T-20

ਭਾਰਤ-ਆਸਟ੍ਰੇਲੀਆ ਵਿਚਾਲੇ ਤੀਜਾ ਟੀ-20 ਮੈਚ ਅੱਜ, ਸਟੀਵ ਸਮਿਥ ਤੇ ਜ਼ੈਂਪਾ ਆਸਟ੍ਰੇਲੀਆ ਪਰਤੇ

ਚੰਡੀਗੜ੍ਹ, 28 ਨਵੰਬਰ 2023: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਟੀ-20 (T-20) ਸੀਰੀਜ਼ ਦਾ ਤੀਜਾ ਮੈਚ ਮੰਗਲਵਾਰ ਨੂੰ ਗੁਹਾਟੀ ਦੇ ਬਾਰਸਾਪਾਰਾ ਕ੍ਰਿਕਟ ਸਟੇਡੀਅਮ ‘ਚ ਖੇਡਿਆ ਜਾਵੇਗਾ। ਮੈਚ ਸ਼ਾਮ 7 ਵਜੇ ਸ਼ੁਰੂ ਹੋਵੇਗਾ ਅਤੇ ਟਾਸ ਸ਼ਾਮ 6:30 ਵਜੇ ਹੋਵੇਗਾ। ਭਾਰਤੀ ਟੀਮ 5 ਮੈਚਾਂ ਦੀ ਸੀਰੀਜ਼ ‘ਚ 2-0 ਨਾਲ ਅੱਗੇ ਹੈ। ਅੱਜ ਭਾਰਤੀ ਟੀਮ ਆਪਣੀ ਬੜ੍ਹਤ ਨੂੰ ਲੜੀ ਜਿੱਤ ਵਿੱਚ ਬਦਲਣ ਦੇ ਇਰਾਦੇ ਨਾਲ ਉਤਰੇਗੀ।

ਭਾਰਤ ਖ਼ਿਲਾਫ਼ ਖੇਡੀ ਜਾ ਰਹੀ 5 ਮੈਚਾਂ ਦੀ ਟੀ- (T-20) ਸੀਰੀਜ਼ ਦੇ ਆਖਰੀ ਤਿੰਨ ਮੈਚਾਂ ਲਈ ਆਸਟ੍ਰੇਲੀਆ ‘ਚ ਕਈ ਬਦਲਾਅ ਕੀਤੇ ਗਏ ਹਨ। ਸਟੀਵ ਸਮਿਥ ਅਤੇ ਐਡਮ ਜ਼ੈਂਪਾ ਗੁਹਾਟੀ ‘ਚ ਤੀਜੇ ਟੀ-20 ਮੈਚ ਤੋਂ ਪਹਿਲਾਂ ਹੀ ਆਸਟ੍ਰੇਲੀਆ ਪਰਤ ਚੁੱਕੇ ਹਨ। ਵਿਸ਼ਵ ਕੱਪ 2023 ਵਿੱਚ ਆਸਟਰੇਲੀਆ ਦੀ ਜੇਤੂ ਟੀਮ ਦਾ ਹਿੱਸਾ ਰਹੇ ਛੇ ਖਿਡਾਰੀਆਂ ਨੂੰ ਪਿਛਲੇ ਤਿੰਨ ਮੈਚਾਂ ਵਿੱਚ ਆਰਾਮ ਦਿੱਤਾ ਗਿਆ ਹੈ।

ਵਿਕਟਕੀਪਰ-ਬੱਲੇਬਾਜ਼ ਜੋਸ਼ ਫਿਲਿਪ ਅਤੇ ਬੇਨ ਮੈਕਡਰਮੋਟ ਟੀਮ ਵਿਚ ਸ਼ਾਮਲ ਹੋਏ ਹਨ। ਇਹ ਦੋਵੇਂ ਅੱਜ ਰਾਤ ਖੇਡੇ ਜਾਣ ਵਾਲੇ ਤੀਜੇ ਟੀ-20 ਲਈ ਉਪਲਬਧ ਹਨ। ਉਥੇ ਹੀ ਬੇਨ ਡਵਾਰਸ਼ੁਇਸ ਅਤੇ ਸਪਿਨਰ ਕ੍ਰਿਸ ਗ੍ਰੀਨ ਚੌਥੇ ਮੈਚ ਤੋਂ ਪਹਿਲਾਂ ਰਾਏਪੁਰ ‘ਚ ਟੀਮ ਨਾਲ ਜੁੜਨਗੇ।

Scroll to Top