July 7, 2024 7:52 pm
Sacrilege case in Rajpura

ਰਾਜਪੁਰਾ ‘ਚ ਬੇਅਦਬੀ ਮਾਮਲੇ ਨੂੰ ਲੈ ਕੇ ਮੁਲਜ਼ਮ ਦੀ ਮਾਂ ਦਾ ਬਿਆਨ ਆਇਆ ਸਾਹਮਣੇ

ਪਟਿਆਲਾ, 17 ਮਈ 2023: ਰਾਜਪੁਰਾ ਦੇ ਗੁਰਦੁਆਰਾ ਸ੍ਰੀ ਸਿੰਘ ਸਭਾ ਵਿੱਚ ਅੱਜ ਬੇਅਦਬੀ (Sacrilege case in Rajpura) ਦੀ ਘਟਨਾ ਸਾਹਮਣੇ ਆਈ ਹੈ, ਜਿਸ ਵਿੱਚ ਸਾਹਿਲ ਨਾਮ ਦੇ ਵਿਅਕਤੀ ਨੇ ਗੁਰਦੁਆਰਾ ਸਾਹਿਬ ਵਿੱਚ ਪੈਰਾਂ ਵਿੱਚ ਬੂਟ ਪਾ ਕੇ ਦਰਬਾਰ ਸਾਹਿਬ ਜਾਣ ਦੀ ਕੋਸ਼ਿਸ਼ ਕੀਤੀ, ਇਸ ਦੌਰਾਨ ਮੌਜੂਦ ਸੇਵਾਦਾਰਾਂ ਅਤੇ ਸੰਗਤਾਂ ਨੇ ਮੌਕੇ ‘ਤੇ ਫੜ ਲਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ |

ਇਸਤੋਂ ਬਾਅਦ ਉਕਤ ਨੌਜਵਾਨ ਦੀ ਮਾਂ ਦਾ ਬਿਆਨ ਸਾਹਮਣੇ ਆਇਆ ਹੈ, ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪੁੱਤ ਲੰਮੇ ਸਮੇਂ ਤੋਂ ਡਿਪ੍ਰੈਸ਼ਨ ਦਾ ਸ਼ਿਕਾਰ ਹੈ | ਜਿਸਦੀ ਪਟਿਆਲਾ ਤੋਂ ਦਵਾਈ ਚੱਲ ਰਹੀ ਹੈ | ਉਨ੍ਹਾਂ ਕਿਹਾ ਸਾਹਿਲ ਹਮੇਸ਼ਾ ਹੀ ਮੱਥਾ ਟੇਕਣ ਗੁਰੂ ਘਰ ਜਾਂਦਾ ਸੀ, ਪਿਛਲੇ ਦੋ ਦਿਨ ਤੋਂ ਦਵਾਈ ਨਾ ਲੈਣ ਕਰਕੇ ਉਸਨੂੰ ਕੁਝ ਵੀ ਸੂਝ ਨਹੀ ਰਿਹਾ ਸੀ, ਜਿਸ ਕਾਰਨ ਇਹ ਸਭ ਵਾਪਰਿਆ |

ਉਨ੍ਹਾਂ ਦੇ ਦੱਸਿਆ ਕਿ ਪਹਿਲਾਂ ਵੀ ਅਸੀਂ ਸਾਡੇ ਪੁੱਤਰ ਦੇ ਨਾਂ ਦੇਗ ਕਰਵਾਈ ਸੀ ਅਤੇ ਠੀਕ ਹੋ ਗਿਆ ਸੀ | ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦਾ ਛੋਟਾ ਮੁੰਡਾ ਹੀ ਉਸਨੂੰ ਦਵਾਈ ਦਿੰਦਾ ਸੀ ਕਿਉਂਕਿ ਆਪਣੇ ਮਾਂ ਤੋਂ ਦਵਾਈ ਨਹੀਂ ਲੈ ਰਿਹਾ ਸੀ | ਉਕਤ ਨੌਜਵਾਨ ਦੀ ਮਾਂ ਨੇ ਮੰਗ ਕੀਤੀ ਹੈ ਕਿ ਉਸਨੂੰ ਛੱਡ ਦਿੱਤਾ ਜਾਵੇ |