ਚੰਡੀਗੜ੍ਹ, 07 ਨਵੰਬਰ 2023: ਸ਼੍ਰੀਲੰਕਾ ਦੇ ਖੇਡ ਮੰਤਰੀ ਰੋਸ਼ਨ ਰਣਸਿੰਘੇ ਨੇ ਵਿਸ਼ਵ ਕੱਪ ‘ਚ ਭਾਰਤ ਤੋਂ ਮਿਲੀ ਸ਼ਰਮਨਾਕ ਹਾਰ ਦੇ ਕੁਝ ਦਿਨ ਬਾਅਦ ਸੋਮਵਾਰ ਨੂੰ ਆਪਣੇ ਦੇਸ਼ ਦੇ ਕ੍ਰਿਕਟ ਬੋਰਡ (Sri Lanka Cricket Board) ਨੂੰ ਬਰਖਾਸਤ ਕਰ ਦਿੱਤਾ ਸੀ । ਇਸ ਤੋਂ ਬਾਅਦ ਸ਼੍ਰੀਲੰਕਾ ਕ੍ਰਿਕਟ ਬੋਰਡ ਨੇ ਅਦਾਲਤ ਦਾ ਸਹਾਰਾ ਲਿਆ। ਸ਼੍ਰੀਲੰਕਾ ਕ੍ਰਿਕਟ ਬੋਰਡ ਦੀ ਅਪੀਲ ‘ਤੇ ਅਦਾਲਤ ਨੇ ਦੇਸ਼ ਦੇ ਕ੍ਰਿਕਟ ਬੋਰਡ ਨੂੰ ਬਰਖਾਸਤ ਕਰਨ ਦੇ ਖੇਡ ਮੰਤਰੀ ਦੇ ਫੈਸਲੇ ਨੂੰ ਰੱਦ ਕਰ ਦਿੱਤਾ ਹੈ ਅਤੇ ਪੂਰੀ ਸੁਣਵਾਈ ਤੱਕ ਮੰਗਲਵਾਰ ਨੂੰ ਕੱਢੇ ਗਏ ਅਧਿਕਾਰੀਆਂ ਨੂੰ ਬਹਾਲ ਕਰ ਦਿੱਤਾ ਹੈ।
ਅਦਾਲਤ ਨੇ ਸ਼੍ਰੀਲੰਕਾ ਕ੍ਰਿਕਟ ਬੋਰਡ ਨੂੰ ਬਰਖਾਸਤ ਕਰਨ ਅਤੇ ਅੰਤਰਿਮ ਕਮੇਟੀ ਨਿਯੁਕਤ ਕਰਨ ਦੇ ਮੰਤਰੀ ਰੋਸ਼ਨ ਰਣਸਿੰਘੇ ਦੇ ਕਦਮ ਨੂੰ ਚੁਣੌਤੀ ਦੇਣ ਵਾਲੀ ਬੋਰਡ ਪ੍ਰਧਾਨ ਸ਼ੰਮੀ ਸਿਲਵਾ ਦੀ ਪਟੀਸ਼ਨ ਨੂੰ ਸਵੀਕਾਰ ਕਰ ਲਿਆ। ਅਦਾਲਤ ਦੇ ਇੱਕ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਗਿਆ ਹੈ, “ਬੋਰਡ ਦੀ ਬਹਾਲੀ ਦੋ ਹਫ਼ਤਿਆਂ ਲਈ ਹੈ ਜਦੋਂ ਅਦਾਲਤ ਮਾਮਲੇ ਦੀ ਦੁਬਾਰਾ ਸੁਣਵਾਈ ਕਰੇਗੀ।” ਬੋਰਡ ਦੇ ਅਧਿਕਾਰੀਆਂ ਨੇ ਕਿਹਾ ਕਿ ਸਾਬਕਾ ਕਪਤਾਨ ਅਰਜੁਨਾ ਰਣਤੁੰਗਾ ਦੀ ਅਗਵਾਈ ਵਾਲੀ ਅੰਤਰਿਮ ਕਮੇਟੀ ਨੇ ਉਸ ਨੂੰ ਅਹੁਦੇ ‘ਤੇ ਬਣੇ ਰਹਿਣ ‘ਤੇ ਰੋਕ ਲਗਾਉਣ ਦੇ ਆਦੇਸ਼ ਦੇ ਬਾਅਦ ਸਿਲਵਾ ਨੂੰ ਕੰਮ ‘ਤੇ ਵਾਪਸ ਜਾਣਾ ਸੀ। ਸਰਕਾਰ ਨੇ ਬੋਰਡ ਦੇ ‘ਬਕਾਇਆ ਮੁੱਦਿਆਂ’ ਨੂੰ ਹੱਲ ਕਰਨ ਲਈ ਇੱਕ ਕੈਬਨਿਟ ਕਮੇਟੀ ਵੀ ਨਿਯੁਕਤ ਕੀਤੀ ਸੀ।
ਇਸ ਤੋਂ ਪਹਿਲਾਂ ਸ਼੍ਰੀਲੰਕਾ ਦੇ ਖੇਡ ਮੰਤਰੀ ਰੋਸ਼ਨ ਰਣਸਿੰਘੇ ਨੇ ਵਿਸ਼ਵ ਕੱਪ ‘ਚ ਭਾਰਤ ਹੱਥੋਂ ਮਿਲੀ ਸ਼ਰਮਨਾਕ ਹਾਰ ਤੋਂ ਬਾਅਦ ਸੋਮਵਾਰ ਨੂੰ ਰਾਸ਼ਟਰੀ ਕ੍ਰਿਕਟ ਬੋਰਡ (Sri Lanka Cricket Board) ਨੂੰ ਬਰਖਾਸਤ ਕਰ ਦਿੱਤਾ ਸੀ। ਵੱਡੇ ਪੱਧਰ ‘ਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਲੈ ਕੇ ਰਣਸਿੰਘੇ ਦਾ ਕਈ ਮਹੀਨਿਆਂ ਤੋਂ ਸ਼੍ਰੀਲੰਕਾ ਕ੍ਰਿਕਟ ਨਾਲ ਮਤਭੇਦ ਚੱਲ ਰਿਹਾ ਹੈ। ਰਣਸਿੰਘੇ ਦੇ ਦਫਤਰ ਨੇ ਇਕ ਬਿਆਨ ਵਿਚ ਕਿਹਾ ਕਿ ਦੇਸ਼ ਦੇ 1996 ਵਿਸ਼ਵ ਕੱਪ ਜੇਤੂ ਕਪਤਾਨ ਅਰਜੁਨਾ ਰਣਤੁੰਗਾ ਨੂੰ ਨਵੇਂ ਅੰਤਰਿਮ ਬੋਰਡ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਬਿਆਨ ਮੁਤਾਬਕ ਖੇਡ ਮੰਤਰੀ ਰੋਸ਼ਨ ਰਣਸਿੰਘੇ ਨੇ ਸ਼੍ਰੀਲੰਕਾ ਕ੍ਰਿਕਟ ਲਈ ਅੰਤਰਿਮ ਕਮੇਟੀ ਦਾ ਗਠਨ ਵੀ ਕੀਤਾ ਸੀ।