ਸ੍ਰੀ ਮੁਕਤਸਰ ਸਾਹਿਬ, 15 ਜੁਲਾਈ 2023: ਸ੍ਰੀ ਮੁਕਤਸਰ ਸਾਹਿਬ ਥਾਣਾ ਸਿਟੀ ਦੇ ਅੰਦਰ ਅੱਜ ਵਪਾਰ ਮੰਡਲ ਦੀ ਅਗਵਾਈ ਵਿਚ ਦੁਕਾਨਦਾਰਾਂ ਨੇ ਦੁਕਾਨਾਂ ਬੰਦ ਕਰਕੇ ਬੀਤੀ ਰਾਤ ਪੁਲਿਸ ਦੀ ਹੋਈ ਕਾਰਵਾਈ ਦੇ ਵਿਰੁੱਧ ਧਰਨਾ (Protest) ਦੇ ਕੇ ਜ਼ੋਰਦਾਰ ਨਾਅਰੇਬਾ਼ਜੀ ਕੀਤੀੇ। ਥਾਣਾ ਸਿਟੀ ਅੰਦਰ ਧਰਨੇ ‘ਤੇ ਬੈਠੇ ਵਪਾਰੀਆਂ ਨੇ ਦੱਸਿਆ ਕਿ ਬੀਤੀ ਰਾਤ ਪੁਲਿਸ ਨੇ ਇੱਕ ਵਪਾਰੀ ਜਿਸਦੀ ਕਿ ਹੋਲਸੇਲ ਦੀ ਦੁਕਾਨ ਸਦਰ ਬਜ਼ਾਰ ਵਿੱਚ ਹੈ, ਉਸਨੂੰ ਉਸ ਸਮੇਂ ਥਾਣੇ ਲਿਆਂਦਾ ਜਦੋਂ ਉਹ ਬਜ਼ਾਰ ਵਿੱਚ ਦੁਕਾਨ ਦੀ ਉਗਰਾਹੀ ਕਰ ਰਿਹਾ ਸੀ।
ਪੁਲਿਸ ਨੇ ਕਥਿਤ ਤੌਰ ‘ਤੇ ਦੋਸ਼ ਲਾਏ ਕਿ ਇਹ ਵਿਅਕਤੀ ਜੂਆ ਖੇਡਦਾ ਹੈ, ਪਰ ਜਦੋਂ ਵਪਾਰੀ ਸਾਥੀ ਉਸ ਲਈ ਥਾਣਾ ਸਿਟੀ ਪਹੁੰਚੇ ਤਾਂ ਇਸ ਵਿਅਕਤੀ ਨੂੰ ਕਥਿਤ ਤੌਰ ‘ਤੇ ਬਿਨਾਂ ਕਿਸੇ ਜ਼ੁਰਮ ਦੇ ਹਵਾਲਾਤ ਵਿੱਚ ਬੰਦ ਕਰ ਦਿੱਤਾ ਗਿਆ। ਵਪਾਰ ਮੰਡਲ ਦੇ ਲੋਕਾਂ ਦਾ ਕਹਿਣਾ ਕਿ ਪੁਲਿਸ ਨੇ ਰਾਤ ਸਮੇਂ ਇਸ ਵਪਾਰੀ ਨੂੰ ਭਾਵੇ ਛੱਡ ਦਿੱਤਾ ਪਰ ਇਸ ਵਪਾਰੀ ਅਤੇ ਇਸਦੀ ਹਮਾਇਤ ‘ਤੇ ਆਏ ਵਪਾਰੀਆਂ ਨਾਲ ਦੁਰਵਿਹਾਰ ਕੀਤਾ |
ਜਿਸ ਉਪਰੰਤ ਉਨਾਂ ਅੱਜ ਵਪਾਰ ਮੰਡਲ ਵੱਲੋਂ ਦੁਕਾਨਾਂ ਬੰਦ ਕਰਕੇ ਇਹ ਪ੍ਰਦਰਸ਼ਨ (Protest) ਕੀਤਾ ਹੈ । ਇਸ ਦੌਰਾਨ ਹੀ ਮੌਕੇ ‘ਤੇ ਪਹੁੰਚ ਥਾਣਾ ਸਿਟੀ ਦੇ ਐਸਐਚਓ ਵਰੁਣ ਮੱਟੂ ਨੇ ਵਪਾਰੀਆਂ ਦੇ ਸਾਹਮਣੇ ਇਹ ਮੰਨਿਆ ਕਿ ਬੀਤੀ ਰਾਤ ਵਿਅਕਤੀ ਨੂੰ ਗਲਤੀ ਨਾਲ ਪੁਲਿਸ ਲੈ ਆਈ, ਅੱਗੇ ਤੋਂ ਅਜਿਹਾ ਨਹੀਂ ਹੋਵੇਗਾ | ਜਿਸ ਉਪਰੰਤ ਇਹ ਰੋਸ਼ ਪ੍ਰਦਰਸ਼ਨ ਖ਼ਤਮ ਹੋਇਆ।