Taliban

ਅੱਤਵਾਦੀ ਸੰਗਠਨ ਟੀਟੀਪੀ ਨਾਲ ਨਜਿੱਠਣ ਲਈ ਪਾਕਿਸਤਾਨ ਦੀ ਮਦਦ ਕਰੇਗਾ ਤਾਲਿਬਾਨ

ਚੰਡੀਗੜ੍ਹ, 23 ਫ਼ਰਵਰੀ 2023: ਪਾਕਿਸਤਾਨ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਟੀਟੀਪੀ ਦੇ ਹਮਲਿਆਂ ਅਤੇ ਅਫਗਾਨਿਸਤਾਨ (Taliban) ਅਤੇ ਪਾਕਿਸਤਾਨ ਦੀ ਮੁੱਖ ਸਰਹੱਦ ‘ਤੇ ਲਗਾਤਾਰ ਗੋਲੀਬਾਰੀ ਦੇ ਕਾਰਨ ਦਹਿਸ਼ਤ ਵਿਚ ਹੈ। ਇਸ ਦੌਰਾਨ ਅਫਗਾਨ ਤਾਲਿਬਾਨ ਦੇ ਨੇਤਾਵਾਂ ਨੇ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.) ਦੇ ਅੱਤਵਾਦੀਆਂ ਨਾਲ ਨਜਿੱਠਣ ਲਈ ਪਾਕਿਸਤਾਨ ਦੀ ਮਦਦ ਕਰਨ ਦਾ ਵਾਅਦਾ ਕੀਤਾ ਹੈ। ਦੋਵਾਂ ਦੇਸ਼ਾਂ ਵਿਚਾਲੇ ਇਹ ਸਮਝੌਤਾ ਰੱਖਿਆ ਮੰਤਰੀ ਖਵਾਜਾ ਮੁਹੰਮਦ ਆਸਿਫ ਦੀ ਅਗਵਾਈ ਵਾਲੇ ਉੱਚ ਪੱਧਰੀ ਪਾਕਿਸਤਾਨੀ ਵਫਦ ਦੇ ਇਕ ਦਿਨਾ ਦੌਰੇ ਦੌਰਾਨ ਹੋਇਆ ਹੈ ।

ਦਰਅਸਲ, ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਪਾਕਿਸਤਾਨ ਨੂੰ ਵੀ ਗੰਭੀਰ ਸੁਰੱਖਿਆ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਵਿੱਚ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਦੇ ਹਮਲੇ ਪ੍ਰਮੁੱਖ ਹਨ। ਇਸ ਮੁੱਦੇ ‘ਤੇ ਅਫਗਾਨਿਸਤਾਨ ਅਤੇ ਪਾਕਿਸਤਾਨ ਦੇ ਸਬੰਧ ਵੀ ਵਿਗੜ ਰਹੇ ਸਨ। ਸੁਰੱਖਿਆ ਚੁਣੌਤੀਆਂ ਦਾ ਸਾਹਮਣਾ ਕਰਦੇ ਹੋਏ ਦੇਸ਼ ਦੇ ਰੱਖਿਆ ਮੰਤਰੀ ਖਵਾਜਾ ਮੁਹੰਮਦ ਆਸਿਫ ਦੀ ਅਗਵਾਈ ‘ਚ ਇਕ ਉੱਚ ਪੱਧਰੀ ਪਾਕਿਸਤਾਨੀ ਵਫਦ ਬੁੱਧਵਾਰ ਨੂੰ ਕਾਬੁਲ ਪਹੁੰਚਿਆ ਸੀ ।

ਵਫ਼ਦ ਨੇ ਤਾਲਿਬਾਨ (Taliban) ਸ਼ਾਸਨ ਦੇ ਕਾਰਜਕਾਰੀ ਉਪ ਪ੍ਰਧਾਨ ਮੰਤਰੀ ਮੁੱਲਾ ਅਬਦੁਲ ਗਨੀ ਬਰਾਦਰ, ਰੱਖਿਆ ਮੰਤਰੀ ਮੌਲਵੀ ਮੁਹੰਮਦ ਯਾਕੂਬ ਮੁਜਾਹਿਦ, ਗ੍ਰਹਿ ਮੰਤਰੀ ਸਿਰਾਜੁਦੀਨ ਹੱਕਾਨੀ ਅਤੇ ਵਿਦੇਸ਼ ਮੰਤਰੀ ਅਮੀਰ ਖਾਨ ਮੁਤਾਕੀ ਨਾਲ ਮੁਲਾਕਾਤ ਕੀਤੀ ਅਤੇ ਅੱਤਵਾਦ ਵਿਰੋਧੀ ਉਪਾਵਾਂ ਸਮੇਤ ਸੁਰੱਖਿਆ ਨਾਲ ਸਬੰਧਤ ਮੁੱਦਿਆਂ ‘ਤੇ ਚਰਚਾ ਕੀਤੀ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਵੀ ਇਸ ਦੀ ਜਾਣਕਾਰੀ ਦਿੱਤੀ ਹੈ।

Scroll to Top