਾਂ ਨੇ ਲੋਕਾਂ ਨੂੰ ਅਵੇਅਰ ਕੀਤਾ ਗਿਆ ਬਾਕੀ ਲੋਕ ਸੜਕਾਂ ‘ਤੇ ਆਉਣ ਦਾ ਸਭ ਤੋਂ ਪਹਿਲਾਂ ਹੈਲਮਟ ਪਾ ਕੇ ਆਉਣ ਤਾਂ ਜੋ ਸੜਕ ਹਾਦਸਿਆਂ ਤੋਂ ਬਚਾਅ ਹੋ ਸਕੇ | ਇਸ ਮੌਕੇ ਰਿਤਿਕ ਅਰੋੜਾ ਨੇ ਕਿਹਾ ਕਿ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਟਰੈਫਿਕ ਪੁਲਿਸ ਦਾ ਸਾਥ ਦੇਣਾ ਪਵੇਗਾ,ਤਾਂ ਜੋ ਲੋਕ ਜਾਗਰੂਕ ਹੋ ਸਕਣ ਅਤੇ ਸੜਕ ਹਾਦਸਿਆਂ ਤੋਂ ਬਚਾਅ ਹੋ ਸਕੇ|
ਇਸ ਮੌਕੇ ਥਾਣਾ ਸਿਟੀ ਦੇ ਪ੍ਰਭਾਰੀ ਸਾਗਰ ਬਣਵਾਲ ਬਰਨਾਲਾ ਅਤੇ ਟਰੈਫਿਕ ਪੁਲਿਸ (Traffic Police)ਤਰਨਤਾਰਨ ਦੀ ਇੰਚਾਰਜ ਬਲਜੀਤ ਕੌਰ ਨੇ ਕਿਹਾ ਕਿ ਐਨਐਸਯੂਆਈ ਪੰਜਾਬ ਦੇ ਸੀਨੀਅਰ ਵਾਇਸ ਪ੍ਰਧਾਨ ਰਿਤਿਕ ਅਰੋੜਾ ਦੇ ਨਾਲ ਮਿਲ ਕੇ ਟਰੈਫਿਕ ਅਵੇਅਰਨੈਸ ਕੈਂਪ ਲਗਾਇਆ ਗਿਆ ਹੈ | ਇਸਦੇ ਨਾਲ ਹੀ ਹੈਲਮਟ ਮੋਟਰ ਸਾਇਕਲ ਸਵਾਰ ਰਾਹਗੀਰਾਂ ਨੂੰ ਦਿੱਤੇ ਗਏ ਹਨ। ਤਾਂ ਕਿ ਕਿਸੇ ਦਾ ਜਾਨੀ ਨੁਕਸਾਨ ਨਾ ਹੋ ਸਕੇ ਅਤੇ ਟ੍ਰੈਫਿਕ ਪੁਲਿਸ ਵੱਲੋਂ ਲਗਾਤਾਰ ਇਸ ਤਰੀਕੇ ਦੇ ਉਪਰਾਲੇ ਕੀਤੇ ਜਾਣਗੇ ਲੋਕ ਟਰੈਫਿਕ ਸਬੰਧੀ ਜਾਗਰੂਕ ਰਹਿਣ।