Warning-2

ਵਾਰਨਿੰਗ-2 ਫਿਲਮ ਦੀ ਸਟਾਰ ਕਾਸਟ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ

ਅੰਮ੍ਰਿਤਸਰ, 29 ਜਨਵਰੀ 2024: ਸਿੱਖਾਂ ਦੀ ਆਸਥਾ ਦਾ ਕੇਂਦਰ ਸ੍ਰੀ ਦਰਬਾਰ ਸਾਹਿਬ ਜਿੱਥੇ ਹਰ ਰੋਜ਼ ਵੱਡੀ ਗਿਣਤੀ ‘ਚ ਸੰਗਤਾਂ ਮੱਥਾ ਟੇਕਣ ਪਹੁੰਚਦੀਆਂ ਹਨ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੀਆਂ ਹਨ ਅਤੇ ਉੱਥੇ ਹੀ ਕਈ ਫਿਲਮੀ ਸਿਤਾਰੇ ਆਪਣੇ ਫਿਲਮਾਂ ਦੀ ਕਾਮਯਾਬੀ ਦੇ ਲਈ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਣ ਪਹੁੰਚਦੇ ਹਨ |

ਜਿਸ ਦੇ ਚੱਲਦੇ ਪੰਜਾਬੀ ਫਿਲਮ ਵਾਰਨਿੰਗ-2 (Warning-2) ਦੀ ਕਾਸਟ ਅਦਕਾਰ ਪ੍ਰਿੰਸ ਕਵਲਜੀਤ ਅਤੇ ਅਦਕਾਰਾ ਜੈਸਮੀਨ ਭਸੀਨ ਅਤੇ ਰਘਵੀਰ ਬੋਲੀ ਅਤੇ ਫਿਲਮ ਦੇ ਡਾਇਰੈਕਟਰ ਅਮਰ ਹੁੰਦਲ ਅਤੇ ਹੋਰ ਫਿਲਮ ਦੀ ਟੀਮ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕਣ ਪਹੁੰਚੇ। ਉਹਨਾਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕ ਕੇ ਜਿੱਥੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ |

ਉੱਥੇ ਹੀ ਫਿਲਮ ਦੀ ਕਾਮਯਾਬੀ ਦੇ ਲਈ ਵੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਅਰਦਾਸ ਕੀਤੀ ਪੱਤਰਕਾਰਾਂ ਨਾਲ ਗੱਲਬਾਤ ਕਰਦਾ ਉਹਨਾਂ ਨੇ ਕਿਹਾ ਕਿ ਉਹ ਫਿਲਮ ਦੀ ਪ੍ਰਮੋਸ਼ਨ ਤੋਂ ਪਹਿਲਾਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕ ਕੇ ਪਰਮਾਤਮਾ ਦਾ ਓਟ ਆਸਰਾ ਲੈਣ ਪਹੁੰਚੇ ਹਨ |

ਉਹਨਾਂ ਨੇ ਕਿਹਾ ਕਿ ਦੋ ਫਰਵਰੀ ਨੂੰ ਸਿਨੇਮਾ ਘਰਾਂ ਦੇ ਵਿੱਚ ਉਹਨਾਂ ਦੀ ਫਿਲਮ ਵਾਰਨਿੰਗ-2 (Warning-2) ਰਿਲੀਜ਼ ਹੋਣ ਜਾ ਰਹੀ ਹੈ। ਅਤੇ ਫਿਲਮ ਦਰਸ਼ਕਾਂ ਨੂੰ ਪਸੰਦ ਆਵੇਗੀ ਅਤੇ ਇਹ ਫਿਲਮ ਕਾਮਯਾਬ ਹੋਵੇ ਅਜਿਹੀ ਅਸੀਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਅਰਦਾਸ ਕਰਕੇ ਜਾ ਰਹੇ ਹਾਂ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਇੱਕ ਯੂਟਿਊਬ ਐਪੀਸੋਡ ਤੋਂ ਇਹ ਵਾਰਨਿੰਗ ਦੀ ਸ਼ੁਰੂਆਤ ਹੋਈ ਸੀ ਅਤੇ ਹੁਣ ਪਰਮਾਤਮਾ ਨੇ ਚਾਹਿਆ ਤੇ ਇਸ ਵਾਰਨਿੰਗ-2 ਤੋਂ ਇਹ ਸਿਲਸਿਲਾ ਇਸੇ ਤਰੀਕੇ ਹੀ ਅੱਗੇ ਵਧੇਗਾ ਤੇ ਦਰਸ਼ਕਾਂ ਦਾ ਪਿਆਰ ਲੈਂਦਾ ਰਹੇਗਾ।

Scroll to Top