July 7, 2024 7:25 pm
Police

ਹਰਿਆਣਾ ਮਹਿਲਾ ਪੁਲਿਸ ਦੀ ਟੀਮ ਨੇ ਜ਼ਿਲ੍ਹਿਆਂ ਦੇ ਸਕੂਲਾਂ, ਕਾਲਜਾਂ ‘ਚ ਵੱਖ-ਵੱਖ ਸੈਸ਼ਨ ਲਗਾ ਕੇ ਕੀਤਾ ਜਾਗਰੂਕ

ਚੰਡੀਗੜ੍ਹ, 18 ਨਵੰਬਰ 2023: ਹਰਿਆਣਾ ਪੁਲਿਸ ਡਾਇਰੈਕਟਰ ਜਰਨਲ ਸ਼ਤਰੂਜੀਤ ਕਪੂਰ ਨੇ ਕਿਹਾ ਕਿ ਮਹਿਲਾਵਾਂ ਪ੍ਰਤੀ ਸਮਾਜ ਨੂੰ ਹੋਰ ਵੱਧ ਸਮਾਵੇਸ਼ੀ ਅਤੇ ਨਿਰਪੱਖ ਬਣਾਉਣ ਦੇ ਮੰਤਵ ਨਾਲ ਹਰਿਆਣਾ ਮਹਿਲਾ ਪੁਲਿਸ (Police) ਕਰਮਚਾਰੀਆਂ ਦੀ ਟੀਮ ਵੱਲੋਂ ਜ਼ਿਲ੍ਹਿਆਂ ਦੇ ਸਕੂਲਾਂ, ਕਾਲਜਾਂ ਅਤੇ ਹੋਰ ਸੰਸਥਾਵਾਂ ਵਿਚ ਲਿੰਗ ਸੰਵਦੀਕਰਣ ਨੂੰ ਲੈ ਕੇ ਵੱਖ-ਵੱਖ ਸੈਸ਼ਨ ਲਗਾਉਂਦੇ ਹੋਏ ਉਨ੍ਹਾਂ ਨੂੰ ਜਾਗਰੂਕ ਕੀਤਾ ਜਾਵੇਗਾ| ਇਸ ਲਈ ਹਰੇਕ ਜ਼ਿਲ੍ਹਾ ਵਿਚ ਮਹਿਲਾ ਕਰਮਚਾਰੀਆਂ ਦੀ ਸਿੱਖਿਅਤ ਅਤੇ ਤਜੁਰਬਾਕਾਰੀ ਟੀਮ ਦੀ ਫੀਲਡ ਵਿਚ ਡਿਊਟੀ ਲਗਾਈ ਜਾਵੇਗੀ|

ਉਨ੍ਹਾਂ ਦੱਸਿਆ ਕਿ ਸਮਾਜ ਵਿਚ ਮਹਿਲਾਵਾਂ ਤੇ ਪੁਰਖਾਂ ਵਿਚ ਇਕ ਦੂਜੇ ਦੇ ਪ੍ਰਤੀ ਆਦਰ ਤੇ ਸਨਮਾਨ ਦੀ ਭਾਵਨਾ ਨੂੰ ਜੋਰ ਦੇਣ ਲਈ ਹਰਿਆਣਾ ਪੁਲਿਸ ਵੱਲੋਂ ਲਿੰਗ ਸੰਵੇਦੀ ਪ੍ਰੋਗ੍ਰਾਮਾਂ ਦੀ ਰੂਪ-ਰੇਖਾ ਤਿਆਰ ਕੀਤੀ ਗਈ ਹੈ| ਇਸ ਦੌਰਾਨ ਸੂਬੇ ਦੇ ਹਰੇਕ ਜਿਲੇ ਵਿਚ ਤਜੁਰਬੇਕਾਰ ਸਿੱਖਿਅਤ ਮਹਿਲਾ ਪੁਲਿਸਕਰਮੀ ਸਕੂਲਾਂ, ਕਾਲਜਾਂ ਅਤੇ ਹੋਰ ਸੰਸਥਾਨਾਂ ਵਿਚ ਜਾ ਕੇ ਲੈਂਗਿਕ ਸੰਵੇਦਨਸ਼ੀਲਤਾ ਨਾਲ ਸਬੰਧਤ ਨੀਤੀਆਂ ਅਤੇ ਪ੍ਰਕਿਆਵਾਂ ਸਮੇਤ ਗੁਡ ਟਚ ਅਤੇ ਬੈਡ ਟਚ ਬਾਰੇ ਜਾਣਕਾਰੀ ਦੇਵੇਗੀ ਤਾਂ ਜੋ ਉਹ ਲਿੰਗ ਆਧਾਰਿਤ ਮੁੱਦਿਆਂ ਬਾਰੇ ਵਿਚ ਜਾਗਰੂਕ ਹੋਵੇ ਅਤੇ ਸਾਰੀਆਂ ਨੂੰ ਸੁਰੱਖਿਅਤ ਤੇ ਸਮਾਵੇਸ਼ੀ ਮਾਹੌਲ ਮਿਲੇ|

