Himalayan

Himalayan: ਹਿਮਾਲਿਆ ਖੇਤਰਾਂ ‘ਚ ਤੇਜ਼ੀ ਨਾਲ ਪਿਘਲ ਰਹੀ ਹੈ ਬਰਫ, ਰਿਪੋਰਟ ਨੇ ਉਡਾਏ ਹੋਸ਼

ਚੰਡੀਗੜ੍ਹ, 03 ਨਵੰਬਰ 2024: ਜਲਵਾਯੂ ਪਰਿਵਰਤਨ ਨਾਲ ਹੋ ਰਹੇ ਭੂਗੋਲਿਕ ਬਦਲਾਅ ਕਿਤੇ ਨਾ ਕਿਤੇ ਚਿੰਤਾ ਵਿਸ਼ਾ ਵੀ ਬਣੇ ਹੋਏ ਹਨ | ਵੱਧ ਰਹੇ ਤਾਪਮਾਨ ਕਾਰਨ ਹਿਮਾਲੀਅਨ (Himalayan) ਖੇਤਰ ‘ਚ ਬਰਫ ਲਗਾਤਾਰ ਪਿਘਲ ਰਹੀ ਹੈ, ਜਿਸ ਕਾਰਨ ਝੀਲਾਂ ਅਤੇ ਨਦੀਆਂ ਨਾ ਪਾਣੀ ਦਾ ਪੱਧਰ ਵੱਧ ਰਿਹਾ ਹੈ | ਜੇਕਰ ਇਨ੍ਹਾਂ ਝੀਲਾਂ ਅਤੇ ਨਦੀਆਂ ਦਾ ਪਾਣੀ ਦਾ ਪੱਧਰ ਇਸੇ ਤਰ੍ਹਾਂ ਵਧਦਾ ਗਿਆ ਤਾਂ ਹੜ੍ਹ ਦੀ ਸਥਿਤੀ ਪੈਦਾ ਹੋ ਸਕਦੀ ਹੈ |

ਹਾਲ ‘ਚ ਇੱਕ ਸਰਕਾਰੀ ਰਿਪੋਰਟ ਨੇ ਇਸ ਬਾਰੇ ਵੱਡੇ ਖੁਲਾਸੇ ਕੀਤੇ ਹਨ, ਇਸ ਰਿਪੋਰਟ ‘ਚ ਕਿਹਾ ਗਿਆ ਹੈ ਕਿ ਹਿਮਾਲਿਆ ਖੇਤਰ ‘ਚ 2011 ਤੋਂ 2024 ਦਰਮਿਆਨ ਗਲੇਸ਼ੀਅਰ ਝੀਲਾਂ ਦੇ ਖੇਤਰ ‘ਚ ਵਾਧਾ ਦਰਜ ਕੀਤਾ ਗਿਆ ਹੈ। ਰਿਪੋਰਟ ਮੁਤਾਬਕ ਇਹ ਵਾਧਾ 10.81 ਫੀਸਦੀ ਦਰਜ ਕੀਤਾ ਗਿਆ ਹੈ।

ਇਸਦਾ ਸਿੱਧਾ ਮਤਲਬ ਹੈ ਕਿ ਹਿਮਾਲਿਆ ਦੇ ਬੇਹੱਦ ਠੰਡੇ ਇਲਾਕਿਆਂ ‘ਚ ਵੀ ਬਰਫ ਤੇਜ਼ੀ ਨਾਲ ਪਿਘਲਣੀ ਸ਼ੁਰੂ ਹੋ ਗਈ ਹੈ। ਚਿੰਤਾ ਦੀ ਗੱਲ ਹੈ ਕਿ ਇਨ੍ਹਾਂ ਤਬਦੀਲੀਆਂ ਕਾਰਨ ਝੀਲਾਂ ‘ਚ ਜ਼ਿਆਦਾ ਪਾਣੀ ਆਉਣ ਕਾਰਨ ਹੜ੍ਹਾਂ ਦਾ ਖ਼ਤਰਾ ਕਾਫੀ ਵੱਧ ਗਿਆ ਹੈ।

