Bajrang Punia

ਕੁਸ਼ਤੀ ਸੰਘ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਦੇ ਅਸਤੀਫੇ ਤੱਕ ਜਾਰੀ ਰਹੇਗਾ ਧਰਨਾ: ਬਜਰੰਗ ਪੂਨੀਆ

ਚੰਡੀਗੜ੍ਹ, 19 ਜਨਵਰੀ 2023: ਬੁੱਧਵਾਰ (18 ਜਨਵਰੀ) ਨੂੰ ਭਾਰਤੀ ਕੁਸ਼ਤੀ ਵਿੱਚ ਅਚਾਨਕ ਇੱਕ ਮੁੱਦੇ ਨੇ ਜ਼ੋਰ ਫੜ ਲਿਆ । ਵਿਨੇਸ਼ ਫੋਗਾਟ, ਬਜਰੰਗ ਪੂਨੀਆ (Bajrang Punia) ਸਮੇਤ 30 ਦੇ ਕਰੀਬ ਪਹਿਲਵਾਨ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਖ਼ਿਲਾਫ਼ ਦਿੱਲੀ ਦੇ ਜੰਤਰ-ਮੰਤਰ ‘ਤੇ ਧਰਨੇ ‘ਤੇ ਬੈਠੇ। ਕੁਸ਼ਤੀ ਸੰਘ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਅਤੇ ਕਈ ਕੋਚਾਂ ‘ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਾਏ ਗਏ ਸਨ। ਇਸ ਤੋਂ ਬਾਅਦ ਦੋਵਾਂ ਧਿਰਾਂ ਵੱਲੋਂ ਇਲਜ਼ਾਮਾਂ ਤੇ ਜਵਾਬੀ ਦੋਸ਼ਾਂ ਦਾ ਦੌਰ ਸ਼ੁਰੂ ਹੋ ਗਿਆ। ਹੁਣ ਖੇਡ ਮੰਤਰਾਲੇ ਨੇ ਇਸ ਮਾਮਲੇ ‘ਚ ਭਾਰਤੀ ਕੁਸ਼ਤੀ ਮਹਾਸੰਘ ਤੋਂ ਜਵਾਬ ਮੰਗਿਆ ਹੈ।

ਇਸ ਦੌਰਾਨ ਪਹਿਲਵਾਨ ਬਜਰੰਗ ਪੂਨੀਆ ਨੇ ਕਿਹਾ, “ਜੇਕਰ ਸ਼ੁੱਕਰਵਾਰ (20 ਜਨਵਰੀ) ਤੱਕ ਫੈਡਰੇਸ਼ਨ ਨੂੰ ਭੰਗ ਨਹੀਂ ਕੀਤਾ ਜਾਂਦਾ ਹੈ, ਤਾਂ ਅਸੀਂ ਕੁਸ਼ਤੀ ਸੰਘ ਦੇ ਪ੍ਰਧਾਨ ਵਿਰੁੱਧ ਐਫਆਈਆਰ ਦਰਜ ਕਰਵਾਵਾਂਗੇ। ਇਸ ਦੇ ਨਾਲ ਹੀ ਜਦੋਂ ਤੱਕ ਸਾਨੂੰ ਇਨਸਾਫ਼ ਨਹੀਂ ਮਿਲਦਾ ਅਸੀਂ ਧਰਨੇ ‘ਤੇ ਬੈਠੇ ਰਹਾਂਗੇ।

ਖੇਡ ਮੰਤਰਾਲੇ ਨਾਲ ਮੀਟਿੰਗ ਤੋਂ ਬਾਅਦ ਬਜਰੰਗ ਪੂਨੀਆ (Bajrang Punia) , ਵਿਨੇਸ਼ ਫੋਗਾਟ ਅਤੇ ਸਾਕਸ਼ੀ ਮਲਿਕ ਨੇ ਮੀਡੀਆ ਨਾਲ ਗੱਲਬਾਤ ਕੀਤੀ। ਪਹਿਲਵਾਨਾਂ ਨੇ ਕਿਹਾ ਕਿ ਉਹ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਦੇ ਅਸਤੀਫੇ ਤੱਕ ਜਾਰੀ ਰਹਿਣਗੇ। ਪਹਿਲਵਾਨਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਜਦੋਂ ਤੱਕ ਕਾਰਵਾਈ ਨਹੀਂ ਹੁੰਦੀ ਉਦੋਂ ਤੱਕ ਹੜਤਾਲ ਜਾਰੀ ਰਹੇਗੀ।

ਉਨ੍ਹਾਂ ਨੇ ਕਿਹਾ ਕਿ ਅਸੀਂ ਖੇਡ ਮੰਤਰਾਲੇ ਦੇ ਭਰੋਸੇ ਤੋਂ ਖੁਸ਼ ਨਹੀਂ । ਉਨ੍ਹਾਂ ਨੂੰ ਖੇਡ ਮੰਤਰਾਲੇ ਵਲੋਂ ਕੋਈ ਤਸੱਲੀਬਖਸ਼ ਜਵਾਬ ਨਹੀਂ ਮਿਲਿਆ। ਅਸੀਂ ਠੋਸ ਕਾਰਵਾਈ ਚਾਹੁੰਦੇ ਹਾਂ |ਅਸੀਂ ਇਸ ਆਸ ਵਿੱਚ ਬੈਠੇ ਹਾਂ ਕਿ ਸਾਨੂੰ ਇਨਸਾਫ਼ ਮਿਲੇਗਾ। ਸਮੁੱਚੀ ਪਹਿਲਵਾਨ ਯੂਨੀਅਨ ਨੂੰ ਭੰਗ ਕੀਤਾ ਜਾਵੇ, ਜਦੋਂ ਤੱਕ ਯੂਨੀਅਨ ਭੰਗ ਨਹੀਂ ਹੁੰਦੀ ਅਸੀਂ ਪਿੱਛੇ ਨਹੀਂ ਹਟਾਂਗੇ।

Scroll to Top