21 ਅਕਤੂਬਰ 2024: ਹਰ ਸਾਲ ਤਿਉਹਾਰਾਂ ਦੇ ਸਮੇਂ ਦਿੱਲੀ ਦਾ ਹਵਾ ਪਾਣੀ ਜ਼ਹਿਰੀਲਾ ਹੋ ਜਾਂਦਾ ਹੈ। ਜਿਸ ਨੂੰ ਕੰਟਰੋਲ ਕਰਨ ਲਈ ਆਮ ਆਦਮੀ ਪਾਰਟੀ ਵੱਖ-ਵੱਖ ਤਰੀਕੇ ਦੇ ਮੁਹਿੰਮ ਅਤੇ ਪ੍ਰਸ਼ਾਸਨਿਕ ਢੰਗਾਂ ਨਾਲ ਪ੍ਰਦੂਸ਼ਣ ਦਾ ਨਿਪਟਾਰਾ ਕਰਦੀ ਹੈ।
ਅੱਜ ਤੋਂ ਦਿੱਲੀ ਵਿੱਚ ਨਵੀਂ ਮੁਹਿੰਮ ਸ਼ੁਰੂ ਕੀਤੀ ਗਈ ਹੈ। ਰੈਡ ਲਾਈਟ ਔਨ ਗੱਡੀ ਆਫ ਦੇ ਮਾਧਿਅਮ ਰਾਹੀ ਦਿੱਲੀ ਦੇ ਲੋਕਾਂ ਨੂੰ ਸਮਝਾਇਆ ਜਾ ਰਿਹਾ ਹੈ ਕਿ ਜਦੋਂ ਤੁਸੀਂ ਰੈਡ ਲਾਈਟ ਤੇ ਖੜੇ ਹੋਵੋ ਤਾਂ ਆਪਣੀ ਗੱਡੀ ਦਾ ਇੰਜਨ ਬੰਦ ਕਰ ਦਿੱਤਾ ਜਾਵੇ।
ਇਸ ਮੁਹਿਮ ਦੀ ਸ਼ੁਰੂਆਤ ਲਈ ਅੱਜ ਦਿੱਲੀ ਦੇ ਪਰਿਆਵਰਣ ਮੰਤਰੀ ਗੋਪਾਲ ਰਾਏ ਨੇ ਇਸ ਮੁਹਿੰਮ ਦੀ ਸ਼ੁਰੂਆਤ ਦਿੱਲੀ ਦੇ ਆਈਟੀਓ ਚੌਂਕ ਤੋਂ ਸ਼ੁਰੂ ਕੀਤੀ। ਇਸ ਮੌਕੇ ਮੰਤਰੀ ਸਾਹਿਬ ਵੱਲੋਂ ਵਲੰਟਰੀਆਂ ਦਾ ਧੰਨਵਾਦ ਕੀਤਾ ਗਿਆ ਅਤੇ ਟੈਕਸੀ ਚਾਲਕਾਂ ਨੂੰ ਗੁਲਾਬ ਦੇ ਫੁੱਲ ਵੀ ਦਿੱਤੇ ਗਏ।