Read More: WMO Report: ਅੱਗ ਦੀ ਭੱਠੀ ਵਾਂਗ ਤਪ ਰਹੀ ਹੈ ਧਰਤੀ, ਗ੍ਰੀਨ ਹਾਊਸ ਗੈਸਾਂ ‘ਚ ਵਾਧਾ

ਜੇਕਰ ਗੱਲ ਕੀਤੀ ਜਾਵੇ ਪੂਰੇ ਹਿਮਾਲੀਅਨ (Himalayan) ਖੇਤਰ ਦੀ ਤਾਂ ਗਲੇਸ਼ੀਅਰ ਝੀਲਾਂ ਅਤੇ ਹੋਰ ਜਲ ਸਰੋਤਾਂ ਦਾ ਖੇਤਰਫਲ 2011 ‘ਚ 5,33,401 ਹੈਕਟੇਅਰ ਤੋਂ ਵੱਧ ਕੇ 2024 ‘ਚ 5,91,108 ਹੈਕਟੇਅਰ ਤੱਕ ਪਹੁੰਚ ਗਿਆ ਹੈ, ਜੋ ਕਿ ਲਗਭਗ 10.81 ਫੀਸਦੀ ਦਾ ਵਾਧਾ ਹੈ।

ਕੇਂਦਰੀ ਜਲ ਕਮਿਸ਼ਨ (CWC) ਦੀ ਰਿਪੋਰਟ ਮੁਤਾਬਕ ਭਾਰਤ ‘ਚ ਝੀਲਾਂ ਦੀ ਸਤ੍ਹਾ ਦੇ ਖੇਤਰਫਲ ‘ਚ 33.7 ਫੀਸਦੀ ਦਾ ਵਾਧਾ ਹੋਇਆ ਹੈ, ਜੋ ਕਿ ਕਾਫ਼ੀ ਜ਼ਿਆਦਾ ਹੈ। ਜਿਕਰਯੋਗ ਹੈ ਕਿ ਭਾਰਤ ‘ਚ 2011 ਵਿੱਚ ਗਲੇਸ਼ੀਅਰ ਝੀਲਾਂ ਦਾ ਕੁੱਲ ਰਕਬਾ 1962 ਹੈਕਟੇਅਰ ਸੀ। ਇਹ 2024 ‘ਚ 2623 ਹੈਕਟੇਅਰ ਤੱਕ ਪਹੁੰਚ ਗਿਆ ਹੈ। ਇਹ ਸਤ੍ਹਾ ਖੇਤਰ ‘ਚ 33.7 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ।

ਇਸ ਰਿਪੋਰਟ ‘ਚ ਭਾਰਤ ਦੀਆਂ 67 ਅਜਿਹੀਆਂ ਝੀਲਾਂ ਦੀ ਪਛਾਣ ਵੀ ਕੀਤੀ ਗਈ ਹੈ, ਜਿਨ੍ਹਾਂ ਦਾ ਸਤ੍ਹਾ ਖੇਤਰਫਲ 40 ਫੀਸਦੀ ਤੱਕ ਵਧਿਆ ਹੈ। ਇਨ੍ਹਾਂ ਨੂੰ ਹੜ੍ਹਾਂ ਦੇ ਖਤਰੇ ਦੇ ਕਾਰਨ ਉੱਚ-ਜੋਖਮ ਵਾਲੇ ਜਲਗਾਹਾਂ ‘ਚ ਰੱਖਿਆ ਗਿਆ ਹੈ।

ਜਿਨ੍ਹਾਂ ਸੂਬਿਆਂ ‘ਚ ਗਲੇਸ਼ੀਅਰ ਝੀਲਾਂ ਦੇ ਖੇਤਰ ‘ਚ ਸਭ ਤੋਂ ਵੱਧ ਵਾਧਾ ਦਰਜ ਕੀਤਾ ਗਿਆ ਹੈ ਉਨ੍ਹਾਂ ‘ਚ ਲੱਦਾਖ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਸਿੱਕਮ ਅਤੇ ਅਰੁਣਾਚਲ ਪ੍ਰਦੇਸ਼ ਸ਼ਾਮਲ ਹਨ। ਇਸ ਕਾਰਨ ਇਨ੍ਹਾਂ ਸੂਬਿਆਂ ‘ਚ ਪਹਾੜੀ ਹੜ੍ਹਾਂ ਦਾ ਖਤਰਾ ਕਾਫੀ ਵੱਧ ਗਿਆ ਹੈ ਅਤੇ ਸਰਕਾਰ ਨੂੰ ਇਸ ਖੇਤਰ ਦੀ ਨਿਗਰਾਨੀ ਅਤੇ ਆਫ਼ਤ ਪ੍ਰਬੰਧਨ ਵਧਾਉਣ ਦੀ ਲੋੜ ਵੀ ਬਣ ਗਈ ਹੈ।

Scroll to Top