ਇਸ ਦੇ ਨਾਲ ਹੀ ਟੀਮ ਸੰਸਥਾਵਾਂ ਵਿਚ ਮਹਿਲਾਵਾਂ ਨਾਲ ਸੰਪਰਕ ਵਿਚ ਰਹੇਗੀ ਤਾਂ ਜੋ ਮਹਿਲਾਵਾਂ ਬਿਨਾਂ ਡਰੇ ਆਪਣੀ ਸਮੱਸਿਆਵਾਂ ਨੂੰ ਉਨ੍ਹਾਂ ਨਾਲ ਸਾਂਝਾ ਕਰ ਸਕਨਗੀਆਂ| ਇਸ ਪਹਿਲ ਰਾਹੀਂ ਮਹਿਲਾਵਾਂ ਨੂੰ ਇਕ ਪਲੇਟਫਾਰਮ ਦੇਣ ਦਾ ਯਤਨ ਕੀਤਾ ਜਾ ਰਿਹਾ ਹੈ ਤਾਂ ਜੋ ਉਨ੍ਹਾਂ ਵਿਚ ਸੁਰੱਖਿਆ ਨੂੰ ਲੈਕੇ ਭਰੋਸੇ ਦੀ ਭਾਵਨਾ ਵੱਧੇ| ਇਸ ਦੌਰਾਨ ਸਕੂਲਾਂ ਅਤੇ ਕਾਲਜਾਂ ਦੇ ਬਾਹਰ ਛੇੜਛਾੜ ਕਰਨ ਵਾਲੇ ਸ਼ਰਾਰਤੀ ਅਨਸਰਾਂ ‘ਤੇ ਵੀ ਪੁਲਿਸ ਦੀ ਸਖਤ ਨਜਰ ਰਹੇਗੀ|

ਡੀਆਈਜੀ ਮਹਿਲਾ ਸੁਰੱਖਿਆ ਨਾਜਨੀਨ ਭਸੀਨ ਨੇ ਦੱਸਿਆ ਕਿ ਮਹਿਲਾਵਾਂ ਦੇ ਵਿਰੁੱਧ ਅਪਰਾਧ ਨੂੰ ਰੋਕਣ ਲਈ ਪੂਰੇ ਸੂਬੇ ਵਿਚ 25 ਕੰਪਨੀਟਾਂ ਦੀ ਤੈਨਾਤੀ ਕੀਤੀ ਗਈ ਹੈ ਅਤੇ ਜਨਤਕ ਥਾਂਵਾਂ, ਪਬਲਿਕ ਟਰਾਂਸਪੋਰਟ ਅਤੇ ਛੇੜਛਾੜ ਵਾਲੇ ਹਾਟਸਪਾਟ ਖੇਤਰਾਂ ਵਿਚ ਰੈਗੂਲਰ ਤੌਰ ‘ਤੇ ਆਪਰੇਸ਼ਨ ਦੁਰਗਾ ਚਲਾਇਆ ਜਾ ਰਿਹਾ ਹੈ|

ਇਸ ਤੋਂ ਇਲਾਵਾ, ਸੂਬੇ ਵਿਚ ਮਹਿਲਾਵਾਂ ਦੀ ਸੁਰੱਖਿਆ ਯਕੀਨੀ ਕਰਨ ਲਈ 46 ਪੈਟ੍ਰੋਲਿੰਗ ਵਾਹਨ ਵੱਖ ਤੋਂ ਲਗਾਇਆ ਗਿਆ ਹੈ| ਇਸ ਦੇ ਨਾਲ ਹੀ ਉਨ੍ਹਾਂ ਦਸਿਆ ਕਿ ਸੂਬੇ ਵਿਚ 33 ਮਹਿਲਾ ਪੁਲਿਸ (Police) ਥਾਣੇ ਸਥਾਪਿਤ ਕੀਤੇ ਗਏ ਹਨ| ਇੰਨ੍ਹਾਂ ਮਹਿਲਾ ਥਾਣਿਆਂ ‘ਤੇ ਪੀੜਿਤ ਮਹਿਲਾਵਾਂ ਦੇ ਕਾਨੂੰਨੀ ਮਾਰਗਦਰਸ਼ਨ ਲਈ ਹਰਿਆਣਾ ਕਾਨੂੰਨੀ ਸੇਵਾਵਾਂ ਐਥਾਰਿਟੀ ਵੱਲੋਂ ਮੁਫਤ ਕਾਨੂੰਨੀ ਮੱਦਦ ਮਹੱਈਆ ਕਰਵਾਈ ਜਾਂਦੀ ਹੈ| ਹਰੇਕ ਮਹਿਲਾ ਥਾਣੇ ‘ਤੇ ਸਲਾਹ ਕੇਂਦਰ ਵੀ ਤਿਆਰ ਕੀਤੇ ਗਏ ਹਨ ਜਿੱਥੇ ਮਹਿਲਾਵਾਂ ਬਿਨਾਂ ਝਿਝਕੇ ਆਪਣੀ ਗੱਲ ਰੱਖਦੇ ਹੋਏ ਮਾਰਗਦਰਸ਼ਨ ਲੈ ਸਕਦੀ ਹੈ|