ਚੰਡੀਗੜ੍ਹ,16 ਜੂਨ 2023: ਕਰਨਾਟਕ ਦੇ ਕਲਬੁਰਗੀ ‘ਚ ਗੈਰ-ਕਾਨੂੰਨੀ ਢੰਗ ਨਾਲ ਰੇਤ (Illegal Sand Mining) ਲੈ ਕੇ ਜਾ ਰਹੇ ਟਰੈਕਟਰ ਨੇ ਇਕ ਪੁਲਿਸ ਮੁਲਾਜ਼ਮ ਨੂੰ ਦਰੜ ਦਿੱਤਾ, ਇਸ ਹਾਦਸੇ ਵਿੱਚ ਉਕਤ ਪੁਲਿਸ ਮੁਲਾਜ਼ਮ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲਿਸ ਨੇ ਮਾਮਲਾ ਦਰਜ ਕਰਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਖਬਰ ਮੁਤਾਬਕ ਘਟਨਾ ਕਲਬੁਰਗੀ ਦੇ ਜੇਵਰਗੀ ਤਾਲੁਕ ਦੇ ਨਰਾਇਣਪੁਰ ਇਲਾਕੇ ਦੀ ਹੈ।
ਨੇਲੋਗੀ ਥਾਣੇ ਦਾ ਇੱਕ ਪੁਲਿਸ ਮੁਲਾਜ਼ਮ ਨਰਾਇਣਪੁਰ ਵਿੱਚ ਡਿਊਟੀ ‘ਤੇ ਸੀ। ਇਸ ਦੌਰਾਨ ਨਜਾਇਜ਼ ਢੰਗ ਨਾਲ ਰੇਤ ਲੈ ਕੇ ਜਾ ਰਿਹਾ ਇਕ ਟਰੈਕਟਰ ਪੁਲਸ ਮੁਲਾਜ਼ਮ ਨੂੰ ਆਉਂਦਾ ਦੇਖਿਆ ਗਿਆ। ਜਦੋਂ ਪੁਲਿਸ ਮੁਲਾਜ਼ਮ ਨੇ ਟਰੈਕਟਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਟਰੈਕਟਰ ਚਾਲਕ ਪੁਲਿਸ ਮੁਲਾਜ਼ਮ ਦੇ ਉਪਰ ਟਰੈਕਟਰ ਚੜਾ ਦਿੱਤਾ । ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਦੂਜੇ ਪਾਸੇ ਕਰਨਾਟਕ ਸਰਕਾਰ ਦੇ ਮੰਤਰੀ ਪ੍ਰਿਯਾਂਕ ਖੜਗੇ ਨੇ ਕਿਹਾ ਕਿ ’ਮੈਂ’ਤੁਸੀਂ ਪਹਿਲਾਂ ਹੀ ਪੁਲਿਸ ਵਿਭਾਗ ਨੂੰ ਗੈਰ-ਕਾਨੂੰਨੀ ਰੇਤ ਮਾਈਨਿੰਗ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਮਾਮਲੇ ਵਿੱਚ ਇਨਸਾਫ਼ ਹੋਵੇਗਾ।