South Africa

ਵਿਸ਼ਵ ਕੱਪ ਖ਼ਿਤਾਬ ਦੀ ਦਾਅਵੇਦਾਰ ਵੱਜੋਂ ਉਭਰੀ ਦੱਖਣੀ ਅਫਰੀਕਾ ਦੀ ਟੀਮ, ਨੌਵੇਂ ਸਥਾਨ ‘ਤੇ ਖਿਸਕੀ ਆਸਟ੍ਰੇਲੀਆ

ਚੰਡੀਗੜ੍ਹ, 13 ਅਕਤੂਬਰ 2023: ਵਿਸ਼ਵ ਕੱਪ 2023 ਦੇ 10ਵੇਂ ਮੈਚ ਵਿੱਚ ਦੱਖਣੀ ਅਫਰੀਕਾ (South Africa) ਨੇ ਆਸਟਰੇਲੀਆ ਨੂੰ 134 ਦੌੜਾਂ ਨਾਲ ਹਰਾ ਦਿੱਤਾ । ਬੀਤੇ ਦਿਨ ਲਖਨਊ ‘ਚ ਖੇਡੇ ਗਏ ਇਸ ਮੈਚ ‘ਚ ਦੱਖਣੀ ਅਫਰੀਕਾ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 7 ਵਿਕਟਾਂ ਦੇ ਨੁਕਸਾਨ ‘ਤੇ 311 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਆਸਟ੍ਰੇਲੀਆ ਦੀ ਪੂਰੀ ਟੀਮ 40.5 ਓਵਰਾਂ ‘ਚ 177 ਦੌੜਾਂ ‘ਤੇ ਹੀ ਸਿਮਟ ਗਈ।

ਵਨਡੇ ਵਿਸ਼ਵ ਕੱਪ 2023 ਵਿੱਚ 10 ਮੈਚ ਹੋਏ ਹਨ। ਸਾਰੀਆਂ ਟੀਮਾਂ ਨੇ ਘੱਟੋ-ਘੱਟ ਦੋ ਮੈਚ ਖੇਡੇ ਹਨ। ਫਿਲਹਾਲ ਦੱਖਣੀ ਅਫਰੀਕਾ (South Africa) ਦੀ ਟੀਮ ਅੰਕ ਸੂਚੀ ‘ਚ ਸਿਖਰ ‘ਤੇ ਬਰਕਰਾਰ ਹੈ। ਸ਼੍ਰੀਲੰਕਾ ਤੋਂ ਬਾਅਦ ਟੇਂਬਾ ਬਾਵੁਮਾ ਦੀ ਟੀਮ ਨੇ ਵੀ ਆਸਟ੍ਰੇਲੀਆ ‘ਤੇ ਵੱਡੀ ਜਿੱਤ ਦਰਜ ਕੀਤੀ ਹੈ ਅਤੇ ਹੁਣ ਉਹ ਖ਼ਿਤਾਬ ਦੀ ਦਾਅਵੇਦਾਰ ਬਣ ਰਹੀ ਹੈ।

ਆਪਣੇ ਸ਼ੁਰੂਆਤੀ ਦੋਵੇਂ ਮੈਚ ਜਿੱਤਣ ਵਾਲੀ ਨਿਊਜ਼ੀਲੈਂਡ ਦੀ ਟੀਮ ਦੂਜੇ ਸਥਾਨ ‘ਤੇ ਹੈ। ਮੇਜ਼ਬਾਨ ਭਾਰਤ ਨੇ ਆਪਣੇ ਦੋਵੇਂ ਮੈਚ ਜਿੱਤੇ ਹਨ ਅਤੇ ਅੰਕ ਸੂਚੀ ਵਿਚ ਤੀਜੇ ਸਥਾਨ ‘ਤੇ ਹੈ। ਪਾਕਿਸਤਾਨ ਚੌਥੇ ਅਤੇ ਇੰਗਲੈਂਡ ਪੰਜਵੇਂ ਸਥਾਨ ‘ਤੇ ਹੈ। ਦੱਖਣੀ ਅਫਰੀਕਾ, ਨਿਊਜ਼ੀਲੈਂਡ, ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਹੁਣ ਤੱਕ ਕੋਈ ਮੈਚ ਨਹੀਂ ਹਾਰੀਆਂ ਹਨ।

ਸ੍ਰੀਲੰਕਾ, ਨੀਦਰਲੈਂਡ, ਆਸਟ੍ਰੇਲੀਆ ਅਤੇ ਅਫਗਾਨਿਸਤਾਨ ਅੰਕ ਸੂਚੀ ਵਿੱਚ ਆਖਰੀ ਚਾਰ ਸਥਾਨਾਂ ‘ਤੇ ਹਨ। ਸਾਰੀਆਂ ਚਾਰ ਟੀਮਾਂ ਨੇ ਘੱਟੋ-ਘੱਟ ਦੋ ਮੈਚ ਖੇਡੇ ਹਨ ਅਤੇ ਹੁਣ ਤੱਕ ਕੋਈ ਵੀ ਮੈਚ ਨਹੀਂ ਜਿੱਤਿਆ ਹੈ। ਹਾਲਾਂਕਿ ਇਹ ਟੂਰਨਾਮੈਂਟ ਦਾ ਸ਼ੁਰੂਆਤੀ ਪੜਾਅ ਹੈ ਅਤੇ ਅੰਕ ਸੂਚੀ ‘ਚ ਕਈ ਬਦਲਾਅ ਹੋਣੇ ਤੈਅ ਹਨ ਪਰ ਇੱਥੋਂ ਭਾਰਤ, ਨਿਊਜ਼ੀਲੈਂਡ, ਦੱਖਣੀ ਅਫਰੀਕਾ ਅਤੇ ਪਾਕਿਸਤਾਨ ਲਈ ਸੈਮੀਫਾਈਨਲ ‘ਚ ਜਗ੍ਹਾ ਬਣਾਉਣਾ ਆਸਾਨ ਹੋ ਜਾਵੇਗਾ।

Scroll to Top